ਪੰਨਾ:Alochana Magazine 1st issue June 1955.pdf/90

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ, ਉਸ ਬਦੇਸੀ ਹਾਕਮਾਂ ਦੀਆਂ ਲਿਖਤਾਂ ਵਿਚੋਂ ਨਹੀਂ ਸੀ ਟਪਕਦਾ।

ਅਜੇਹੇ ਡੁਲ੍ਹ ਡੁਲ੍ਹ ਪੈਂਦੇ ਚਾਅ ਤੇ ਉੱਚ ਆਸ਼ੇ ਤੋਂ ਛੁੱਟ ਇਹ ਪੁਸਤਕ ਆਪਣੇ ਵਿਸ਼ੇ ਵਸਤੂ, ਬੋਲੀ, ਸ਼ੈਲੀ ਤੇ ਛਪਾਈ ਸਫ਼ਾਈ ਕਾਰਨ ਵੀ ਇੱਕ ਯਾਦਗਾਰੀ ਰਚਨਾ ਹੈ। ਇਸ ਦੇ ਪਰਵੇਸ਼ ਨਾਲ, ਜੋ ੧੯੫ ਦੇ ਆਵੇਸ਼ ਨਾਲ ਹੀ ਹੋਇਆ ਹੈ, ਪੰਜਾਬੀ ਸਾਹਿੱਤ ਦੀ ਚਾਲ ਵਿਚ ਕਈ ਨਵੀਆਂ ਲੀਹਾਂ ਪਈਆਂ ਹਨ।

ਇਨ੍ਹਾਂ ਵਿਚੋਂ ਪਹਿਲੀ ਤਾਂ ਇਸ ਦੀ ਛਪਾਈ ਤੇ ਸਫ਼ਾਈ ਬਾਰੇ ਹੈ। ਪੰਜਾਬੀ ਵਿਚ ਇਨੇ ਚਾਅ, ਉਚੇਚ ਤੇ ਸੁਚੱਜ ਨਾਲ ਛਪੀ ਇਹ ਪਹਿਲੀ ਪੁਸਤਕ ਹੈ। ਵੱਡਾ ਆਕਾਰ, ਵਧੀਆ ਕਾਗਜ਼, ਨਵਾਂ ਟਾਈਪ, ਸ਼ੋਖ਼ ਸਿਆਹੀ, ਸੁੰਦਰ ਤਸਵੀਰਾਂ ਤੇ ਸੁਝਾਊ ਚਿੱਤਰ ਇਸ ਦੀ ਕਦਰ ਕੂਤ ਵਿਚ ਵਾਧਾ ਕਰਦੇ ਹਨ। ਇਸ ਦੀ ਜਿਲਦ ਬੰਦੀ ਦੀ ਪਕਿਆਈ ਵਲ ਰਤਾ ਵਧੇਰੇ ਧਿਆਨ ਦਿੱਤਾ ਜਾਂਦਾ ਤਾਂ ਇਹ ਹੋਰ ਵੀ ਵਧੀਆ ਚੀਜ਼ ਬਣ ਸਕਦੀ ਸੀ। ਇਸ ਦੀ ਅੰਗੀ ਵਾਲਾ ਚਿੱਤਰ ਤਾਂ ਇੱਨਾ ਸੁਹਣਾ ਹੈ ਕਿ ਵੇਖ ਵੇਖ ਜੀਅ ਨਹੀਂ ਰਜਦਾ। ਕਾਂਗੜਾ ਵਾਦੀ ਦੇ ਦ੍ਰਿਸ਼ਾਂ ਨਜ਼ਾਰਿਆਂ ਅਤੇ ਲੋਕ-ਜੀਵਨ ਨੂੰ ਸਾਕਾਰ ਕਰਦਿਆਂ ਵੱਡੇ ਸਾਈਜ਼ ਦੀਆਂ ੧੨ ਸ਼ਾਨਦਾਰ ਤਸਵੀਰਾਂ ਤੋਂ ਛੁੱਟ ਹਰ ਕਡ ਦੇ ਮੰਹ-ਮੱਥੇ ਨੂੰ ਸ. ਸੋਭਾ ਸਿੰਘ ਆਰਟਿਸਟ ਦੇ ਸ਼ਿੰਗਾਰਟੀਆਂ ਸਮਾਨ ਸੁੰਦਰ ਤੇ ਸੁਝਾਉ ਚਿੱਤਰਾਂ ਨਾਲ ਸਜਾਇਆ ਗਇਆ ਹੈ। 'ਗੁਲੇਰ' ਤੇ ‘ਲੋਕ-ਗੀਤ' ਨਾਂ ਦੇ ਕਾਂਡਾਂ ਦੀਆਂ ਸ਼ਿੰਗਾਰ-ਪਟੀਆਂ ਤਾਂ ਮਾਅਰਕੇ ਦੀਆਂ ਕਲਾ-ਕ੍ਰਿਤਾਂ ਹਨ। ਇੱਨਾ ਕੁਝ ਹੁੰਦਿਆਂ ਜੇ ਪਾਠਕ ਕਿਤੇ ਕੋਈ ਥੁੜ ਮਹਿਸੂਸ ਕਰਦਾ ਵੀ ਹੈ ਤਾਂ ਸਮੁੱਚੀ ਕਾਂਗੜਾ ਵਾਦੀ ਦੇ ਇਕ ਭੁਗੋਲਕ ਨਕਸ਼ੇ ਦੀ ਜਿਹੜਾ ਉਸ ਨੂੰ ਕਿਤਾਬ ਵਿਚ ਵਰਣਿਤ ਨਾਵ ਨਾਵਾਂ ਥਾਵਾਂ ਤੇ ਹੱਦਾਂ ਬੰਨਿਆਂ ਨਾਲ ਜਾਣ ਪਛਾਣ ਕਰਾਉਂਦਾ ਜਾਏ। ਜਾਂ ਫਿਰ "ਕਾਂਗੜੇ ਦੀ ਲੋਕ- ਕਲਾ" ਦੇ ਉਨ੍ਹਾਂ ਵਿਚੋਂ ਕਿਸੇ ਇੱਕ ਚਿੱਤਰ ਦੇ ਉਤਾਰੇ ਦੀ ਜਿਨ੍ਹਾਂ ਦਾ ਸੁਆਦੀ ਵਰਣਨ ਉਸ ਨੂੰ ਉਹ ਆਪਣੀ ਅਖੀਂ ਵੇਖਣ ਲਈ ਬਿਹਬਲ ਕਰ ਰਹਿਆ ਹੁੰਦਾ ਹੈ। ਜਿਵੇਂ ਜਦੋਂ ਪਾਠਕ ਇਹ ਪਤ੍ਹ ਰਹਿਆ ਹੁੰਦਾ ਹੈ :

