ਪੰਨਾ:ਅੱਗ ਦੇ ਆਸ਼ਿਕ.pdf/94

ਵਿਕੀਸਰੋਤ ਤੋਂ
(ਪੰਨਾ:Agg te ashik.pdf/94 ਤੋਂ ਰੀਡਿਰੈਕਟ)
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਬਸ ਕਿਰਪੇ ਦਾ ਹੀ ਆਸਰਾ ਰਹਿ ਗਿਆ ਸੀ । ਇੱਕਰ, ਪਿਉ ਦੇ ਮਰਨ ਤੋਂ ਬਾਅਦ ਜੰਮਿਆ ਸੀ, ਇਸ ਲਈ ਲੋਕ ਉਹਨੂੰ ਕਿਰਪੇ ਝੀਰ ਦਾ ਮੁੰਡਾ ਆਖਦੇ । ਇਸ ਘਟਨਾ ਵੇਲੇ ਮਾਘੀ, ਕੋਈ ਦਸ ਬਾਰਾਂ ਵਰਿਆਂ ਦਾ ਸ਼ੀ । ਰੈਣੇ ਦੇ ਜਾਂਦਿਆਂ ਤਾਂ ਉਹਦੇ ਸ਼ਰੀਕ ਜਾਣਦੇ ਬੁਝਦੇ ਵੀ ਚੁਪ ਸਨ, ਪਰ ਅਛਰੀ ਦੇ ਘਰ ਮੁੰਡੇ ਦੇ ਜੰਮਣ 'ਤੇ ਉਹ ਖੁਸ਼ ਨਹੀਂ ਸਨ। ਜ਼ਮੀਨ ਸਾਂਭਣ ਦੀ ਹੱਵਸ਼ ਖਾਤਰ, ਉਹਨਾਂ ਕਿਰਪੇ, ਅਛਰੀ ਤੇ ਬਿੱਕਰ ਤਿੰਨਾਂ ਨੂੰ ਹੀ ਮਾਰਨ ਦੀ ਸੋਚੀ । ਪਰ ਕਿਰਪੇ ਨੇ ਆਪਣੀ ਜਾਨ 'ਤੇ ਖੇਡ ਕੇ ਅੱਛਰੀ ਅਤੇ ਬਿੱਕਰ ਦੋਵਾਂ ਨੂੰ ਬਚਾ ਲਿਆ ਸੀ। ਅਤੇ ਆਪ ਬਿੱਕਰ ਦੇ ਚਾਚਿਆਂ ਦੇ ਗੁਸੇ ਦਾ ਸ਼ਿਕਾਰ ਹੋ ਗਿਆ ਸੀ। ਮਾਘੀ ਦੀ ਮਾਂ ਰਾਜੋ, ਉਹਦਾਂ ਤੋਂ ਡਰਦੀ ਮਾਘੀ ਨੂੰ ਲੈ ਕੇ ਨੂਰਪੁਰ ਆ ਗਈ । ਆਪਣੇ ਮਾਂ-ਬਾਪ ਦਾ ਕੰਮ ਰਾਜੇ ਅਤੇ ਮਾਘੀ ਨੇ ਸੰਭਾਲ ਲਿਆ । ਮਾਘੀ ਆਪਣੇ ਨਾਨੇ ਨਾਲ ਬਾਲਣ ਚੁਣ ਲਿਆਉਂਦਾ ਅਤੇ ਜਦ ਸ਼ਾਮਾਂ ਨੂੰ ਉਹਦੀ ਨਾਨੀ ਭੱਠੀ ਤਾਅ ਦੀ, ਤਾਂ ਉਹ ਰਾਜੋ ਨਾਲ ਪਾਣੀ ਭਰਨ ਚਲਾ ਜਾਂਦਾ । ਉਹਦਾ ਨਾਨਾ ਗੁਲਾਮ ਦੀ ਹਵੇਲੀ ਦੇ ਬਾਹਰ ਖੂਹੀ ਤੇ ਲਗੀ ਭੌਣੀ ਗੇੜ ਗੇੜ ਘੜੇ ਭਰਦਾ ਰਹਿੰਦਾ। ਇਸਤਰ੍ਹਾਂ ਉਹ ਸਾਰਾ ਕੰਮ ਝਟ ਪਟ ਹੀ ਨਿਬੇੜ ਲੈਂਦੇ ਸਨ । ਪਰ ਕੁਦਰਤ ਨੂੰ ਸ਼ਾਇਦ ਇੰਝ ਮੰਨਜੂਰ ਨਹੀਂ ਸੀ । ਆਉਂਦੇ ਕੁਝ ਸਾਲਾਂ ਵਿਚ ਮਾਘੀ ਦੇ ਨਾਨਾ ਨਾਨੀ ਸਦਾ ਲਈ ਤੁਰ ਗਏ । ਗੁਲਾਮ ਦੀ ਮੌਤ ਪਿਛੋਂ ਜਦ ਰਣ ਸਿੰਘ ਉਹਦੀ ਜ਼ਮੀਨ ਤੇ ਕਾਬਜ਼ ਹੋ ਗਿਆ ਤਾਂ ਉਸ ਮਾਘੀ ਨੂੰ ਰਸੋਈਆ ਬਣਾ ਲਿਆ | ਮਾਘੀ ਨੂੰ ਦਿੱਤ ਭਰਵੀਂ ਸੁਲਬੀ ਰੋਟੀ ਮਿਲ ਜਾਂਦੀ ਅਤੇ ਵਿਚ ਵਾਰ ਰਾਜੋ ਦਾ ਵੀ ਡੰਗ ਸਰ ਜਾਂਦਾ । 2 ਮਾਘੀ ਬੜਾ ਫੁਰਤੀਲਾ ਸੀ । ਇਸ ਕਰਕੇ ਰਣ ਸਿੰਘ ਉਹਨੂੰ ਰਸੋਈਏ ਤੋਂ ਵੀ ਚੰਗਾ ਸ਼ਿਕਾਰੀ ਗਿਣਦਾ। ਜਦ ਜੀ ਕਰਦਾ, ਉਹ ਉਹਨੂੰ ਤਿੱਤਰ - t੯