ਸਮੱਗਰੀ 'ਤੇ ਜਾਓ

ਪੰਨਾ:Alochana Magazine 1st issue June 1955.pdf/6

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਾਂਤ ਭਾਂਤ ਦੀ ਰਚਨਾ, ਭਾਂਤ ਭਾਂਤ ਦੀ ਦ੍ਰਿਸ਼ਟੀ ਕੋਣ ਰਖ ਕੇ ਕਰ ਰਹੇ ਹਨ। ਕਈ ਲਿਖਾਰੀ ਖਾਸ ਤਰਾਂ ਦਾ ਰਾਜਸੀ ਨਜ਼ਰੀਆ ਰਖਦੇ ਹਨ, ਉਹ ਉਸ ਨਿਸ਼ਾਨੇ ਨੂੰ ਸਾਹਮਣੇ ਰਖ ਕੇ ਸਾਹਿੱਤ ਨੂੰ ਓਸ ਪਰਯੋਜਨ ਲਈ ਵਰਤਦੇ ਹਨ। ਕਈਆਂ ਦੇ ਸਾਹਮਣੇ ਇਕ ਵਿਸ਼ੇਸ਼ ਆਰਥਕ ਨਜ਼ਾਮ ਹੈ, ਉਹ ਉਸ ਨਜ਼ਾਮ ਨੂੰ ਸਲਾਹੁਣ ਲਈ ਤੇ ਵਿਰੋਧੀ ਨਜ਼ਾਮ ਨੂੰ ਭੰਡਣ ਲਈ ਰਚਨਾ ਕਰਦੇ ਹਨ, ਕਈਆਂ ਦੇ ਸਾਹਮਣੇ ਇਕ ਖਾਸ ਤਰ੍ਹਾਂ ਦੇ ਸਦਾਚਾਰ ਦਾ ਸੱਚਾ ਹੈ। ਉਹ ਆਪਣੀ ਰਚਨਾ ਓਸ ਸੱਚੇ ਵਿੱਚ ਢਾਲਣ ਦਾ ਜਤਨ ਕਰਦੇ ਹਨ। ਅਜੇਹੇ ਵਿਰੋਧਾਂ ਤੇ ਪੱਖਾਂ ਦੇ ਹੁੰਦਿਆਂ ਇਕ ਉਸਾਰੂ ਤੇ ਮਾਨਵ-ਭਲਿਆਈ ਦੇ ਆਦਰਸ਼ ਵਾਲੇ ਰਸਾਲੇ ਦਾ ਕੰਮ ਬਹੁਤ ਕਠਣ ਹੋ ਜਾਂਦਾ ਹੈ। ਸਾਡੇ ਸਮਾਜ ਵਿਚ ਇਕ ਔਕੜ ਤਾਂ ਸਾਹਮਣੇ ਰਖੇ ਗਏ ਲਕਸ਼ ਤੇ ਆਦਰਸ਼ ਨੂੰ ਠੀਕ ਤੇ ਨਿਖਾਰ ਕੇ ਨਾ ਦੇਖਣ ਦੀ ਹੈ।

ਦੂਜੀ ਔਕੜ ਏਸ ਲਕਸ਼ ਜਾਂ ਆਦਰਸ਼ ਦੀ ਪਰਾਪਤੀ ਲਈ ਯੋਗ ਅਯੋਗ ਸਾਧਨ ਵਰਤਣ ਦੀ ਹੈ। ਅਸੀਂ ਆਪਣੇ ਪਹਿਲਾਂ ਬਣੇ ਜਜ਼ਬਿਆਂ ਤੇ ਭਾਵਾਂ ਦੇ ਅਸਰ ਹੇਠ ਹਰ ਗੱਲ ਨੂੰ ਠੀਕ ਥਾਂ ਖੜੇ ਹੋ ਕੇ ਨਹੀਂ ਦੇਖ ਸਕਦੇ। ਜਿਸ ਸਾਧਨ ਨੂੰ ਜਿਸ ਢੰਗ ਨਾਲ ਅਸੀਂ ਵਰਤ ਰਹੇ ਹਾਂ ਉਸੇ ਨੂੰ ਅਸੀਂ ਵਧੀਆ ਸਮਝਦੇ ਹਾਂ ਤੇ ਦੂਜੇ ਆਦਮੀ ਦੇ ਵਰਤੇ ਗਏ ਸਾਧਨ ਤੇ ਢੰਗ ਨੂੰ ਅਸੀਂ ਗਲਤ, ਨਿੰਦਨੀਯ ਤੇ ਕੋਝਾ ਸਮਝਦੇ ਹਾਂ। ਇਹ ਤਅੱਸਬ ਤੇ ਪਖ-ਪਾਤ ਸਾਡੇ ਲੋਚਨਾਂ ਵਿਚ ਜਾਲਾ ਤਾਣੀ ਰਖਦਾ ਹੈ ਤੇ ਵਸਤਾਂ ਤੇ ਕੀਮਤਾਂ ਨੂੰ ਠੀਕ ਰੂਪ ਵਿਚ ਤਕਣ ਨਹੀਂ ਦਿੰਦਾ।

