ਪੰਨਾ:Alochana Magazine April, May, June 1982.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦਾ ਜ਼ਿਕਰ ਕੀਤਾ ਸੀ ਪਰ ਬਾਦ ਵਿਚ ਆਉਣ ਵਾਲੇ ਆਚਾਰਯਾ ਨੇ ਵਧੇਰੇ ਲਖਸ਼ਣਾਂ ਨੂੰ ਅਲੰਕਾਰਾਂ ਵਿਚ ਸਥਾਨ ਦੇ ਕੇ ਰਲਾ ਮਿਲਾ ਦਿੱਤਾ। ਇਸ ਤਰ੍ਹਾਂ ਅਗੇ ਚਲ ਕੇ ਅਲੰਕਾਰ ਸ਼ਬਦ ਦਾ ਇਕ ਹੋਰ ਸਮਾਨਵਾਚੀ ਸ਼ਬਦ ਮਿਲਦਾ ਹੈ-ਚਿਤ' 13 | ਜਿਵੇਂ ਕਿ ਅਪੈਦੀਖਸ਼ਿਤ ਨੇ ਆਪਣੇ ਇਕ ਗ੍ਰੰਥ ਦਾ ਨਾਂ ‘ਚਿਤ ਮੀਮਾਂਸਾ' ਰਖਿਆ ਹੈ । ਉਸ ਵਿੱਚ ਪ੍ਰਮੁਖ ਅਲੰਕਾਰ ਦਾ ਹੀ ਨਿਰੂਪਣ ਹੈ । ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਭਾਰਤੀ ਕਾਵਿ ਸ਼ਾਸਤ ਵਿਚ ਲਖਸ਼ਣ' ਅਤੇ 'ਚਿ' ਵੀ ਕਦੇ ਕਦੇ 'ਅਲੰਕਾਰ' ਦੇ ਸਮਨਵਾਚੀ ਦੇ ਰੂਪ ਵਿਚ ਪ੍ਰਯੁਕਤ ਹੁੰਦੇ ਰਹੇ ਹਨ ਪਰ 'ਅਲੰਕਾਰ' ਸ਼ਬਦ ਦੀ ਲੋਕਪ੍ਰਿਯਤਾ ਨੇ ਇਨ੍ਹਾਂ ਸ਼ਬਦਾਂ ਨੂੰ ਵਧੇਰੇ ਮਾਣ ਨ ਦਿੱਤਾ । 2. 3. ਭਾਰਤੀ ਕਾਵਿ ਸ਼ਾਸਤ੍ਰ ਵਾਂਗ ਹੀ ਪੱਛਮੀ ਕਾਵਿ ਸ਼ਾਸਤ ਦੇ ਆਦਿ ਰੂਪ ‘ਭਾਸ਼ਣ-ਸ਼ਾਸਤ' ਵਿਚ ਵੀ “ਅਲੰਕਾਰ' ਸ਼ਬਦ ਦੇ ਅਨੇਕ ਸਮਾਨਵਾਚੀ ਸ਼ਬਦ ਮਿਲਦੇ ਹਨ । ਜਿਨ੍ਹਾਂ ਵਿਚੋਂ ਤਿੰਨ ਵਿਸ਼ੇਸ਼ ਚਰਚਾ ਦੇ ਹਕਦਾਰ ਹਨ । 1. ਟੋਪਸ (Tropes) 2. ਫਿਗਰਸ (Poetic Figures) ਅਤੇ :. ਅਰਨਾਮੈਂਟਸ Ornaments | ‘ਪਸ ਦਾ ਸ਼ਾਬਦਿਕ ਅਰਥ ਹੁੰਦਾ ਹੈ-ਟੈਦਰ, ਵਕਰ, ਘੁਮਾਵਦਾਰ ਆਦਿ । 