ਪੰਨਾ:Agg te ashik.pdf/132

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਕਰ ਸਕਦਾ......ਮੈਂ ਇਸਨੂੰ..', ਤੇ ਉਹਨੂੰ ਆਪਣੇ ਦਿਮਾਗ ਵਿਚ ਖਿਆਲਾਂ ਦਾ ਭੜਥੁ ਪਿਆ ਲੱਗਾ । ਕੋਈ ਵੀ ਤਾਂ ਰਸਤਾ ਉਹਨੂੰ ਨਜ਼ਰੀਂ ਨਹੀਂ ਸੀ ਅਉਂਦਾ । ਮੈਂ ਨੂਰਾਂ ਨਾਲ ਸਲਾਹ ਕਰਾਂਗਾ ...ਮੈਂ ਉਹਦੇ ਵਿਚਾਰਾਂ ਤੋਂ ਜਾਣੂ ਹੋਵਾਂਗਾ, ਤੇ ਉਹ ਅਚਾਨਕ ਇਕ ਹੰਭਲਾ ਮਾਰ ਕੇ ਮੰਜੀ ਉਤੇ ਉਠ ਬੈਠਾ । ਅਮਰੋ ਅਤੇ ਪਵਿੱਤਰ , ਵਿਹੜੇ ਵਿਚ ਘੂਕ ਸੁੱਤੀਆਂ ਸਨ । ਨੂਰਾਂ ਨਿੱਤ ਵਾਂਗ ਸੁਫ਼ ਦਾ ਬੂਹਾ ਮਾਰ ਅੰਦਰ ਸੁੱਤੀ ਹੋਈ ਸੀ। ਸਰਵਣ ਨੰਗੇ ਪੇਰੀ ਚੋਰਾਂ ਵਾਂਗ ਉਠਿਆ ! ਦਰਵਾਜ਼ੇ 'ਤੇ ਉਗਲ ਦੇ ਨੌਹ ਨਾਲ ਠੱਕ ਤੱਕ ਕੀਤਾ । ‘ਕੌਣ ? ਨਰਾਂ ਅਜੇ ਉਸਲ ਵੱਟ ਹੀ ਭੰਨ ਰਹੀ ਸੀ । 'ਸਰਵਣ', ਬੂਹੇ ਦੀ ਬੀਨ ਨਾਲ ਮੂੰਹ ਜੋੜ ਸਰਵਣ ਨੇ ਜਵਾਬ ਦਿੱਤਾ । ਨੂਰਾਂ ਨੇ ਅਛੋਪਲੇ ਜਿਹੇ ਬੂਹੇ ਦਾ ਕੁੰਡਾ ਖੋਹਲ ਦਿਤਾ ਅਤੇ ਸਰਵਣ ਨੇ ਅੰਦਰ ਵੜ ਤਖ਼ਤੇ ਬੰਦ ਕਰ ਦਿੱਤੇ । ਰਾਤ ਦੇ ਹਨੇਰੇ ਵਿਚ ਦੋਵੇਂ ਆਹਮੋ ਸਾਹਮਣੇ ਖੜੇ ਸਨ । ਰਾਤ ਦੀ ਚੁਪ-ਚਾਨ ਵਿਚ ਦੋਵਾਂ ਨੂੰ ਆਪਣੇ ਦਿਲਾਂ ਦੀ ਧੜਕਣ ਸੁਣਾਈ ਦੇ ਰਹੀ ਸੀ । ਪਤਾ ਨਹੀਂ ਕਿੰਨਾ ਸਮਾ ਉਹ ਅਬਲ ਖੜੇ ਰਹੇ । ਨੂਰਾਂ ਦਾ ਸਿਰ ਕਦ ਸਰਵਣ ਦੀ ਛਾਤੀ ਨਾਲ ਲੱਗਾ, ਦੋਵਾਂ ਨੂੰ ਕੋਈ ਪਤਾ ਨਹੀਂ ਸੀ । ਕਿ ‘ਨੂਰਾਂ ! ਮੰਜੀ ਟੋਹ ਕੇ ਨੂਰਾਂ ਨੂੰ ਬਹਾਲਦਿਆਂ ਸਰਵਣ ਨੂੰ ਜਾfਪਿਆ ਜਿਵੇਂ ਉਹ ਸਾਹੋ ਸਾਹੀ ਹੋਇਆ ਹੋਵੇ। ਨੂਰਾਂ ਸਾਰੀ ਦੀ ਸਾਰੀ ਉਹਦੀ ਝੋਲੀ ਵਿਚ ਡਿੱਗੀ ਹੋਈ ਸੀ ਅਤੇ ਉਸਦਾ ਜਿਸਮ ਫੱਟੜ ਪੰਛੀ ਦੀ ਤਰਾਂ ਕੰਬ ਰਿਹਾ ਸੀ । 'ਮੈਂ ਤੇਰਾ ਵਿਆਹ ਕਰ ਦੇਣਾ ਚਾਹੀ ਨਾਂ. ਇਸ ਵਾਰ ਸਰਵਣ ਕੁਝ ਸੰਭਲਿਆ ਲਿਆ ਸੀ । ੧੨੭