ਹੈ। ਪਰ ਨਾਲ ਨਾਲ ਉਸ ਨਾਟਕ ਦੇ ਦੂਜਾ ਭਾਵ ਵੀ ਨਿਖਰਦਾ ਹੈ। ਆਪਣੀ ਵਿਅਕਤੀ ਦੇ ਬਾਵਜੂਦ ਵੀ ਉਹ ਪਾਤਰ ਪ੍ਰਤੀ-ਰੂਪਕ (types) ਜਾਪਦੇ ਹਨ। ਵਿਸ਼ੇਸ਼ ਘਟਨਾ ਹੋਣ ਦੇ ਬਾਵਜੂਦ ਵੀ ਉਹ ਕ੍ਰਿਆ ਪ੍ਰਤੀਰੂਪਕ ਜਾਪਦੀ ਹੈ। ਅਜੇਹੀ ਗਲ, ਹੋਰਾਂ ਨਾਲ ਵੀ ਵਾਪਰਦੀ ਹੈ, ਵਾਪਰ ਚੁੱਕੀ ਹੈ ਤੇ ਅਗਾਂਹ ਵੀ ਵਾਪਰ ਸਕਦੀ ਹੈ। ਇਹ ਕੋਈ ਵਿਰਲੀ ਨਹੀਂ। ਅਜੇਹੇ ਨਾਟਕ ਦੋ ਪਰਕਾਰ ਦੇ ਹੁੰਦੇ ਹਨ। ਇਕ ਉਹ ਜਿਨ੍ਹਾਂ ਵਿਚ ਜੀਵਨ ਦੀ ਦੁਖਾਤਮਕ ਝਲਕ ਵਿਖਾਈ ਜਾਂਦੀ ਹੈ, ਭਾਵੇਂ ਇਹ ਸਚੀ ਘਟਨਾ ਦੇ ਆਧਾਰ ਤੇ ਹੋਣ ਭਾਵੇਂ ਮਨ ਘੜਤ। ਇਨ੍ਹਾਂ ਦਾ ਝਲਕਾਰਾ ਜੀਵਨ ਦੇ ਦੁਖੀ ਸਰੂਪ ਦਾ ਝਲਕਾਰਾ ਹੈ। ਅਜੇਹਾ ਨਾਟਕ 'ਸ਼ੈਕਸਪੀਅਰ ਦਾ"ਹੇਮਲਟ" ਹੈ। "ਰੌਸ਼ਨਾਰਾ" ਦੁਖਾਂਤ ਵਿਚ ਕੁਆਰੀਆਂ ਜੁਆਨ ਧੀਆਂ ਭੈਣਾਂ ਦਾ ਅੰਤ ਵਿਖਾਇਆ ਗਿਆ ਹੈ। “ਕੁਆਰੀ ਟੀਸੀ" ਵੀ ਇਸ ਪਰਕਾਰ ਦਾ ਚਿੰਨ੍ਹਵਾਦੀ ਨਾਟਕ ਹੈ। 'ਆਦਮੀ ਦੀ ਅਕਲ' ਵਿਚ ਹਰ ਮੋਟੀ ਵਿਵਰਣ (detail) ਇਕ ਚਿੰਨ੍ਹ ਹੈ, ਜਿਸ ਦਾ ਦੂਜਾ ਭਾਵ ਕਢਿਆ ਜਾ ਸਕਦਾ ਹੈ।ਇਸ ਵਿਚ ਕੁਝ ਪਾਤਰਾਂ ਦੇ ਨਾਂ ਪਰਤੱਖ ਨ ਹੁੰਦੇ ਤਾਂ ਇਹ ਸਦਾ ਪਰਭਾਵਜਨਕ ਹੁੰਦੀ।
ਕਈ ਅਜੇਹੇ ਨਾਟਕ ਵੀ ਹੁੰਦੇ ਹਨ ਜਿਨ੍ਹਾਂ ਵਿਚ ਕੇਵਲ ਕੁਝ ਪਾਤਰ ਚਿੰਨ੍ਹਾਤਮਕ ਹੁੰਦੇ ਹਨ। ਉਨ੍ਹਾਂ ਦਾ ਭਾਗ ਮਹੱਤਵ ਪੂਰਣ ਹੁੰਦਾ ਹੈ। ਉਨ੍ਹਾਂ ਦੀ ਕ੍ਰਿਆ ਉਨ੍ਹਾਂ ਦੀ ਲੋਚਾ ਉਨ੍ਹਾਂ ਦਾ ਸੁਭਾ ਪ੍ਰਤੀ ਰੂਪਕ ਹੁੰਦਾ ਹੈ, ਕੇਵਲ ਵਿਅਕਤੀਗਤ ਨਹੀਂ। 