15 ਕਵਿੰਟਿਲਿਅਨ ਨੇ ਅਰਥ ਦੀ ਵਕਰਤਾ' ਨੂੰ ਪਸ ਮੰਨਿਆ ਹੈ । ਫਿਗਰ' ਦਾ ਸ਼ਾਬਦਿਕ ਅਰਥ ਹੁੰਦਾ ਹੈ--ਰੂਪ (Form), ਆਕਾਰ, ਸੰਰਚਨਾ, ਗਿਣਤੀ ਆਦਿ ਪਰ ਭਾਸ਼ਣ ਸ਼ਾਸਤ (Rhetoric or Art of Oratory) 26 ਵਿਚ ਕਥਨ ਨੂੰ ਦਿਲ ਖਿੱਚਵਾਂ ਤੇ ਪ੍ਰਭਾਵਸ਼ਾਲੀ ਬਣਾਉਣ ਲਈ ਇਕ ਵਿਸ਼ੇਸ਼ ਤੱਤ ਦੇ ਰੂਪ ਵਿਚ 'ਫਿਗਰਸ' (Figures) ਦੀ ਇਜਾਦ ਹੋਈ । ਇਹ ਫਿਗਰ ਸ਼ਬਦ ਗਣਿਤ ਦਾ ਗਿਣਤੀ ਵਾਚੀ ਸ਼ਬਦ ਨਹੀਂ ਸਗੋਂ ਇਸ ਦਾ ਅਰਥ ਭਾਸ਼ਣ ਦੇ ਵਿਸ਼ਿਸ਼ਟ ਰੂਪ (Form) ਜਾਂ ਪ੍ਰਕਾਰ ਤੋਂ ਹੈ । 37 ਲੈਟਿਨ ਸ਼ਬਦ 'ਫਿਗ' ਅਤੇ ਕ ਸ਼ਬਦ 'ਆਜ਼ਲੂਆ' (Oxnua) ਅਸਲ ਵਿਚ ਕਥਨ ਦੇ ਕਿਸੇ ਵੀ ਪ੍ਰਕਾਰ ਦੇ ਲਈ ਪ੍ਰਯੁਕਤ ਹੁੰਦੇ ਸਨ, ਇਸ ਲਈ ਪ੍ਰਯੋਗ ਦੇ ਅਨੁਸਾਰ ਸੰਪਰਨ ਭਾਸ਼ਾ ਹੀ ਅਲੰਕਾਰ ਦੀ ਸਮਾਨ ਵਾਚੀ ਹੋਈ । ਕਵਿੰਟੀਲਿਅਨ ਨੇ ਇਸ ਦਾ ਜ਼ਿਕਰ ਕੀਤਾ ਹੈ ਕਿ ਅਲੰਕਾਰ ਦਾ ਇਹ ਵਿਆਪਕ ਅਰਥ ਉਸ ਦੇ ਸਮੇਂ ਤੀਕ ਚਲਿਤ ਸੀ । 18 ਭਾਰਤੀ ਕਾਵਿ ਸ਼ਾਸਤ ਵਿਚ ਪ੍ਰਯੁਕਤ ਉਕਤ ਵਿਆਪਕ ਅਰਥ ਦੀ ਸਮਤਾ ਵੇਖਣ ਯੋਗ ਹੈ । ਆਰਨਾਮੈਂਟ' ਦਾ ਅਰਥ ਹੈ-ਅਲੰਕਾਰ, ਗਹਿਣੇ, ਆਭੂਸ਼ਣ, ਸਿੰਗਰ ਦੇ ਸਾਧਨ (decorations) ਆਦਿ । ਪੱਛਮ ਵਿਚ ਵੀ ਭਾਰਤੀ ਅਲੰਕਾਰ ਸ਼ਾਸਤ ਵਾਂਗ (the science of ornament or embellishment) ਦਾ ਜ਼ਿਕਰ ਮਿਲਦਾ ਹੈ । ਭਾਰਤੀ ਆਚਾਰਯ ਭਰਤ ਨੇ ਆਪਣੇ ਨਾਟਯ ਸ਼ਾਸਤ ਵਿਚ ‘ਕਾਵਿ-ਵਿਭੂਸ਼ਣਾਂ ਦਾ ਪ੍ਰਯੋਗ ਦੁਜਿਆਂ ਨੂੰ ਪ੍ਰਭਾਵਿਤ ਕਰਨ ਦੇ ਲਈ ਦਸਿਆਂ ਹੈ' 20 ਇਨ੍ਹਾਂ ਵਿਚੋਂ ਅਨੇਕ ਕਾਵਿ-ਵਿਭੂਸ਼ਣ ਭਰਤ ਦੇ ਪਰਵਰਤੀ ਆਚਾਰਯਾ ਨੇ ਅਲੰਕਾਰ ਦੀ ਕੋਟੀ ਵਿਚ ਰਖ ਲਏ । ਇਸ ਲਈ ‘ਕਾਵਿ-ਵਿਭੂਸ਼ਣ’ ਜਿਹੜੇ ਅਸਲ ਵਿਚ ਅਲੰਕਾਰ 25