ਕੁਝ ਆਲੋਚਨਾ ਬਾਰੇ
ਪੰਜਾਬੀ ਸਾਹਿੱਤ ਅਕਾਡਮੀ ਕਿਉਂ ਹੋਂਦ ਵਿਚ ਆਈ? ਇਸ ਸੰਸਥਾ ਦਾ ਮੰਤਵ ਤੇ ਕਰਤੱਵ ਕੀ ਹਨ? ਤੇ ਇਸ ਨੇ ਹਾਲੀ ਤੱਕ ਕੀ ਕੁਝ ਕੀਤਾ ਹੈ? ਇਹ ਸਭ ਕੁਝ ਤੁਹਾਨੂੰ ਇਸੇ ਅੰਕ ਵਿਚ ਕਿਸੇ ਹੋਰ ਥਾਂ ਮਿਲੇਗਾ। ਇਥੇ ਅਸੀਂ ਆਲੋਚਨਾ ਬਾਰੇ ਪਾਠਕਾਂ ਨਾਲ ਕੁਝ ਗਲਾਂ ਕਰਨਾ ਚਾਹੁੰਦੇ ਹਾਂ।
ਹਰ ਇਕ ਸੰਸਥਾ ਦਾ, ਜਿਸ ਨੇ ਕਿਸੇ ਤਰ੍ਹਾਂ ਦੀ ਸੇਵਾ ਦਾ ਬੀੜਾ ਚੁਕਿਆ ਹੋਵੇ, ਨ ਕੋਈ ਪੱਤ ਹੋਇਆ ਕਰਦਾ ਹੈ, ਜਿਸ ਰਾਹੀਂ ਉਹ ਸੰਸਥਾ ਆਪਣੇ ਸਹਿਮੱਤੀਆਂ, ਕਮਿਆਂ ਤੇ ਹਿਤੈਸ਼ੀਆਂ ਤੱਕ ਅਪੜਦੀ ਹੈ। ਇਹੋ ਇਕ ਸਾਧਨ ਹੈ, ਜਿਸ ਰਾਹੀਂ ਨਵੇਂ ਵਿਚਾਰ ਦਿੱਤੇ ਤੇ ਲਏ ਜਾ ਸਕਦੇ ਹਨ। ਇਸ ਗਲ ਨੂੰ ਮੁਖ ਰੱਖਦਿਆਂ ਪੰਜਾਬੀ ਸਾਹਿੱਤ ਅਕਾਦਮੀ ਨੇ ਆਪਣਾ ਇਕ ਤ੍ਰੈ-ਮਾਸਕ ਪੱਤਰ ਜਾਰੀ ਕਰਨ ਦਾ ਫੈਸਲਾ ਕੀਤਾ, ਜਿਸ ਦਾ ਪਹਿਲਾ ਪਰਚਾ ਅੱਜ ਆਪ ਜੀ ਦੇ ਹੱਥਾਂ ਵਿੱਚ ਹੈ।
ਜਿਸ ਤਰ੍ਹਾਂ ਕਿ ਨਾਂ ਤੋਂ ਹੀ ਸਪਸ਼ਟ ਹੈ, ਇਸ ਤ੍ਰੈ-ਮਾਸਕ ਪੱਤਰ ਦਾ ਮੰਤਵ ਪੰਜਾਬੀ ਤੇ ਸੰਸਾਰ ਨੂੰ ਸਾਹਿੱਤ ਦੀ ਖੋਜ ਤੇ ਪੜਚੋਲ ਤੋਂ ਜਾਣੂ ਕਰਵਾਣਾ ਹੈ। ਇਸ ਅੰਦਰ ਸਿਰਫ ਖੋਜ ਅਤੇ ਆਲੋਚਨਾ ਨਾਲ ਸੰਬੰਧਤ ਲੇਖ ਹੀ ਛਪਿਆ ਕਰਨਗੇ; ਦੂਜੀ ਕਿਸਮ ਦੀਆਂ ਲਿਖਤਾ ਨਹੀਂ ਹੋਣਗੀਆਂ। ਇਸ ਪਰਚੇ ਲਈ ਵੀ ਸਾਨੂੰ ਬਹੁਤ ਸਾਰੀਆਂ ਰਚਨਾਂ ਅਜਿਹੀਆਂ ਪਹੁੰਚੀਆਂ, ਜਿਹੜੀਆਂ ਮੌਲਿਕ ਤਾਂ ਸਨ, ਪਰ ਖੋਜ ਜਾਂ ਪੜਚੋਲ ਨਾਲ ਸੰਬੰਧਤ ਨਹੀਂ ਸਨ, ਜਿਸ ਕਾਰਨ ਸਾਨੂੰ ਉਹਨਾਂ 'ਆਲੋਚਨਾ'-ਪ੍ਰੇਮੀਆਂ ਨੂੰ ਨਿਰਾਸ਼ ਕਰਨਾ ਪਿਆ। ਸਪਾਦਕਾਂ ਨੂੰ ਇਸ ਗਲ ਦਾ ਡਾਢਾ ਹਿਰਖ ਹੈ।
ਇਹ ਪਰਚਾ ਜਿਵੇਂ ਕਿ ਉਤੇ ਇਸ਼ਾਰਾ ਕੀਤਾ ਜਾ ਚੁੱਕਾ ਹੈ ਤ੍ਰੈ-ਮਾਹੀ ਪੱਤਰ ਹੋਇਆ ਕਰੇਗਾ ਅਤੇ ਹਰ ਸਾਲ ਜੂਨ, ਸਤੰਬਰ, ਦਸੰਬਰ ਤੋਂ ਮਾਰਚ ਵਿਚ ਛਪਿਆ। ਇਸ ਵਿਚ ਨਿੱਗਰ ਮੈਟਰ ਦੇ ਸੌ ਸਵਾ ਸੌ ਸਫੇ ਹੋਇਆ ਕਰਨਗੇ। ਮੁੱਲ ਇਸ ਦਾ ਇਕ ਰੁਪਿਆ ਫੀ ਪਰਚਾ ਜਾਂ ਤਿੰਨ ਰੁਪਏ ਸਾਲ ਹੋਇਆ ਕਰੇਗਾ ਤੇ ਬਦੇਸ਼ ਲਈ
*ਦੇਖੋ ਰਸਿਕ ਰੀਪੋਰਟ ਪੰਨਾ ੬੯
੧੦੯