ਪੰਨਾ:Agg te ashik.pdf/128

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਕੰਵਰ, ਲੋਕਾਂ ਵਿਚ ਖਲੋਤਾ ਆਪਣੀ ਬਹਾਦਰੀ ਦੀਆਂ ਡਾਂਗਾ ਮਾਰ ਰਿਹਾ ਸੀ । ਨਿਮੋਝੂਣ ਹੋਇਆ ਸਰਵਣ ਖੂਹ ਨੂੰ ਤੁਰ ਪਿਆ। ਊਧੀ ਪਾਈ ਤੁਰੇ ਜਾਂਦੇ ਸਰਵਣ ਨੂੰ ਲੱਗਾ ਜਿਵੇਂ ਉਹ ਦੀ ਆਪਣੀ ਆਤਮਾਂ ਉਹਨੂੰ ਰਿਕਾਰ ਰਹੀ ਹੋਵੇ । ਸ਼ਮੀਰ ਦੀ ਲਾਈfਪਿੱਪਲੀ ਦੇ ਪੱਤੇ , ਤ ਰਹੇ ਸਨ । ਇੰਜ ਜਾਪਦਾ ਸੀ ਮਾਨੋ ਉਹ ਵੈਣ ਪਾ ਰਹੇ ਹੋਣ, ਕੁਰਲਾ ਰਹੇ ਹੋਣ ! fuਪਲੀ ਦੇ ਮੁਢ ਲਾਗੇ ਘੜੇ ਦੇ ਬੱਬਰ ਪਏ ਸਨ ਅਤੇ ਉਸ ਵਿਚਲਾ ਪਾਣੀ ਮੁਢੀ ਲਾਗੈ ਜੀਰ ਗਿਆ ਸੀ । ਪਿੱਪਲੀ ਹੇਠ ਤਿੰਨ ਲਾਸ਼ਾਂ ਹੇਠ ਉਤੇ ਪਈਆਂ ਸਨ । ਖੈਰੂ ਅਤੇ ਰੇਸ਼ਮਾਂ ਦੀਆਂ ਲਾਸ਼ਾਂ ਅਲਫ ਨੰਗੀਆਂ ਸਨ, ਜਿਹਨਾਂ ਨੂੰ ਕੁਝ ਸ਼ਰਾਰਤੀ ਲੋਕਾਂ ਨੇ ਨੰਗਿਆਂ ਕਰਕੇ ਨਾਲ ਨਾਲ ਲਿਟਾ ਦਿਤਾ ਸੀ। ਦੋਵਾਂ ਦੇ ਹੇਠ ਨੂਰਾਂ ਦਾ ਸਰੀਰ ਦਬਿਆ ਪਿਆ ਸੀ। ਉਸਦੇ ਪੈਰਾਂ ਵਿਚ ਮਾਮੂਲੀ ਜਿਹੀ ਹਰਕਤ ਨੂੰ ਵੇਖ ਸਰਵਣ ਇਕ ਵਾਰ ਤਾਂ ਖੌਫ਼ ਖਾ ਗਿਆ, ਪਰ ਫਿਰ ਹੋਂਸਲਾ ਕਰਕੇ ਉਸ ਉਪਰ ਪਈਆਂ ਲਾਸ਼ਾਂ ਨੂੰ ਲਾਂਭੇ ਕਰ, ਹੇਠਾਂ ਨੂਰਾਂ ਨੂੰ ਕਢ ਲਿਆ । ਹੂ ਨਾਲ ਲੇਊ ਪੇਊ ਨੂਰਾਂ ਇੰਜ ਜਾਪਦੀ ਸੀ, ਜਿਵੇਂ ਜੰਗਲੀ ਬਘਆੜ ਉਸਦੇ ਮਾਸ ਨੂੰ ਨੋਚਦੇ ਰਹੇ ਹੋਣ । ਉਹਦੀ ਅੱਕਲ ਫਿਕਰ ਵਿਚ ਕੁਝ ਨਹੀਂ ਸੀ ਆਉਂਦਾ ਕਿ ਉਹ ਕੀ ਕਰੇ ! ਹੋ ਸਲਾਂ ਕਰਕੇ ਉਸ ਨੂਰਾਂ ਨੂੰ ਅਡਲ ਚੁਕਿਆ ਅਤੇ ਪੱਠਿਆਂ ਦੇ ਕੁਆਣੇ ਵਿਚ ਲਿਟਾ ਕੇ, ਉਪਰ ਬੱਲਦਾਂ ਦੇ ਝੂਲ ਦੇ ਦਿਤੇ । ਪੱਗ ਲਾਹ ਕੇ ਟਿੰਡਾਂ ਵਿਚੋਂ ਲਿਆਂ ਕੀਤਾ ਅਤੇ ਗਿਲੀ ਪੱਗ ਨੂੰ ਨੂਰਾਂ ਦੇ ਮੂੰਹ ਵਿਚ ਨਚੋੜਿਆ । ਪਾਣੀ ਦਾ ਘੁੱਟ ਗਰ, ਗਰ ਕਰਕੇ ਨੂਰਾਂ ਦੇ ਸੰਘ ਲੰਘ ਗਿਆ । ਸਰਵਣ ਨੂੰ ਕੁਝ ਧਰਾਸ ਹੋਇਆ । ਇਕ ਦੇ ਚੁਲੀਆਂ ਹੋਰ ਪਾਣੀ ਨਰਾਂ ਦੇ ਮੂੰਹ ਵਿਚ ਪਾਇਆ । ਗਿਲੀ ਪੱਗ ਨਾਲ ਉਸ ਨੂਰਾਂ ਦਾ ਮੀਹ ਪੰਝਿਆ। ਭਾਵੇਂ ਉਹਨੂੰ ਹੋਸ਼ ਤਾਂ ਨਹੀਂ ਸੀ ਆ ਰਹੀ, ਪਰ ਉਸਦੇ ਬਚ ਜਾਣ ਦੀ ਗਲ ਯਕੀਨੀ ਸੀ । ੧੨੩