"ਕਲ ਮੁਕੱਲੀਆਂ ਪ੍ਰੇਮ ਵਿੱਚ ਮਸਤ ਤੀਵੀਆਂ, ਜਿਨ੍ਹਾਂ ਦੇ ਪਤੀ ਪਰਦੇਸ ਗਏ ਹੋਏ
ਹਨ,ਅਕਸਰ ਝਰੋਖਿਆਂ ਵਿੱਚ ਖਲੋਤੀਆਂ ਵਿਖਾਈਆਂ ਗਈਆਂ ਹਨ। ਦੂਰ ਬਿਜਲੀ
ਲਿਸ਼ਕ ਰਹੀ ਹੈ, ਬਦਲ ਉੱਮਡ ਉੱਮਡ ਕੇ ਆ ਰਹੇ ਹਨ, ਰਾਤ ਅੱਧੀ ਗੁਜ਼ਰ ਚੁਕੀ
ਹੈ।" ਜਾਂ (ਪ: ੧੦੦) "ਇੱਕ ਨਵੀਂ ਵਿਆਹੀ ਵਹੁਟੀ...............ਆਪਣੇ ਪਤੀ ਦੇ ਕਮਰੇ ਵਿੱਚ ਲਿਜਾਈ
ਜਾ ਰਹੀ ਵਿਖਾਈ ਗਈ ਹੈ ਜਿਥੇ ਉਹਦਾ ਪਤੀ ਬੇਤਾਬੀ ਨਾਲ ਉਹਦਾ ਇੰਤਜ਼ਾਰ
ਕਰ ਰਹਿਆ ਹੈ। ਇਸ ਨਾਇਕਾ ਦੇ ਚਿਹਰੇ ਤੇ ਖ਼ੁਸ਼ੀ ਵੀ ਹੈ। ਲਿਸ਼ਕ ਵੀ ਹੈ।
ਇਹ ਆਪਣੇ ਇਕ ਨਵੇਂ ਜੀਵਨ ਦੀ ਮੁਹਾਠ ਤੇ ਜਿਵੇਂ ਖਲ੍ਹੋਤੀ ਹੈ।

(ਪੰ: ੧੦੧)

੮੭