ਪੰਨਾ:ਅੱਗ ਦੇ ਆਸ਼ਿਕ.pdf/121

ਵਿਕੀਸਰੋਤ ਤੋਂ
(ਪੰਨਾ:Agg te ashik.pdf/121 ਤੋਂ ਰੀਡਿਰੈਕਟ)
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਨਾ ਬਾਪੂ ਜੀ ......ਭਲਾ ਤੂੰ ਵੀ ਦੂਰ ਹੋਨਾ ? ਆਹ ਚਾਰ ਪੈਲੀਆਂ ਤੇ ਤੇਰਾ ਕਾਲਜ ਆ ......ਸੌ ਸੁਖ ਸੁਨੇਹਾ ਹੁੰਦਾ ......' ਕੇਸਰੋ ਨੇ ਆਪਣਾ ਸਾਰਾ ਗਿਲਾ ਕੱਢ ਲਿਆ । | ‘ਨੀ ਬਲਸ਼ਣੀਏ ਤੂੰ ਕਿਉਂ ਰੋਣ ਬਹਿ ਗਈ ਏਂ ? ਹੁੰਦਾ ਮੇਰਾ ਦਿਉਰ ਤਾਂ ਆਉਂਦੇ ਨੂੰ ਬਾਹਵਾਂ 'ਚ ਘੁੱਟ ਲੈਂਦੀ ਮੈਂ.....ਕਿਉਂ ਵੇ ਠੀਕ ਆ ਨਾ ? ਬੀਬੋ ਨੇ ਹੱਥਾਂ ਨਾਲ ਧਾਗਾ ਠੋਕਦਿਆਂ ਹਰਮੀਤ ਨੂੰ ਪੁਛਿਆ । ਹਰਮੀਤ ਥੋੜਾ ਸ਼ਰਮਾ ਗਿਆ ਅਤੇ ਕੁਝ ਨਾ ਬੋਲਿਆ । 'ਸਾਡੀ ਭੈਣ ਤਾਂ ਤੈਨੂੰ ਬੜਾ ਈ ਯਾਦ ਕਰਦੀ ਰਹਿੰਦੀ।' ਬੀਬ ਨੇ ਹਰਮੀਤ ਨੂੰ ਵਿਅੰਗ ਕੀਤਾ । ‘ਚਲ ਨੀ ਚਲ ...... ਹੁਣ ਤੱਕਣਾ ਛਡ... ਇਹਦੀ ਲੁੱਚੀ ਦੀ ਤੋਤੀ ਮੂੰਹੋਂ ਬਾਹਰ ਈ ਰਹਿੰਦੀ । ਕੇਸਰੋ ਦਾ ਰੋਣ ਸੁੱਕ ਗਿਆ ਸੀ ਅਤੇ ਉਹ ਬੀਜੋ ਨੂੰ ਘੁਰੀਆਂ ਵੱਟ ਰਹੀ ਸੀ । | ਇਹ ਤਾਂ ਖਵਰੇ ਕਰਦੀ ਕਿ ਨਹੀਂ......ਲਗਦਾ ਤੂੰ ਬਹੁਤ ਕਰਦੀ ਆਂ ।' ਇਸ ਵਾਰ ਹਰਮੀਤ ਨੇ ਬਰੋਬਰ ਦਾ ਵਾਰ ਕਰ ਦਿਤਾ। ‘ਲੈ ਉਠਿ ਮੈਂ ਤਾਂ ਤੇਰੇ ਨਾਲ ਭਜ ਜਾਣ ਨੂੰ ਵੀ ਤਿਆਰ ਆਂ।' ਬੀਬ ਨਾਸਾਂ ਫੁਰਕਾਉਂਦੀ ਹੱਸ ਪਈ ਅਤੇ ਦਰੀ ਛਡ ਕੇ ਮੰਜੇ ਲਾਗੇ ਆ ਗਈ। ‘ਖਲ ਤੇਰੇ ਰਖੇ ਜਾਣ, ਕਿਵੇਂ ਮੱਛਰੀ ਆ ਅੱਜ । ਕੇਸਰੋ ਨੇ ਜੋੜ ਕੇ ਬੀਬ ਦੀਆਂ ਮੌਰਾਂ ਵਿਚ ਮੱਕੀ ਦੇ ਮਾਰੀ । ਹਰਮੀਤ ਕੁਝ ਛਿੱਥਾ ਪੈ ਗਿਆ । ਅੱਛਾ ਭੈਣਾ, ਅੱਜ ਤੁਹਾਡੀ ਈਦ ਆ ......ਆਪਾਂ ਚਲਦੇ ਭਲੇ', ਆਂਖਦੀ ਬੀਬੋ ਨੇ ਕੇਸਰੋ ਨੂੰ ਅੱਖ ਮਾਰੀ ਅਤੇ ਬਾਹਰ ਨਿਕਲ ਗਈ । ਕੇਸਰੋ ਵਿਚੋਂ ਖੁਸ਼ ਸੀ । ਉਹਨੇ ਕਾਹੜਨੀ ਟੇਡੀ ਕਰਕੇ ਸੁਣਗੁਦੜਾ ਦੁੱਧ ਛੰਨੇ ਵਿਚ ਪਲਟਿਆ, ਇਕ ਪੋਟਲੀ 'ਚੋਂ ਖੰਡ ਕਢੀ ਅਤੇ ਚਮਚੇ ਨਾਲ ਰਲਾ ਕੇ ਹਰਮੀਤ ਨੂੰ ਲਿਆ ਫੜਾਇਆ । ਪਰੇ ਪਈ ਪੀਹੜੀ ਨੂੰ ਮੰਜੀ ਲਾਗੇ ਖਿਚਦਿਆਂ, ਗਲ਼ ੧੧੬