ਪੰਨਾ:Agg te ashik.pdf/117

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਲੱਠੇ ਦੀ ਖੜ ਖੜ ਕਰਦੀ ਧੂਹਵੀਂ ਚਾਦਰ ਵਿਚ ਲੱਤਾਂ ਅਕੜਾਉਂਦਾ ਉਹ ਅਚੇਤ ਹੀ ਕਾਲਜ ਦੀ ਸੜਕੇ ਹੋ ਗਿਆ । ਉਹਦਾ ਕੰਵਰ ਨੂੰ ਕਾਲਜ ਹੀ ਜਾ ਮਿਲਣ ਦਾ ਇਰਾਦਾ ਬਣ fਗਿਆ ਸੀ । ਸ਼ਹਿਰ ਦੇ ਬਜ਼ਾਰੇ ਵੜਨ ਤੋਂ ਪਹਿਲਾਂ ਹੀ ਉਸ ਇਕ ਦੋ ਮੰਜ਼ਲੀ ਇਮਾਰਤ ਅਗੇ ਕੰਵਰ ਦੀ ਜੀਪ ਖਲੋਤੀ ਵੇਖੀ। ਇਹਦੀ ਉਪਰਲੀ ਮੰਜ਼ਲ ਤੇ ਉਹਦਾ ਯਾਰ ਪੱਮੀ ਰਹਿੰਦਾ ਸੀ । ਪੱਮੀ ਨਾਲ ਗੁਜਾਰੇ ਦਿਨ ਉਹਨੂੰ ਯਾਦ ਆਏ, ਪਰ ਕੰਵਰ ਦੀ ਜੀਪ ਦਾ ਏਥੇ ਹੋਣਾ ਉਹਨੂੰ ਦੁਚਿੱਤੀ ਵਿਚ ਪਾ ਗਿਆ । ਉਹ ਪੈਰ ਦਬ ਦਬ ਕੇ ਪੌੜੀਆਂ ਚੜਿਆ, ਚੁਬਾਰੇ ਦਾ ਬੂਹਾ ਅੰਦਰੋਂ ਬੰਦ ਸੀ । ਸ਼ਿਵਦੇਵ ਨੇ ਦਰਵਾਜ਼ਾ ਖੜਕਾਇਆ । ਮਾਮਾ, ਠਹਿਰਿਆ ਨਹੀਂ ਗਿਆ ਹੁਣ ਦੋ ਮਿੰਟ।' ਅੰਦਰੋਂ ਕੰਵਰ ਦੀ ਹਛੀ ਹੋਈ ਅਵਾਜ ਆਈ । ਉਸ ਘੜੀ ਵੇਖੀ, ਅਜੇ ਪੱਮੀ ਦੇ ਆਉਣ ਦਾ ਵਕਤ ਨਹੀਂ ਸੀ ਹੋਇਆ ! ਸ਼ਿਵਦੇਵ ਨੇ ਦਰਵਾਜ਼ੇ ਨਾਲ ਕੰਨ ਲਾ ਕੇ ਸੁਣਿਆਂ । ਉਹਦੇ ਦਿਮਾਗ ਨੂੰ ਇਕ ਚੱਕਰ ਚਦਾ ਜਾ ਰਿਹਾ ਸੀ । ਅਤੇ ਆਪਣੇ ਪੈਰਾਂ ਸਿਰ ਖਲੋਣਾ ਮੁਸ਼ਕਲ ਹੁੰਦਾ ਜਾਂਦਾ ਸੀ । ਇਸ ਵਾਰ ਉਹਨੇ ਦੁਨਾਲੀ ਦੇ ਬਟ ਨਾਲ ਤਖ਼ਤੇ ਕਰ । ਕੰਵਰ ਦਰਵਾਜ਼ੇ ਦੀ ਕੰਡੀ ਹਲ ਇਕ ਪਾਸੇ ਹੋ ਗਿਆ। ਸਾਹਮਣੇ ਪਾਲ ਸੀ । ਸ਼ਿਵਦੇਵ ਨੂੰ ਵੇਖ ਉਹਦੀ ਖਾਨਿਓਂ ਈ ਗਈ । ਉਹ ਉਠਣ ਦੀ ਲਗੀ ਸੀ ਕਿ ਸ਼ਿਵਦੇਵ ਦਾ ਹੱਥ ਦੁਨਾਲੀ ਦੇ ਘੜੇ ਤੇ ਪਹੁੰਚ ਗਿਆ । ਲਹ, ਸ਼ਿਵਦੇਵ ਨੂੰ ਵੀ ਪਤਾ ਨਾ ਲੱਗਾ ਇਹ ਕਾਰਾ ਕਦ ਹੋ ਗਿਆ । ਕੰਵਰ ਤਖਤੇ ਉਹਲਿਓਂ ਨਿਕਲ ਦੱਗੜ ਦੱਗੜ ਪੌੜੀਆਂ ਉਤਰਨ ਲੱਗਾ । ਸ਼ਿਵਦੇਵ ਛੇਤੀ ਨਾਲ ਉਹਦੇ ਪਿਛੇ ਹੋਇਆ । ਠਾਹ', ਇਕ ਫਾਇਰ ਹੋਰ ਹੋਇਆ । ਗਲੀ ਕੰਵਰ ਦੀ ਬਾਂਹ ਲਾਗ ਲੱਘ ਗਈ। ਉਹ ਫੁਰਤੀ ਨਾਲ ਜੀਪ ਸਟਾਰਟ ੧੧੨