ਪੰਨਾ:ਅੱਗ ਦੇ ਆਸ਼ਿਕ.pdf/11

ਵਿਕੀਸਰੋਤ ਤੋਂ
(ਪੰਨਾ:Agg te ashik.pdf/11 ਤੋਂ ਰੀਡਿਰੈਕਟ)
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਦੇ ਖੂਹ ’ਤੇ ਕੀਤੀਆਂ ਨਿੱਕੀਆਂ ਨਿੱਕੀਆਂ ਬਚਪਨ ਦੀਆਂ ਗੱਲਾਂ ਦੀਆਂ ਯਾਦਾਂ ਮਲੋ ਮਲੀ ਉਹਦੇ ਦਿਮਾਗ ਵਿਚ ਵੜਦੀਆਂ ਜਾਂਦੀਆਂ ਸਨ।
"ਧਕੜੇ, ਬੁਰਕਾ ਪਾ ਕੇ ਨਿਕਲਿਆ ਕਰ......ਕਿਸੇ ਦੀ ਨਜ਼ਰ ਨਾ ਲਗ ਜਾਏ।"
"ਹਾਏ!" ਸੋਚਾਂ ਵਿਚ ਊਧੀ ਪਾ ਕੇ ਤੁਰੀ ਜਾਂਦੀ ਨੂਰਾਂ ਦਾ ਇਸ ਅਵਾਜ਼ ਨੂੰ ਸੁਣ ਕੇ ਹੀਂ ਨਿਕਲ ਗਿਆ। ਉਹਦੇ ਸਾਹਮਣੇ ਪ੍ਰੀਪਾਲ ਖੜੀ ਸੀ।
"ਕਿਉਂ ਨੀ, ਤੂੰ ਘਟ ਸੋਹਣੀ ਆਂ?..... ਲਿਖੀ ਪੜੀ......ਕਈ ਰੰਗ ਰੋਗਨ ਅਤੇ ਨਖਰੇ ਵਰਤਣੇ ਆਉਂਦੇ ਤੈਨੂੰ ਤਾਂ।' ਨੂਰਾਂ ਨੇ ਜਵਾਬ ਦਿਤਾ ਅਤੇ ਉਹ ਦੋਵੇਂ ਹੱਸ ਪਈਆਂ।
"ਨਹੀਂ, ਮੇਰੀ ਗਲ ਹੋਰ ਆ......ਪਰ ਤੈਨੂੰ ਵੇਖ ਕੇ ਮੁੰਡਿਆਂ ਦਾ ਦਿਲ ‘ਧੱਕ’, ‘ਧੱਕ`, ਕਰਨ ਲਗ ਜਾਂਦਾ ਅੱਜ ਕਲ।
"ਮੈਨੂੰ ਬਹੁਤਾ ਨਹੀਂ ਪਤਾ...... ਪਰ ਅੱਲਾ ਦੀ ਕਸਮ ਜੇ ਕਿਤੇ ਮੈਂ ਮੁੰਡਾ ਹੁੰਦੀ ਤੈਨੂੰ ਕਿਧਰੇ ਕੱਢ ਕੇ ਜ਼ਰੂਰ ਲੈ ਜਾਂਦੀ।’ ਨੂਰਾਂ ਕੋਲੋਂ ਕੋਈ ਢੁਕਵਾਂ ਉਤਰ ਨਾ ਸਰਿਆ।
"ਜੇ ਤੂੰ ਮੁੰਡਾ ਹੁੰਦੀਓ, ਤੇਰੀਆਂ ਇਹਨਾਂ ਸੂਹੀਆਂ ਗਲਾਂ ਦਾ ਮੈਂ ਸਾਰਾ ਰੰਗ ਚੂਸ ਲੈਣਾ ਸੀ।" ਉਹਦੀ ਗਲ਼ੇ ਦੀ ਚੁੰਡੀ ਭਰਦਿਆਂ ਉਸ ਕਚੀਚੀ ਵੱਟੀ।
"ਹਾਂ, ਹਾਂ ਤੇ ਫਿਰ ਬਰਕਤੇ ਆਗੂ ਨਿਕਲ ਜਾਣਾ ਸੀ, ਹੈ ਨਾਂ?" ਇਸ ਵਾਰ ਨੂਰਾਂ ਨੇ ਉਹਨੂੰ ਲਾ-ਜਵਾਬ ਕਰ ਦਿਤਾ ਅਤੇ ਹਾਸੇ ਨਾਲ ਲੋਟ ਪੋਟ ਹੁੰਦੀਆਂ ਉਹ ਆਪੋ ਆਪਣੇ ਰਾਹੇ ਪੈ ਗਈਆਂ।
"ਨੂਰਾਂ ਦੇ ਚਲੇ ਜਾਨ ਬਾਅਦ ਸਰਵਣ ਦਾ ਮਨ ਪਣ ਤੋਂ ਉਕਤਾ ਗਿਆ ਅਤੇ ਉਹ ਕੁਝ ਕੱਖ-ਕਾਨ ਇਕੱਠਾ ਕਰਕੇ, ਧੂੰਆਂ ਲਾ ਛੱਲੀ ਭੰਨ ਕੇ ਚੱਬਣ ਲਗ ਪਿਆ।
ਟਾਂਡਿਆਂ ਦੀ ਸਰਰ ਸਰਰ ਹੋਈ। ਮੁੱਢਾਂ ਵਿਚ ਦੀ ਕਿਸੇ ਦੇ ਪੈਰ ਨਜ਼ਰੀਂ ਆਏ। ਸਰਵਣ ਕੁਝ ਚੌਕਸ ਹੋ ਗਿਆ। ਪ੍ਰੀਪਾਲ ਦਾ ਹੱਸਦਾ ਮੁਸਕਰਾਂਦਾ ਚਿਹਰਾ , ਸਰਵਣ ਦੇ ਸਾਹਮਣੇ ਸੀ। ਉਹਦੇ ਮੂੰਹ 'ਤੇ ਖੁਸ਼ੀ ਦੀ

 
੧੨