ਪੰਨਾ:Alochana Magazine 1st issue June 1955.pdf/74

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ੧੦੫ ਰੁਪਏ ਨਕਦ ਦੇ ਕੇ ਜਾਂ ੧੧੫ ਰੁਪਏ ਇਕ ਸਾਲ ਦੇ ਅੰਦਰ ਕਿਸਤਾਂ ਰਾਹੀਂ ਦੇ ਕੇ। ਇਨ੍ਹਾਂ ਦੀ ਭਰਤੀ ਲਈ ਅਖੀਰੀ ਤਰੀਕ ੩੦ ਸਤੰਬਰ ੧੯੫੪ ਰੱਖੀ ਗਈ। ਲਾਈਫ ਮੈਂਬਰ ੧੫੫ ਰੁਪਏ ਨਕਦ ਜਾਂ ੧੬੫ ਰੁਪਏ ਕਿਸਤਾਂ ਨਾਲ, ਸਾਧਾਰਣ ਮੈਂਬਰ ੧੫ ਰੁਪਏ ਸਾਲਾਨਾ ਤੇ ਸਹਾਇਕ ਮੈਂਬਰ ੬ ਰੁਪਏ ਸਾਲਾਨਾ ਦੇ ਕੇ। ੫ ਰੁਪਏ ਫੀਸ ਦਾਖਲਾ ਇਨ੍ਹਾਂ ਤੋਂ ਬਿਨਾਂ ਰਖਿਆ ਗਿਆ।

ਏਸ ਭਰਤੀ ਬਾਰੇ ਅਖਬਾਰਾਂ ਵਿੱਚ ਸੂਚਨਾਵਾਂ ਦਿਤੀਆਂ ਗਈਆਂ। ਏਸ ਸੰਬੰਧ ਵਿੱਚ ਅਕਾਲੀ ਪੱਤ੍ਰਕਾ ਤੇ ਅਜੀਤ ਨੇ ਖਾਸ ਦਿਲਚਸਪੀ ਲਈ ਤੇ ਮੁਖ ਲੇਖ ਵੀ ਲਿਖੇ। ਪੰਜਾਬੀ ਦੇ ਅਧਿਆਪਕਾਂ, ਪ੍ਰੋਫੈਸਰਾਂ, ਪਿੰਸੀਪਲਾਂ, ਹੈਡਮਾਸਟਰਾਂ, ਐਮ. ਐਲ ਸੀਆਂ, ਐਮ ਪੀਆਂ, ਪੰਜਾਬੀ ਪਬਲਿਸ਼ਰਾਂ, ਲਿਖਾਰੀਆਂ, ਤੇ ਕਵੀਆਂ ਨੂੰ ਕੋਈ ਪੰਦਰਾਂ ਸੌ ਚਿਠੀਆਂ ਲਿਖੀਆਂ ਗਈਆਂ। ਇਨ੍ਹਾਂ ਜਤਨਾਂ ਸਦਕਾ ੧੦੬ ਫਊਂਡਰ ਮੈਂਬਰ ਤੇ ਦੋ ਸਾਧਾਰਣ ਮੈਂਬਰ ਭਰਤੀ ਹੋਏ।

ਜਨਰਲ ਕੌਂਸਲ ਦੀ ਪਹਿਲੀ ਇਕੱਤਰਤਾ ੨੪ ਅਕਤੂਬਰ ੧੯੫੪ ਨੂੰ ਗੌਰਮਿੰਟ ਕਾਲਜ ਲੁਧਿਆਣਾ ਵਿੱਚ ਹੋਈ। ਅਕਾਡਮੀ ਦੀ ਬਣਤਰ ਦੇ ਨੇਮ ਇਕ ਇਕ ਪੜ੍ਹਕੇ ਪਾਸ ਕੀਤੇ ਗਏ। ਤੇ ੩੧ ਅਕਤੂਬਰ ੧੯੫੬ ਤਕ ਦੋ ਸਾਲ ਲਈ ਹੇਠ ਲਿਖੇ ਉਹਦੇਦਾਰ ਤੇ ਅੰਤਰੰਗ ਬੋਰਡ ਦੇ ਮੈਂਬਰ ਚੁਣੇ ਗਏ :

ਸ: ਬ. ਭਾਈ ਜੋਧ ਸਿੰਘ ਐਮ. ਏ., ਐਮ. ਐਲ. ਸੀ., ੪੯੬, ਮਾਡਲ ਟਾਊਨ, ਲੁਧਿਆਣਾ।

ਮੀਤ ਪਰਧਾਨ : ੧. ਪ੍ਰਿੰਸੀਪਲ ਤੇਜਾ ਸਿੰਘ ਐਮ.ਏ., ੨੫ ਰੇਸ ਕੋਰਸ ਰੋਡ, ਅੰਮ੍ਰਿਤਸਰ।

੨. ਗਿਆਨੀ ਹੀਰਾ ਸਿੰਘ ਜੀ 'ਦਰਦ' ,ਮੈਨੇਜਰ ਫੁਲਵਾੜੀ, ਜਾਲੰਧਰ ਸ਼ਹਿਰ।

੩. ਗਿਆਨੀ ਰਤਨ ਸਿੰਘ ਬੀ. ਏ., ਪ੍ਰਿੰਸੀਪਲ, ਖਾਲਸਾ ਹਾਈ। ਸਕੂਲ, ਮਲੋਟ ਰੋਡ, ਮੁਕਤਸਰ।

੪. ਗਿਆਨੀ ਲਾਲ ਸਿੰਘ. ਐਮ. ਏ.,ਐਸਟਿੰਟ ਡਾਇਰੈਕਟਰ ਪੰਜਾਬੀਡੀ ਪਾਰਟਮੈਂਟ, ਪਟਿਆਲਾ।

੫, ਬੀਬੀ ਮੁਹਿੰਦਰ ਕੌਰ ਐਮ. ਏ., ਗੌਰਮਿੰਟ ਕਾਲਜ, ਫਾਰ ਵਿਮਨ,ਪਟਿਆਲਾ।

੬. ਸ. ਅਪਰ ਅਪਾਰ ਸਿੰਘ, ਹੈਡਮਾਸਟਰ ਗੌਰਮਿੰਟ ਟੇਨਿੰਗ ਸਕੂਲ,ਚੰਡੀ ਗੜ੍ਹ।

੭. ਸ੍ਰੀ ਬਲਵੰਤ ਗਾਰਗੀ ਐਮ. ਏ., ੨੭, ਕਰਜ਼ਨ ਰੋਡ, ਨਵੀਂ ਦਿੱਲੀ।

੭੧