ਪੰਨਾ:Agg te ashik.pdf/115

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਮਾਂ ਲਾਗੇ ਬੈਠੀ ਪੀਪਾਲ ਦਾ ਚਿਹਰਾ ਖੁਸ਼ ਖੁਸ਼ ਦਿਖਾਈ ਦੇ ਰਿਹਾ ਸੀ । ਅੰਗਰੇਜ਼ੀ ਸ਼ਰਾਬ ਦੀ ਬੋਤਲ ਵੇਖ ਕੇ ਕਿਸ਼ਨ ਸਿੰਘ ਦੇ ਮੂੰਹ ਵਿਚ ਪਾਣੀ ਭਰ ਆਇਆ । ਸ਼ਿਵਦੇਵ ਨੇ ਗਲਾਸ ਮੇਜ 'ਤੇ ਰਖਦਿਆਂ ਮੂੰਹ ਨਾਲ ਬੋਤਲ ਦਾ ਢੱਕਣ ਲਾਹ ਕੇ ਪਹਿਲਾ ਪੈਗ ਪਾ ਦਿੱਤਾ । 'ਬਲੇ ਉਏ ਕਾਹਲਿਆ।’ ਕੰਵਰ ਨੇ ਆਖਿਆ ਅਤੇ ਫਿਰ ਤਿੰਨੇ ਜਣੇ ਖਿੜ ਖਿੜਾ ਕੇ ਹੱਸ ਪਏ । ‘ਤੁਹਾਨੂੰ ਪੀਣੀ ਨਹੀਂ ਆਉਂਦੀ...ਖਵਰੇ ਸ਼ਾਹਮਣੇ ਪਈ ਵੇਖ ਕਿਵੇਂ ਜਰ ਜਾਂਦੇ ਜੇ । ਦੌਰ ਚਲਦਾ ਰਿਹਾ ਤੇ ਸਰੂਰ ਨਸ਼ੇ ਵਿਚ ਬਦਲ ਗਿਆ। ਕਿਸ਼ਨ ਸਿੰਘ ਦੀ ਜ਼ਬਾਨ ਥਿੜਕਣ ਲੱਗ ਪਈ । “ਤਾਇਆ, ਪ੍ਰੀਪਾਲ ਆਂਹਦੀ ਤੁਸੀਂ ਪੜਨੇ ਨਹੀਂ ਪਾਉਂਦੇ ? ਕੰਵਰ ਨੇ ਅਚਾਣਕ ਪ੍ਰਸ਼ਨ ਕਰ ਦਿੱਤਾ ! ‘ਸਰਦਾਰ ਜੀ ਜ਼ਮਾਨਾ ਬੜਾ ਖਰਾਬ ਆ ਗਿਆ । ਅਗੇ ਤਾਂ ਭਲਾ ਦੋਵੇਂ ਭੈਣ ਭਰਾ ਜਾਂਦੇ ਸੀ......ਸੋਚਿਆ ਚਲ ਪੜ ਲਵੇ ।' ‘ਤਾਂ ਤੁਸੀਂ ਮੈਨੂੰ ਓਪਰਾ ਈ ਗਿਣਦੇ ਜੇ ? ਕੰਵਰ ਦਾ ਦੂਜਾ ਪ੍ਰਸ਼ਨ ਸੀ । “ਨਹੀਂ, ਇਹ ਤਾਂ ਨਹੀਂ......ਪਰ...' ਕਿਸ਼ਨ ਸਿੰਘ ਜ਼ਬਾਨ ਦੱਬ ਗਿਆ | ਪਰ ਪੁਰ ਕੋਈ ਨਹੀਂ-ਜਿਹੋ ਜਿਹੀ ਸ਼ਿਵਦੇਵ ਦੀ ਭੈਣ ਤਿਹੋ ਜਿਹੀ ਮੇਰੀ......ਫਿਰ ਜੀਪ ਵਿਚ ਚਲੀ ਜਾਇਆ ਕਰੇ ...... ਜੀਪ ਵਿਚ ਆ ਜਾਇਆ ਕਰੇ ......ਹਰਜ ਈ ਕੀ ਆ ? ਕੰਵਰ ਨੇ ਸੋਚ ਸਮਝ ਕੇ ਨਿਸ਼ਾਨਾ ਮਾਰਿਆ ਸੀ, ਉੱਕ ਕਿਵੇਂ ਜਾਂਦਾ ? ਸ਼ਿਵਦੇਵ ਨੇ ਵੀ ਹਾਂ ਵਿਚ ਹਾਂ ਰਲਾ ਦਿਤੀ । ਪ੍ਰੀਪਾਲ ਖੁਸ਼ ਸੀ । ਉਹ ਦਿਲ ਹੀ ਦਿਲ ਵਿਚ ਕੰਵਰ ਦੀ ਚੁਸਤੀ ਦੀ ਦਾਦ ਦੇ ਰਹੀ ਸੀ । ੧੧੦