ਪੰਨਾ:ਅੱਗ ਦੇ ਆਸ਼ਿਕ.pdf/125

ਵਿਕੀਸਰੋਤ ਤੋਂ
(ਪੰਨਾ:Agg te ashik.pdf/125 ਤੋਂ ਰੀਡਿਰੈਕਟ)
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਦੇ ' ਕੇਸਰੋ ਨੇ ਆਪਣੇ ਦੋਵੇਂ ਹੱਥ ਪਹਿਲਾਂ ਦੋਵਾਂ ਕੰਨਾਂ ਨੂੰ ਲਾਏ ਅਤੇ ਫਿਰ ਪਵਿੱਤਰ ਵਲ ਜੋੜਦਿਆਂ ਆਖਿਆ : ਪਵਿੱਤਰ ਮੂੰਹ ਵਟੇਰਦੀ, ਮਰੋੜਾ ਮਾਰ ਕੇ ਤੁਰ ਆਈ। ਉਹਨੇ ਕਲਪਣਾ ਈਂ ਕਲਪਣਾ ਵਿਚ ਆਪਣੇ ਆਪ ਨੂੰ ਹਰਮੀਤ ਨਾਲ ਮੇਚਿਆ, ਦਿਲ ਹੀ ਦਿਲ ਵਿਚ ਉਹਦੀ ਪ੍ਰਸ਼ੰਸਾ ਕੀਤੀ । ਕੇਸਰੋ ਦੇ ਘਰ ਪ੍ਰਿੰਝਣ ਕੱਤਦਿਆਂ ਵੀ ਉਹ ਕਈਆਂ ਸੁਪਨਿਆਂ ਦਾ ਤਾਣਾ-ਬਾਣਾ ਉਣਦੀ ਰਹੀ, ਭਵਿੱਖਤ ਦੇ ਤਸੱਵਰ ਨੂੰ ਸੋਚਾਂ ਨਾਲ ਮੇਚਦੀ ਰਹੀ ।