ਪੰਨਾ:Alochana Magazine April, May, June 1982.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਰ ਧਨ ਤੋਂ ਪਹਿਲਾਂ ਅਲੰਕਾਰ ਸੰਬੰਧੀ ਬਹਿਰੰਗ ਅਤੇ ਅਤੇ ਰੋਗ ਸਵੀਕਾਰ ਕਰਨ ਵਾਲੇ ਦੇ ਮਤ ਪ੍ਰਚਲਿਤ ਸਨ, ਉਨ੍ਹਾਂ ਨੇ ਉਨ੍ਹਾਂ ਮਤਾਂ ਵਿਚ ਮੈਲ ਸਥਾਪਿਤ ਕਰਨ ਦਾ ਜਤਨ ਕੀਤਾ ਅਤੇ ਰੋਸੇ ਦੇ ਉਤਕਰਸ਼ ਵਿਚ ਅਲੰਕਾਰ ਦਾ ਮੁਲਿਆਨ ਕਰਦੇ ਹੋਏ ਉਸ ਨੂੰ ਰਸ ਦੇ ਪ੍ਰਕਾਸ਼ਨ ਵਿਚ ਹੀ ਸਾਰਥਕ ਸਵੀਕਾਰ ਕੀਤਾ । ਰਸਿੱਧ ਕਵੀਆਂ ਦੀ ਬਾਣੀ ਵਿਚ ਅਲੰਕਾਰ ਸਹਿਜੇ ਹੀ ਆ ਜਥਾਨ ਲੈਂਦੇ ਹਨ । ਅਯਤਨਚ ਅਲੰਕਾਰਾਂ ਦਾ ਗਹਿਣੇ ਹੀ ਰਸ-ਵਿਅੰਜਨਾਂ ਵਿਚ ਸਹਾਇਕ ਸਿੱਧ ਹੁੰਦਾ ਹੈ : 9 ਅਜਿਹਾ ਧੁਨੀਵਾਦੀ ਸਵੀਕਾਰ ਕਰਦੇ ਹੋਏ ਅਲੰਕਾਰਾਂ ਦੀ ਮਹੱਤਾ ਸਵੀਕਾਰ ਕਰਦੇ ਹਨ । ਵਸ਼ੇਸ਼ ਜਤਨ ਨਾਲ ਕੀਤੀ ਅਲੰਕਾਰ ਯੋਜਨਾ ਧੁਨੀਵਾਦੀ ਸਵੀਕਾਰ ਨਹੀਂ ਕਰਨਾ ਚਾਹੁੰਦੇ । ਇਨ੍ਹਾਂ ਅਨੁਸਾਰ- ਅਲੰਕਾਰ ਵਾਚਯ ਹੋਣ ਤਾਂ ਸਰੀਰ ਪਰ ਵਿਅੰਗਯ ਹੋਣ ਕਰ ਕੇ ਧੁਨ ਦਾ ਅੰਗ ਬਣ ਕੇ ਸਰੀਰੀ ਪਦ ਨੂੰ ਪ੍ਰਾਪਤ ਕਰ ਲੈਂਦੇ ਹਨ । ਸਿੱਟੇ ਵਜੋਂ, ਕਿਹਾ ਜਾ ਸਕਦਾ ਕਿ ਆਨੰਦ ਵਰਧਨ ਅਯਤਨਜ (ਬਿਨਾਂ ਜਤਨ ਦੇ) ਅਲੰਕਾਰ ਨੂੰ ਭਾਵਅਭਿਵਿਅਕਤੀ ਦਾ ਸਹਿਜਾਤ ਧਰਮ ਹੋਣ ਵਜੋਂ, ਕਾਂਵ ਦਾ ਅੰਤਰੰਗ ਧਰਮ ਸਵੀਕਾਰ ਕਰ ਲੈਂਦੇ ਹਨ । ਮੰਟ ਦੀ ਕਾਵਿ ਪੁਰਸ਼ ਦੀ ਕਲਪਨਾ ਵਿਚ ਅਲੰਕਾਰਾਂ ਦੇ ਸਥਾਨ ਦਾ ਸਪਸ਼ਟ ਨਿਰਦੇਸ਼ ਪ੍ਰਾਪਤ ਹੁੰਦਾ ਹੈ । ਉਹ ਅਲੰਕਾਰ ਨੂੰ ਕਾਵਿ ਦੇ ਸ਼ਬਦਾਰਥ ਰੂਪ ਸਰੀਰ ਨੂੰ ਅਲੰਕਤ ਕਰਨ ਵਾਲਾ ਬਾਹਰੀ ਤੱਤ ਸਵੀਕਾਰ ਕਰਦੇ ਹਨ ਅਤੇ ਉਨਾਂ ਨੂੰ ਲੌਕਿਕ ਆਭੂਸ਼ਣਾਂ ਵਾਂਗ ਅਰਥਾਤ ਹਾਰ ਆਦਿ ਵਾਂਗ ਸਵੀਕਾਰ ਕਰਦੇ ਹੋਏ ਕਾਵਿ ਦੀ ਆਤਮਾ ਰਸ ਦਾ ਉਪਕਾਰਕ ਸਵੀਕਾਰ ਕਰਦੇ ਹਨ । 