ਚੁਕਾ ਹੈ, ਇਸ ਗਲ ਦਾ ਪੂਰਾ ਪੂਰਾ ਯਤਨ ਕੀਤਾ ਜਾਵੇਗਾ ਕਿ ਇਸ ਦੀ ਪਰਕਾਸ਼ਨ ਨਿਯਤ ਤਾਰੀਖੀ ਤੇ ਕਰ ਦਿੱਤੀ ਜਾਵੇ। ਪਰ, ਇਹ ਤਾਂ ਹੀ ਹੋ ਸਕਦਾ ਹੈ ਜੇ ਲਿਖਾਰੀ ਪੂਰਾ ਪੂਰਾ ਸਹਿਯੋਗ ਦੇਣ। ਲੇਖਕ ਸਜਣਾਂ ਨੂੰ ਇਹ ਗਲ ਯਾਦ ਰਖਣੀ ਚਾਹੀਦੀ ਕਿ ਇਹ ਉਨ੍ਹਾਂ ਦਾ ਵੀ ਉਨਾਂ ਹੀ ਕੰਮ ਹੈ ਜਿਨਾਂ ਅਕਾਡਮੀ ਦੇ ਕਰਮਚਾਰੀਆਂ ਦਾ, ਤੇ ਨਾਲੇ
ਇਹ ਕਿ ਅਕਾਡਮੀ ਪਾਲੋਂ ਆਲੋਚਨਾ ਦੀ ਪਰਕਾਸ਼ਨਾ ਲਈ ਕੋਈ ਤੰਖਾਹਦਾਰ ਸਟਾਫ ਨਹੀ ਹੈ। ਇਸ ਕਾਰਨ ਅਸੀਂ ਉਨ੍ਹਾਂ ਨੂੰ ਬਾਰ ਬਾਰ ਚਿੱਠੀਆਂ ਲਿਖਣ ਤੋਂ ਅਸਮਰਥ ਹੋਵਾਂਗੇ। ਉਹ ਆਪ ਹੀ ਆਲੋਚਨਾ ਲਈ ਆਪਣੇ ਲੇਖ ਭੇਜਣ ਦੀ ਕ੍ਰਿਪਾਲਤਾ ਕਰਨ ਤੇ ਪਰਬੰਧਕਾਂ ਤੇ ਪਾਠਕਾਂ ਦਾ ਧੰਨਵਾਦ ਲੈਣ।
ਇਕ ਸ਼ਬਦ ਲਿਖਾਰੀਆਂ ਤੇ ਆਲੋਚਕਾਂ ਲਈ: ਭਰਾਵੋ! ਇਹ ਰਸਾਲਾ ਆਸਰੇ ਅਸਾਂ ਕਢਣ ਦੀ ਹਿੰਮਤ ਕੀਤੀ ਹੈ। ਇਸ ਦਾ ਮੰਤਵ ਕੋਈ ਪੈਸੇ ਕਮਾਣਾ ਜਾਂ ਲਾਭ ਉਠਾਣਾ ਨਹੀਂ। ਪੰਜਾਬੀ ਬੋਲੀ ਤੇ ਸਾਹਿੱਤ ਦੀ ਸੇਵਾ ਕਰਨੀ ਹੈ। ਇਸ ਵਿਚ ਤੁਸਾਂ ਵੱਧ ਤੋਂ ਵੱਧ ਹਿੱਸਾ ਪਾਣਾ ਹੈ। ਅਸੀਂ ਤੁਹਾਡੀਆਂ ਲਿਖਤਾਂ ਦਾ ਮੁਲ ਨਹੀਂ ਪਾ ਸਕਦੇ। ਇਹ ੧o ਰੁਪਏ ਫੀ ਲਖ ਦੀ ਤੱਛ ਜਿਹੀ ਭੇਟਾ ਜੋ ਅਸੀਂ ਤੁਹਾਨੂੰ ਕਰ ਰਹੇ ਹਾਂ ਇਹ ਕੇਵਲ ਤੁਹਾਡਾ ਡਾਕ ਖਰਚ ਪੂਰਾ ਕਰਨ ਲਈ ਹੈ,ਕਿਸੇ ਮਿਹਨਤ ਦਾ ਇਵਜ਼ਾਨਾ ਨਹੀਂ। ਹਾਂ। ਕਿਰਤੱਗਤਾ ਦੇ ਭਾਵ ਜਿਸ ਨਾਲ ਸਾਡਾ ਮਨ ਭਰਿਆ ਪਿਆ ਹੈ, ਜਿਨੇ ਚਾਹੋ ਖੁਲ੍ਹੇ ਭੁਲ੍ਹੇ ਹਾਜ਼ਰ ਕਰ ਸਕਦੇ ਹਾਂ। ਆਸ ਹੈ, ਤੁਸੀਂ ਇਨ੍ਹਾਂ ਨੂੰ ਹੀ ਸਵੀਕਾਰ ਕਰੋਗੇ।
ਅਗਲੇ ਪਰਚੇ ਲਈ ਹੁਣੇ ਹੀ ਆਪਣੇ ਕੀਮਤੀ ਲੇਖ ਭੇਜਣ ਦੀ ਕਿਰਪਾਲਤਾ ਕਰਨੀ।
(ਸੰਪਾਦਕ)