ਪੰਨਾ:ਅੱਗ ਦੇ ਆਸ਼ਿਕ.pdf/12

ਵਿਕੀਸਰੋਤ ਤੋਂ
(ਪੰਨਾ:Agg te ashik.pdf/12 ਤੋਂ ਰੀਡਿਰੈਕਟ)
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਇਕ ਲਹਿਰ ਦੌੜ ਗਈ। ਪ੍ਰੀਪਾਲ ਇਕ ਵਾਰ ਅਗੇ ਵੀ ਉਹਨੂੰ ਏਸੇ ਪੈਲੀ ਵਿਚ ਮਣ੍ਹੇ ਹੇਠ ਮਿਲੀ ਸੀ। ਪਰ ਇਸ ਸਾਲ ਉਥੇ ਕੋਈ ਮਣ੍ਹਾ ਨਹੀਂ ਸੀ। ਉਹਨੂੰ ਝਟ ਇਕ ਸ਼ਰਾਰਤ ਸੁਝੀ। ਉਸ ਅੱਧ-ਚਬੀ ਛੱਲੀ ਦਾ ਤੁੱਕਾ ਤੋੜਿਆ ਅਤੇ ਨਿਸ਼ਾਨਾ ਬੰਨ ਪਾਲ ਦੀ ਹਿੱਕ ਵਿਚ ਦੇ ਮਾਰਿਆ। ਉਹ ਸਮਝ ਗਈ ਕਿ ਇਹ ਜ਼ੁਰਅੱਤ ਕੌਣ ਕਰ ਸਕਦਾ ਸੀ। ਉਹਦੀਆਂ ਡੌਰ-ਭੌਰੀਆਂ ਅੱਖਾਂ ਸਰਵਣ ਨੂੰ ਲਭਣ ਲਗੀਆਂ। ਉਥੇ ਹੀ ਖਲੋ ਕੇ ਉਹਨੇ ਏਧਰ ਓਧਰ ਝਾਕਿਆ। ਆਡ ਉਤੇ ਖਲੋਤਾ ਸਰਵਣ ਮੁਸਕਰਾ ਰਿਹਾ ਸੀ।
"ਕਿਉਂ ਵੇ, ਸਾਡੇ ਜੋਗੇ ਤੁੱਕੇ ਈ ਆ ਤੇਰੀ ਪੈਲੀ ਵਿਚ?"
"ਸਭ ਤੇਰੀਆਂ ਜੱਟੀਏ, ਜਿੰਨੀਆਂ ਮਰਜ਼ੀ ਭੰਨ ਲਾ।" ਸਰਵਣ ਨੇ ਸ਼ਰਮਿੰਦਗੀ ਅਤੇ ਖੁਸ਼ੀ ਦੇ ਰਲਵੇਂ ਮਿਲਵੇਂ ਅੰਦਾਜ਼ ਵਿਚ ਆਖਿਆ।
"ਜੇ ਏਨਾ ਈ ਪਿਆਰ ਸੀ, ਭੁਜੀ ਨਾ ਰਖ ਹੋਈ?"
 "ਹੈ ਗੀ ਤਾਂ ਹੈ ਪਰ.....!"
"ਪਰ ਕੀ?"
"ਜੂਠੀ ਏ ਮੇਰੀ।"ਸਰਵਣ ਨੇ ਵਾਕ ਪੂਰਾ ਕਰ ਦਿਤਾ ।
“ਫਿਰ ਤਾਂ ਮੈਂ ਜ਼ਰੂਰ ਚਊਂ। ਪਾਲ ਨੇ ਜਿਵੇਂ ਰਿਹਾੜ ਕੀਤੀ ਹੋਵੇ।
"ਕਿਸੇ ਦੀ ਜੂਠ ਨਹੀਂ ਖਾਈ ਦੀ।"
"ਕਿਉਂ, ਕੀ ਹੋ ਜਾਂਦਾ?"
 "ਪਿਆਰ।"
"ਉਹ ਤਾਂ ਹੋ ਈ ਗਿਆ...ਹੁਣ ਤੂੰ ਅਗਲੀ ਗਲ ਕਰ।"
"ਇਹ ਗਲ ਆ ਤਾਂ ਆਹ ਲੈ ।" ਸਰਵਣ ਨੇ ਬਚੀ ਹੋਈ ਛੱਲੀ ਉਹਦੇ ਵਲ ਵਗਾਹ ਮਾਰੀ।
"ਸੁਟੀ ਤਾਂ ਇੰਜ ਆ ਜਿਵੇਂ ਕੁਤੇ ਨੂੰ ਟੁਕ ਪਾਈ ਦਾ ......ਕਾਲਜ ਪਦੋਂ ਤਾਂ ਕੁਝ ਮੈਨਰ ਤਾਂ ਆ ਜਾਂਦੇ।"
ਸਰਵਣ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਹ ਕੁਝ

੧੩