3 ਇਸੇ ਤਰ੍ਹਾਂ ਹੀ ਵਿਸ਼ਵਨਾਥ ਵੀ ਅਲੰਕਾਰ ਨੂੰ ਕਾਵਿ ਦਾ ਬਹਿਰੰਗ ਅਤੇ ਅਨਿਯ ਧਰਮ ਸਵੀਕਾਰ ਕਰਦੇ ਹਨ ॥94 8. ਭਾਵ ਜਨ ਕਿਆ ਅਤੇ ਅਲੰਕਾਰ ਵਿਧਾਨ : 8. 1. ਕਾਵਿ ਦੇ ਅਲੰਕਾਰ ਨੂੰ ਕਾਵਿ-ਸਰੀਰ ਦੇ ਨਾਲ ਸੰਯੁਕਤ ਕਰ ਕੇ ਬਾਹਰੀ ਧਰਮ ਮੰਨਣ ਵਾਲੇ ਮਤ ਦੀ ਪ੍ਰਖਿਆ ਕਰਨ ਲਈ ਸਾਨੂੰ ਕਾਵਿ ਦੀ ਸ਼ਿਜ਼ਨ ਪ੍ਰਕ੍ਰਿਆ ਤੇ ਵੀ ਵਿਚਾਰ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਾਵਿ ਵਿਚ ਅਲੰਕਾਰਾਂ ਦੇ ਸਥਾਨ ਬਾਰੇ ਭੁਲੇਖੇ ਦੂਰ ਹੋ ਸਕਣ । ਭਾਵ ਕਵੀ ਦੀ ਅਨੁਭੂਤੀ ਦੀ ਵਿਅੰਜਨਾ ਹੈ । ਅਨੁਭੂਤੀ ਨੂੰ ਵਿਅਕਤ ਕਰਨ ਦੇ ਕ੍ਰਮ ਵਿਚ ਕਵੀ ਆਪਣੀ ਉਕਤੀ ਨੂੰ ਅਲੰਕਿਤ ਕਰ ਕੇ ਪੇਸ਼ ਕਰ ਸਕਦਾ ਹੈ । ਇਸ ਲਈ ਅਲੰਕਾਰ ਕਾਵਿ ਦੇ ਸਹਿਜਾਤ ਹੀ ਹੁੰਦੇ ਹਨ । ਉਨ੍ਹਾਂ ਦੀ ਉਤਪੱਤੀ ਸਹਿਜ ਹੀ ਹੁੰਦੀ ਹੈ । ਲੌਕਿਕ ਆਭੂਸ਼ਣ ਮਨੁੱਖੀ ਸਰੀਰ ਦੇ ਨਾਲ ਪੈਦਾ ਨਹੀਂ ਹੁੰਦੇ, ਪਰ ਕਾਵਿ ਦਾ ਸ਼ਬਦਾਰਥ ਸਰੀਰ ਜਨ ਪ੍ਰਕ੍ਰਿਆ ਵਿੱਚ ਅਲੰਕ੍ਰਿਤ ਹੋ ਕੇ ਹੀ ਅਵਤਰਿਤ ਹੁੰਦਾ ਹੈ । ਉਕਤੀ ਦਾ ਚਮਤਕਾਰ ਅਲੰਕਾਰ ਮੰਨਿਆ ਜਾਂਦਾ ਹੈ । ਅਤੇ ਕਾਵਿ ਉਕਤੀਆਂ--ਜੇ ਉਹ ਚਮਤ ਜਾਂ ਅਲੰਕਿਤ ਹੋਣ ਤਾਂ ਆਪਣੇ ਅਲੰਕਾਰ ਜਾਂ ਵਿਸ਼ੇਸ਼ ਵਿਢਿੱਤੀ ਦੇ ਨਾਲ, ਅਤਿਸ਼ਯ-ਉਕਤੀ ਬਣ ਕੇ ਹੀ ਵਿਅਕਤ ਹੁੰਦੀਆਂ ਹਨ । ਇਸ ਲਈ ਹਾਰ ਆਂਦੇ ਲੌਕਿਕ ਆਭੂਸ਼ਣਾਂ ਨਾਲ ਕਾਵਿਕ-ਅਲੰਕਾਰ ਦੀ ਉਪਮਾ ਦੇਣੀ ਸਟੀਕ ਨਹੀਂ ਬੈਠਦੀ । 6