ਵਿਭਾਗ' ਕਾਇਮ ਕਰੋ। ਇਸ ਵਿਭਾਗ ਦੇ ਮੁਖ ਕੰਮਾਂ ਵਿੱਚ ਇਹ ਗੱਲਾਂ ਹੋਣੀਆ ਚਾਹੀਦੀਆਂ ਹਨ: ਸੰਸਾਰ ਦੀਆਂ ਉਤਮ ਪੁਸਤਕਾਂ ਨੂੰ ਪੰਜਾਬੀ ਵਿੱਚ ਉਲਥਾਣਾ, ਨਰੋਇਆ ਤੇ ਮੌਲਿਕ ਸਾਹਿੱਤ ਪੈਦਾ ਕਰਨ ਲਈ ਪੰਜਾਬੀ ਲਿਖਾਰੀਆਂ ਨੂੰ ਨਿੱਗਰ ਮਾਇਕ ਸਹਾਇਤਾ ਦੇ ਕੇ ਪ੍ਰੇਰਤ ਕਰਨਾ, ਉਨ੍ਹਾਂ ਦੀਆਂ ਰਚਿਤ ਪੁਸਤਕਾਂ ਨੂੰ ਪਰਕਾਸ਼ਣਾ, ਪੰਜਾਬ ਬੋਲੀ ਤੇ ਸਾਹਿੱਤ ਦੀ ਖੋਜ ਲਈ ਇਕ ਵਧੀਆ ਲਾਇਬਰੇਰੀ ਕਾਇਮ ਕਰਨਾ, ਸਾਹਿਤ ਖੋਜ ਸੰਬੰਧੀ ਵਜ਼ੀਫੇ ਦੇਣੇ ਤੇ ਬੋਲੀ ਅਤੇ ਸਾਹਿਤ ਦੀ ਉਨਤੀ ਲਈ ਹੋਰ ਸਾਧਨ ਸੋਚਣੇ।"
ਪ੍ਰਿੰਸੀਪਲ ਸਾਹਿਬ ਨੇ ਦਸਿਆ ਕਿ ਭਾਵੇਂ ਇਸ ਮਤੇ ਵਿੱਚ ਅਸੀਂ ਸਰਕਾਰ ਪਾਸੋਂ ਇਕ ਵੱਡੀ ਮੰਗ ਕਰ ਰਹੇ ਹਾਂ ਪਰ ਮੇਰਾ ਅਟੱਲ ਨਿਸ਼ਚਾ ਇਹ ਹੈ ਕਿ ਸਰਕਾਰਾਂ ਨਾ ਬੋਲੀਆਂ ਬਣਾ ਸਕਦੀਆਂ ਹਨ ਤੇ ਨ ਹੀ ਮਿਟਾ ਸਕਦੀਆਂ ਹਨ। ਬੋਲੀ ਜਨਤਾ ਆਸਰੇ ਕਾਇਮ ਹੁੰਦੀ ਹੈ ਤੇ ਉਨਾਂ ਦੀ ਹਿੰਮਤ ਨਾਲ ਹੀ ਵਧਦੀ ਫੁਲਦੀ ਹੈ। ਜਿਨਾਂ ਚਿਰ ਪੰਜਾਬੀ ਬੋਲੀ ਤੇ ਸਾਹਿੱਤ ਨੂੰ ਪਿਆਰ ਕਰਨ ਵਾਲੇ ਪੰਜਾਬੀ ਵੀਰ ਤੇ ਭੈਣਾਂ ਇਸ ਨੂੰ ਅਪਣਾਣਗੀਆਂ ਉਨਾਂ ਚਿਰ, ਸਰਕਾਰ ਕੋਈ ਮਦਦ ਕਰੇ ਜਾਂ ਨ ਕਰੇ, ਪੰਜਾਬੀ ਬੋਲੀ ਤੇ ਸਾਹਿੱਤ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੇਗਾ। ਭਾਈ ਸਾਹਿਬ ਨੇ ਸਰ ਵਲੋਂ ਅਕਾਡਮੀ ਨੂੰ ਦੇਣ ਲਈ ਤਜਵੀਜ਼ ਹੋਈ ਢਾਈ ਹਜ਼ਾਰ ਦੀ ਰਕਮ ਤੇ ਢੇਰ ਨਿਰਾਸ਼ਾ ਪਰਗਟ ਕੀਤੀ ਤੇ ਦੂਜੀ ਸਮਸਿਆਵਾਂ ਜਿਵੇਂ ਕਿ ਇਸ ਦਾ ਦਫਤਰਾਂ ਵਿਚ ਹਾਲ ਵਰਤੋਂ ਵਿਚ ਨ ਆਉਣਾ, ਸੱਚਰ ਫਾਰਮੂਲੇ ਤੇ ਪੂਰੀ ਤਰ੍ਹਾਂ ਅਮਲ ਨ ਹੋਣਾ, ਇਤਿ ਆਦਿ ਉਤੇ ਚਾਣਨਾ ਪਾਇਆ। ਇਸ ਮਤੇ ਦੀ ਪ੍ਰੋੜਤਾ ਸ. ਪ੍ਰੀਤਮ ਸਿੰਘ 'ਸਫੀਰ' ਤੋਂ 4 ਮੋਹਨ ਸਿੰਘ 'ਮਾਹਰ' ਨੇ ਕੀਤੀ । ਮਤਾ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ।
ਮਤਾ ਨੰਬਰ ੨
"ਇਹ ਵੇਖਣ ਵਿੱਚ ਆਇਆ ਹੈ ਕਿ ਸੱਚਰ ਫਾਰਮੁਲੇ ਉਤੇ ਕਈ ਸਕੂਲਾਂ ਵਿੱਚ ਅਮਲ ਨਹੀਂ ਹੋ ਰਹਿਆ। ਇਹ ਗਲ ਬੜੀ ਅਸੰਤੋਸ ਜਨਕ ਹੈ। ਇਹ ਕਾਨਫਰੰਸ ਸਰਕਾਰ ਤੇ ਪੰਜਾਬ ਦੇ ਵਸਨੀਕਾਂ ਨੂੰ ਬੜੇ ਜ਼ੋਰ ਨਾਲ ਅਪੀਲ ਕਰਦੀ ਹੈ ਕਿ ਉਹ ਪੰਜਾਬੀ ਤੇ ਹਿੰਦੀ ਸਿਖਣ ਸਿਖਾਣ ਵਿਚ ਖਾਸ ਕਰਕੇ ਸੱਚਰ ਫਾਰਮੂਲੇ ਤੇ ਅਮਲ ਕਰਨ ਤੇ ਕਰਵਾਣ ਵਿਚ ਹਰ ਸੰਭਵ ਯਤਨ ਕਰਨ।
ਇਹ ਕਾਨਫਰੰਸ ਸਰਕਾਰ ਪਾਸੋਂ ਮੰਗ ਕਰਦੀ ਹੈ ਕਿ ਉਹ ਛੇਤੀ ਹੀ ਇਕ ਗੈਰ ਸਰਕਾਰੀ ਕਮੇਟੀ ਨਿਯਤ ਕਰੇ ਜਿਹੜੀ ਇਹ ਪੜਤਾਲ ਕਰੇ ਕਿ ਸੱਚਰ ਫਾਰਮੂਲੇ ਉੱਤੇ ਕਿਥੇ ੨ ਤੇ ਕਿਸ ਤਰਾਂ ਦਾ ਅਮਲ ਹੋ ਰਹਿਆ ਹੈ। ਫਾਰਮੂਲੇ ਦੀ ਵਰਤੋਂ ਵਿਚ ਜੋ ਜੋ ਰੁਕਾਵਟਾਂ ਹਨ ਉਹਨਾਂ ਨੂੰ ਦੂਰ ਕਰਨ ਲਈ ਸਰਕਾਰ ਛੇਤੀ ਤੋਂ ਛੇਤੀ ਯੋਗ ਕਦਮ ਚੁੱਕੇ।"
੧੦੦