ਪੰਨਾ:Agg te ashik.pdf/83

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਪਰਹੋਵੇ । ਰੇਸ਼ਮੇਂ ਗੁੰਮ ਦੀ ਗੰਮ ਆਪਣਾ ਕੰਮ ਕਰੀ ਜਾ ਰਹੀ ਸੀ । 'ਮਾਏ, ਦੇਵਰ ਨਾਲ ਨਾ ਤੋਰ, ਦੇਵਰ ਅੱਖੀਆਂ ਨੀ ਗਹਿਰੀਆਂ । ਧੀਏ, ਘਰ ਆਇਆ ਸੱਜਣ ਨਾ ਮੌੜ, ਨਾਲ ਘਲੂੰਗੀ ਤੇਰੇ ਵੀਰ ਨੂੰ, ਮੇਰੀ ਜਾਂ...ਨ ਨੂਰਾਂ ਗਾਉਣ ਸੁਣਦੀ ਰਹੀ ਅਤੇ ਕੁਝ ਸੋਚਦੀ ਰਹੀ । ਤਿੰਨਾਂ ਦੇ ਗੀਤ ਨਾਲ ਜ਼ਦ ਸਾਰੀ ਕਪਾਹ ਗੂੰਜ ਉਠੀ ਤਾਂ ਖੂਹ ਉਤੇ ਵੱਜਦਾ ਅਲਗੋਜਾ ਬੰਦ ਹੋ ਗਿਆ । ਨੂਰਾਂ ਨੇ ਇਕ ਪਲ ਲਈ ਸਾਹ ਰੋਕ ਕੇ ਸੁਣਿਆ, ਪਰ ਉਹਨੂੰ 'ਟੱਕ'...ਟੱਕ' ਦੀ ਅਵਾਜ਼ ਅਤੇ ਘੁੰਗਰੂਆਂ ਦੀ ਛਣ-ਨ’ ‘ਛਣ-ਨ ਦੇ ਸਿਵਾ ਹੋਰ ਕੁੱਝ ਸੁਣਾਈ ਨਾ ਦਿਤਾ। 'ਮਾਏ, ਵਰਦੀ ਨੀ ਨਿੱਕੀ ਨਿੱਕੀ ਫੁਰ, ਦੇਵਰ ਤੰਬੂਆ ਨੀ ਤਾਣਿਆਂ । ਨੀ ਭਾਬ, ਆ ਵੜ ਤੰਬੂਏ ਦੇ ਹੇਠ, ਭਿਜ ਜਾਣਗੇ ਸੂਹੇ ਨੀ ਸੋਸਨੀ ਮੇਰੀ ਜਾਂ...ਨ । ਨੀ ਮਾਏ, ਰਿਨ ਦੀਆਂ ਛੋਲਿਆਂ ਦੀ ਦਾਲ ਤੇ ਗੀਤ ਪੂਰਾ ਹੋਣ ਤੋਂ ਪਹਿਲਾਂ ਈਂ ਜਿਵੇਂ ਉਹਨਾਂ ਦੇ ਬੋਲ ਉਹਨਾਂ ਦੇ ਸੰਘ ਵਿਚ ਫਸ ਗਏ ਹੋਣ । ਰਣ ਸਿੰਘ ਦੀ ਘੋੜੀ ਉਹਨਾਂ ਦੀ ਨਜਰੇ • ਉਦੋਂ ਪਈ, ਜਦ ਉਹ ਐਨ ਕਪਾਹ ਬੰਨੇ ਆਣ ਖਲੋਤੀ । ਸਿਲਕੀ ਪਜਾਮਾਂ ਤੇ ਤਰੀਜਾਂ ਵਾਲਾ ਸਿਲਕੀ ਕਮੀਜ਼, ਪੈਰੀਂ ਤਿਲੇ ਨਾਲ ਮੜਿਆ ਖੁੱਸਾ, ਸਿਰ 'ਤੇ ਨੀਲ ਲਗੀ ਚਿੱਟੀ ਪੱਗ । ਦਾਹੜੀ ਵਿਚ ਕਿਤੇ ਕਿਤੇ ਗਿੱਟਾ ਵਾਲ ਅਤੇ ਵੈਲੀਆਂ ਵਾਂਗ ਥੋਹੜੀ ਥੋਹੜੀ ਕਤਰੀ ਹੋਈ । ਮੱਛੀ ਦੇ ਖਤ ਉਸਤਰੇ ਨਾਲ ਕਢੇ ਹੋਏ। ਗਲਮੇਂ ਦੀ ਫੱਟੀ ਵਿਚ ਲਿਸ਼ਕਦੇ ਸੋਨੇ ਦੇ ਬਟਨ ਅਤੇ ਉਹਨਾਂ ਨਾਲ ਬੱਧੀ ਲਾਲ ਫੁਮਣ ਵਾਲੀ ਡਰ । ਇਕ ਹੱਥ ਵਿਚ ਖੰਡੀ ਅਤੇ ਦੂਜੇ ਵਿਚ ਕੱਸੀਆਂ ਹੋਈਆਂ ਘੋੜੀ ਦੀਆਂ ਲਗਾਮਾਂ । ਦੇਅ ਦਾ ਦੇਅ, ਜੋ ਵਕਤ ਤੋਂ ਪਹਿਲਾਂ ਬੁੱਢਾ ਹੋ ਗਿਆ ਲਗਦਾ ਸੀ, ਉਹਨਾਂ ਦੇ ਸਾਹਮਣੇ ਆਣ ਖਲੋਤਾ । ੭੮