'ਵਿਕਾਸ' ਵਿਚ ਘੋਸ਼ ਦੀ ਪੁਕਾਰ ਹਰ ਇਸਤਰੀ ਦੀ ਪਰਾਕ੍ਰਿਤਕ ਸੁਭਾਵਿਕ ਪੁਕਾਰ ਹੈ ਜਿਹੜੀ ਜੀਵ ਦਾ ਸਾਹ ਘੁਟਣ ਨਾਲ ਨਿਕਲਦੀ ਹੈ। 'ਆਦਮੀ ਦੀ ਅਕਲ’ ਵਿਚ ਭੋਲੀ ਅਜੇਹਾ ਪਾਤਰ ਹੈ ਜੋ ਪੁਰਾਣੇ ਪਤੀਵਰਤਾ ਆਦਰਸ਼ ਨੂੰ ਸਿਧ ਕਰਦੀ ਹੈ 'ਲੋਹਾ ਕੁਟ' ਵਿਚ ਮਾਂ ਤੇ ਧੀ ਗਾਰਗੀ ਦੇ ਪ੍ਰਤੀ-ਰੂਪਕ ਪਾਤਰ ਹਨ ਜੋ ਉਸ ਦੇ ਖੁਲੇ ਪਿਆਰ ਦੇ ਸਿਧਾਂਤ ਨੂੰ ਸਿਧ ਕਰਦੇ ਹਨ। ਜੋੜ ਵਾਸ਼ਨਾ ਇਕ ਅਜੇਹੀ ਤ੍ਰਿਸ਼ਨਾਂ ਹੈ ਜੋ ਗਾਰਗੀ ਦੇ ਅਨੁਸਾਰ ਹਰ ਕਿਸੇ ਨਾਲ ਤਰਿਪਤ ਨਹੀਂ ਹੋ ਸਕਦੀ ਤੇ ਜਿਸ ਦੇ ਪਰਾਪਤ ਕਰਨ ਲਈ ਜੀਵਨ ਤੇ ਬਾਕੀ ਸਭ ਜੋੜ ਝੂਠੇ ਤੇ ਤੁੱਛ ਹਨ।
(੫) ਚਿੰਨ੍ਹ ਵਾਦ ਨਿਰੋਲ ਰੂਪ ਵਿਚ ਵੀ ਪੰਜਾਬੀ ਨਾਟਕ ਵਿਚ ਪਾਇਆ ਜਾਂਦਾ ਹੈ। ਕਈ ਆਲੋਚਕਾਂ ਦਾ ਵਿਚਾਰ ਹੈ ਕਿ ਅਸਲੀ ਚਿੰਨ੍ਹ ਵਾਦ ਇਹੋ ਹੀ ਹੈ। ਨਿਰੋਲ ਚਿੰਨ੍ਹਵਾਦ ਦਾ ਪਹਿਲਾ ਉਦਾਹਰਣ ਸੇਖੋਂ ਦੇ "ਬਾਬਾ ਬੋਹੜ" ਵਿਚ ਮਿਲਦਾ ਹੈ। ਇਤਿਹਾਸ ਦੀ ਸੂੂਖਸ਼ਮ ਆਤਮਾ ਨੂੰ ਸੇਖੋਂ ਨੇ ਬਾਬਾ ਬੋਹੜ ਦੇ ਰੂਪ ਵਿਚ ਪਰਗਟਾਇਆ ਹੈ। ਇਸ ਇਤਿਹਾਸਕ ਕਾਵਿ-ਰੂਪਕ ਵਿਚ ਅਜੇਹਾ ਪਾਤਰ ਹੋਰ ਲਭਣਾ ਕਠਨ ਹੀ ਨਹੀਂ, ਅਸੰਭਵ ਸੀ, ਜੋ ਇਤਿਹਾਸ ਤੇ ਇਕ ਵਿਸ਼ਾਲ ਦ੍ਰਿਸ਼ਟੀ ਪਾ ਕੇ ਬੀਬੀਆਂ ਰਾਣੀਆਂ ਨੂੰ ਪੰਜਾਬ ਦਾ ਸੰਗਰਾਮ ਨਾਟਕ 'ਬ੍ਰਤਾਂਂਤ ਵਿਚ ਦਸਕੇ ਸਮਝਾ ਸਕਦਾ।
੫੨