ਪੰਨਾ:Alochana Magazine April, May, June 1982.pdf/28

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਰਕੇ ਉਹ ਕਵੀ ਦੀ ਹੀ 'ਵਾਹ' 'ਵਾਹ' ਨਹੀਂ ਕਰਦਾ ਸਗੋ ਆਪ ਸੌਂਦਰਯ-ਲੋਕ ਵਿਚ ਆਨੰਦ-ਨਿਮਗਨ ਹੋ ਜਾਂਦਾ ਹੈ । ਪੰਡਿਤਰਾਜ ਜਗਨਨਾਥ ਇਸੇ ਲਈ ਆਪਣੀ ਕਾਵਿ ਪਰਿਭਾਸ਼ਾ ਵਿਚ ਰਮਣਯਤਾ' ਸ਼ਬਦ ਦਾ ਪ੍ਰਯੋਗ ਕਰਦੇ ਹਨ । ਇਨ੍ਹਾਂ ਤੋਂ ਵੀ ਕਾਫੀ ਚਿਰ ਪਹਿਲਾ ਵਾਮਨ ' ਨੇ ਸੌਂਦਰਯ ਸ਼ਬਦ ਨੂੰ ਹੀ ਅਪਣਾਇਆ ਸੀ ਅਤੇ ਕਾਵਿ ਨੂੰ ਅਕਾਵਿ ਤੋਂ ਨਿਖੇੜਨ ਵਾਲੇ ਤਤ ਨੂੰ ਸੌਂਦਰਯ' ਦਾ ਨਾਂ ਦਿੱਤਾ ਸੀ । ਇਸ ਤਰ੍ਹਾਂ ਕਾਵਿ ਦੇ ਆਤਮ ਤੱਤ ਦੀ ਮੀਮਾਂਸਾ ਵਿਚ 'ਸੌਂਦਰਯ' ਦੇ ਰੂਪ ਵਿਚ ਅਲੰਕਾਰ ਨੂੰ ਮਹੱਤਵ ਪੂਰਨ ਸਥਾਨ ਮਿਲਿਆ। ਇਸ ਵਿਵੇਚਨ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਕਾਵਿ ਸ਼ਾਸਤ ਦੇ ਚੋਣ-ਮੰਦਾਨ ਵਿਚ ਜਿਤ ਭਾਵੇਂ ਹਸ, ਧੁਨੀ ਜਾਂ ਅਲੰਕਾਰ ਆਦਿ ਵਿਚੋਂ ਕਿਸੇ ਦੀ ਵੀ ਹੋਵੇ ਪਰ ਇਨਾ ਤਾਂ ਨਿਸ਼ਚਿਤ ਹੈ ਕਿ ਚਿੰਤਨ ਦਾ ਅਸਲੀ ਬਹੁਮਤ 'ਅਲਕਾਰ ਤੱਤ' ਨੂੰ ਹੀ ਆਪਣੀ ਆਧਾਰ ਬਣਾਉਂਦਾ ਹੈ । 'ਅਲੰਕਾਰ ਸ਼ਬਦ • ਨੂੰ ਜੇ ਰੂੜੀ ਦੇ ਬੰਧਨਾਂ ਤੋਂ ਬਾਹਰ ਕੱਢ ਕੇ ਵੇਖਿਆ ਜਾਵੇ ਜਾਂ ਉਸ ਨੂੰ ਸਿਰਫ ਉਪਮਾ ਰੂਪਕ ਆਦਿ ਤੀਕ ਸੀਮਿਤ ਨ ਮੰਨ ਕੇ ਜੋ ਆਪਣੇ ਵਿਰਾਟ ਰੂਪ ਵਿਚ ਵੇਖਿਆ ਜਾਏ ਤਾਂ ਅਜਿਹਾ ਪ੍ਰਤੀਤ ਹੋਵੇਗਾ ਕਿ ਵਧੇਰੇ ਕਾਵਿ ਚਿੰਤਕ ਅਤੇ ਮੂਲ ਤੱਤ ਦੇ ਖੇਚੀ ਆਚਾਰਯਾਂ ਦੇ ਅੰਤਰਮਨ ਵਿਚ ਉਸ ਦੇ ਪ੍ਰਤੀ ਜਿਹੜਾ ਇਕ ਸਤਿਕਾਰ ਲੁਕਿਆ ਹੈ, ਉਹ ਉਨ੍ਹਾਂ ਦੀਆਂ ਰਚਨਾਵਾਂ ਵਿਚ ਅਲੰਕਾਰ ਵਿਸ਼ੇ ਦੇ ਵਿਵੇਚਨ ਤੇ ਵਿਸ਼ਲੇਸ਼ਣ ਤੇ ਆਥਿਤ ਹੈ ਅਤੇ ਸਤਿਕਾਰ ਯੋਗ ਹੈ । 