ਤੀਜੀ ਔਕੜ ਸਾਡੇ ਸਾਹਿੱਤ-ਸਮਾਜ ਵਿੱਚ ਨਿਰਪੱਖ ਨੁਕਤਾਚੀਨੀ ਨੂੰ ਸੁਣਨ ਤੇ ਸਹਿਣ ਲਈ ਸਾਹਸ ਦੀ ਅਣਹੋਂਦ ਹੈ। ਅਸੀਂ ਪੁਸਤਕਾਂ ਦੀਆਂ ਉਥਾਨਕਾਂ ਲਿਖਵਾਂਦੇ ਹਾਂ, ਕੋਇਲ ਵਾਹ ਵਾਹ ਕਰਵਾਣ ਲਈ, ਪੁਸਤਕਾਂ ਦੀ ਪੜਚੋਲ ਕੀਤੀ ਜਾਂਦੀ ਹੈ, ਨਿਰੀ ਸ਼ਲਾਘਾ ਕਰਨ ਲਈ, ਵਿਰਲੇ ਪੜਚੋਲੀਏ ਪੁਸਤਕ ਦਾ ਚੰਗਾ ਤੇ ਮੰਦਾ ਦੋਵੇਂ ਪਰਖਦੇ ਹਨ। ਵਿਰਲੇ ਸਾਹਿਤਕਾਰ ਆਪਣੀ ਰਚਨਾ ਦੀਆਂ ਊਣਤਾਈਆਂ ਸੁਣਨ ਲਈ ਤਿਆਰ ਹਨ। ਇਨ੍ਹਾਂ ਰੁਚੀਆਂ ਦੇ ਹੁੰਦਿਆਂ 'ਆਲੋਚਨਾ' ਕੀ ਕਰ ਸਕੇਗਾ ਤੇ ਕਰਕੇ ਕੀ ਕੁਝ ਕਸ-ਅਪਜਸ ਖਟੇਗਾ? ਇਹ ਸਮਾਂ ਹੀ ਦਸੇਗਾ।

'ਆਲੋਚਨਾ' ਚਾਂਂਹਦਾ ਹੈ ਕਿ ਪੰਜਾਬੀ ਸਾਹਿਤ ਦੇ ਰਚਨਹਾਰੇ ਅਜੇਹਾ ਸਾਹਿਤ ਰਚਣ ਜਿਸ ਨਾਲ ਮਨੁਖ ਦੇਵਤੇ ਨਹੀਂ, ਤਾਂ ਘਟ ਤੋਂ ਘਟ ਮਨੁਖ ਹੀ ਬਣਨ। ਸਾਡੇ ਕਈ ਲਿਖਾਰੀ ਮਨੁਖ ਨੂੰ ਪਸ਼ੂਪੁਣੇ ਵਲ ਪਰੇਰ ਰਹੇ ਹਨ। 'ਆਲੋਚਨਾ' ਅਜੇਹੇ ਸਾਹਿੱਤ ਨੂੰ ਪੁਣੇ ਛਾਣੇਗਾ ਤੇ ਸਾਹਿਤ-ਰਸੀਆਂ ਨੂੰ ਸੁਹਜ-ਸੁਆਦ ਦੀ ਠੀਕ ਪੱਧਰ ਦਸੇਗਾ। ਸਾਹਿੱਤ ਨੇ