2. ਅਲੰਕਾਰ : ਵਿਵਧ ਅਰਬ ਅਤੇ ਹੋਰ ਸਮਾਨਵਾਚੀ : 2.1. ਕਵੀ ਪ੍ਰਤਿਭਾ ਤੋਂ ਪੈਦਾ ਹੋਣ ਵਾਲੀਆਂ ਚਮਤਕਾਰਕ ਉਕਤੀਆਂ ਦੇ ਅਲੇਕਸਿੱਧ ਸੌਂਦਰਯ ਨੂੰ ਉਕਤ ਆਚਾਰਯਾ ਨੇ ਵਿਆਪਕ ਅਰਬ ਵਿਚ ਅਲੰਕਾਰ' ਕਿਹਾ ਹੈ ਪਰ ਇਸ ਸ਼ਬਦ ਦੇ ਹੋਰ ਵੀ ਅਰਥ ਮਲਦੇ ਹਨ ਜਿਵੇਂ ਸੱਜਾਵਟ, ਸਿੰਗਾਰ, ਆਭੂਸ਼ਣ (ਗਹਿਣੇ) ਆਦਿ 7 ਕਾਵਿਸ਼ਾਸ ਵਿਚ ਵੀ ਅਲੰਕਾਰ ਦਾ ਅਰਥ ਕੀਤਾ ਗਿਆ ਹੈ-'ਜਿਸ ਦੇ ਰਾਹੀਂ ਅਲੰਕ੍ਰਿਤ ਕੀਤਾ ਜਾਵੇ । ਦੂਜੇ ਸ਼ਬਦਾ ਵਿਚ ਜਿਨ੍ਹਾਂ ਪ੍ਰਯੋਗਾਂ ਨਾਲ ਕਾਵਿ ਵਿਚ ਸੌਂਦਰਯ ਦੀ ਉਤਪਤੀ ਅਤੇ ਅਭਿਵਿਧੀ ਕੀਤੀ ਜਾਂਦੀ ਹੈ, ਉਨ੍ਹਾਂ ਨੂੰ ਅਲੰਕਾਰ ਕਿਹਾ ਗਿਆ ਹੈ । ਇਸੇ ਲਈ ਵਾਮਨ ਨੇ 'ਅਲੰਕਾਰ' ਨੂੰ 'ਸੌਂਦਰਯ ਦਾ ਸਮਾਨਵਾਚੀ ਕੀਤਾ ਹੈ 10 2.2. ਭਾਰਤੀ ਕਾਵਿ ਸ਼ਾਸਤ ਵਿਚ ਅਲੰਕਾਰ' ਸ਼ਬਦ ਦਾ ‘ਕਾਵਿ ਸ਼ਾਸਤੇ ਅਰਥ' ਵਿਚ ਪ੍ਰਯੋਗ ਸਭ ਤੋਂ ਪਹਿਲਾਂ ਭਰਤ ਮੁਨੀ ਨੇ ਨਾਟਯ ਸ਼ਾਸਤ' ਵਿਚ ਕੀਤਾ ਪਰ ਉਥੇ ਅਲੰਕਾਰ ਦੇ ਬਰਾਬਰ ਦਾ ਹੀ ਇਕ ਹੋਰ ਸ਼ਬਦ ਮਿਲਦਾ ਹੈ-'ਲਖਸ਼ਣ (ਖ਼) 1 ਭਰਤ ਮੁਨੀ ਨੇ ਕਾਵਿ ਦੇ 36 ਲਖਸ਼ਣਾ' ਦੀ ਚਰਚਾ ਕਰਦੇ ਹੋਏ ‘ਹੇਤੁ', 'ਸਸ਼ਕੀ । ਦਿਸ਼ਟਾਂਤ', 'ਨਿਦਰਸ਼ਨਾ' ਆਦਿ ਦੀ ਗਿਣਤੀ ਲਖਸ਼ਣਾਂ ਵਿਚ ਕੀਤੀ ਸੀ ਜਦ ਅਲੰਕਾਰਾਂ ਦੀ ਗਿਣਤੀ ਦੇ ਅੰਤਰਗਤ ਚਾਰ ਹੀ ਭੇਦਾਂ-ਉਪਮਾ, ਰੂਪਕ, ਦੀਪਕ, ਰਸ