ਪੰਨਾ:Alochana Magazine April, May, June 1982.pdf/67

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਉਤੇ ਉਸਰਦੀ ਹੈ । ਮਾਰਕਸ ਤੋਂ ਪਹਿਲਾਂ ਵਿਸ਼ਵ ਦਰਸ਼ਨ ਵਿਚ ਪਦਾਰਥਵਾਦੀ ਦ੍ਰਿਸ਼ਟੀਕੋਣ ਕਿਸੇ ਨਾ ਕਿਸੇ ਰੂਪ ਵਿਚ ਵਿਦਮਾਨ ਸੀ । ਸਾਡੇ ਆਂਪਣ ਦੋਸ਼ ਵਿਚ ਚਾਰ ਵਾਕੇ ਦਰਸ਼ਨ ਆਧਾਰ ਰੂਪ ਵਿਚ ਪਦਾਰਥਵਾਦੀ ਹੀ ਸੀ । ਯੋਗਾਚਾਰਯ ਦਾ ਵਿਗਿਆਨਵਾਦ, ਜਿਸ ਦਾ ਵਿਸਤ੍ਰਿਤ ਵਰਣਨ ਸਾਨੂੰ ਸ਼ਾਤਾਰਕਤਾ ਅਤੇ ਕਮਾਲਸ਼ੀਲ ਦੀਆਂ ਰਚਨਾਵਾਂ ਵਿਚ ਮਿਲਦਾ ਹੈ । ਉਨ੍ਹਾਂ ਪਿਛੋਂ ਕੁਮਾਰੀਲਾ ਜੈਯੰਤ ਭੱਟ, ਵਾਚਸਪਤਮਿਸ਼ , ਸ੍ਰੀਧਰ ਅਤੇ ਸ਼ੰਕਰ ਦੇ ਕੁਝ ਅਨੁਯਾਈਆਂ ਨੇ ਆਪਣੇ ਅਧਿਆਤਮਕ ਦਰਸ਼ਨ ਨੂੰ ਪਦਾਰਥਵਾਦੀ ਤਲ ਦੇਣ ਦਾ ਯਤਨ ਕੀਤਾ ਸੀ ਪਰ ਭਾਰਤੀ ਦਰਸ਼ਨ ਵਿਚ ਹਮੇਸ਼ਾ ਹੀ ਆਦਰਸ਼ਵਾਦ ਦਾ ਰ ਉੱਚਾ ਰਿਹਾ। ਸ਼ਾਇਦ ਇਹ ਹੀ ਕਾਰਨ ਹੈ ਕਿ ਮਾਰਕਸਵਾਦ ਨੂੰ ਵਿਆਪਕ ਰੂਪ ਵਿਚ ਸਾਡੇ ਦੇਸ਼ ਵਿਚ ਕਦੇ ਨਹੀਂ ਅਪਣਾਇਆ ਗਿਆ ਅਤੇ ਨਾ ਹੀ ਅਸੀਂ ਯੂਰੋਸਾਮਯਵਾਦੀਆਂ ਵਾਂਗ ਕੋਈ ਭਾਰਤੀ ਸਮਾਯਵਾਦ ਉਪਜਾ ਸਕੇ ਹਾਂ । ਮਾਰਕਸ ਨੇ ਪਦਾਰਥਵਾਦ ਨੂੰ ਅਧਿਆਤਮਿਕਤਾ ਤੋਂ ਹਮੇਸ਼ਾ ਲਈ ਮੁਕਤ ਕਰ ਦਿੱਤਾ। ਤਰਕਸੰਗਤ ਵਿਧੀ ਦੀਆਂ ਤਿੰਨ ਮੰਜ਼ਲਾਂ ਹੁੰਦੀਆਂ ਹਨ : ਸਮਰੂਪਤਾਂ ਦਾ ਸਿੱਧਾਂਤ, ਵਿਰੋਧਾਭਾਸ ਅਤੇ ਵਿਚਾਲੀ ਸੇਧ ਦਾ ਬਾਹਰੀ ਰੂਪ-ਉ, ਉ ਹੈ, ਉ, ਊ ਨਹੀਂ, ਉ ਜਾਂ ਅ ਹੈ ਜਾਂ ਅ ਨਹੀਂ। ਦੰਦਾਤਮਕ ਪਦਾਰਥਵਾਦੀ ਇਨ੍ਹਾਂ ਸਥਿੱਤਿਆਂ ਵਿਚ ਇਕ ਨਵੀਂ ਦਿਸ਼ਾ ਸੁਝਾਉਂਦਾ ਹੈ ਅਰਥਾਤ ਉ ਇਕੋ ਵੇਲੇ ਓ ਹੈ ਵੀ ਤੇ ਨਹੀਂ ਵੀ ਅਤੇ ਉ ਇਕੋ ਵੇਲੇ ਵਿਕਾਸ ਵੀ ਕਰਦਾ ਹੈ ਅਤੇ ਇਸ ਦਾ ਵਿਨਾਸ਼ ਵੀ ਹੁੰਦਾ ਹੈ । ਮਾਰਕਸ ਨੇ ਆਪਣੀ ਪੁਸਤਕ 'ਸਮਾਜਵਾਦ : ਯੂਰੋਪੀਅਨ ਅਤੇ ਵਿਗਿਆਨ" ਵਿਚ ਵਿਸਥਾਰ ਪੂਰਨ ਦੱਸਿਆ ਹੈ ਕਿ ਸਮਾਜ ਦੇ ਵਿਕਾਸ਼ ਦੇ ਕਰਮ ਵਿਰੋਧਾਭਾਸਮਈ ਰਫ਼ਤਾਰ ਨਾਲ ਵਧਦਾ ਹੈ । ਇਕੋ ਸਮੇਂ ਹਾਂ ਪੱਖੀ ਅਤੇ ਨਾਂਹ ਪੱਖ ਤਾਕਤਾਂ ਤਾਂ ਆਪਸ ਵਿਚ ਸੰਘਰਸ਼ ਕਰਦੀਆਂ ਹੋਈਆਂ ਅੱਗੇ ਵਧਦੀਆਂ ਹਨ, ਕਾਰਜੇ ਅਤੇ ਕਾਰਨ ਇਕ ਦੂਸਰੇ ਨਾਲ ਗੁਥੱਮ ਗੁੱਥਾ ਹੋਏ ਸਿੱਟੇ ਉਪਜਾਉਂਦੇ ਹਨ ਅਤੇ ਦੇ ਸਿੱਟੇ ਹੋਂਦ ਅਤੇ ਅਣਹੋਦ ਦੀ ਘੁੰਮਣ ਘੇਰ ਵਿਚ ਘੁੰਮਦੇ, ਡੁੱਬਦੇ ਤੇ ਉਭਰਦੇ ਹੁੰਦੇ ਹਨ । ਪੁਰਾਣੇ ਪਦਾਰਥਵਾਦੀ ਕਾਰਣ ਤੋਂ ਕਾਰਜ ਵਲ ਜਾਂਦੇ ਕਦੇ ਪਿਛਾਂਹ ਮੁੜ ਕੇ ਕਦੇ ਵੀ ਨਹੀਂ ਸਨ ਅਤੇ ਆਪਣੇ ਹਰ ਇਕ ਸਿੱਟੇ ਨੂੰ ਅੰਤਮ ਸੱਚ ਸਮਝ ਕੇ ਫੈਸਲੇ ਲੈਂਦੇ ਸਨ । ਦੰਦਾਤਮਕ ਪਦਾਰਥਵਾਦ ਦਾ ਮੀਰੀ ਗੁਣ ਇਹ ਹੈ ਕਿ ਇਸ ਦੁਆਰਾ ਕਾਰਨ ਅਤੇ ਕਾਰਜ ਦਾ fਪਟਨ ਅੱਗੇ ਪਿੱਛੇ ਘੁੰਮਦਾ ਅਗਾਂਹ ਤਾਂ ਜਾਂਦਾ ਹੈ ਪੈਰ ਪਿਛਾਂ ਨੂੰ ਵਿਸਾਰ ਕੇ ਅਗਾਂਹ ਜਾ ਨਹੀਂ ਸਕਦਾ । ਜਦੋਂ ਪਿਸਟਨ ਦੀ ਸਹਾਇਤਾ ਨਾਲ ਗੱਡੀ ਅੱਗੇ ਤੁਰਦੀ ਹੈ ਤਾਂ ਉਹ ਭਾਫ਼ ਦੇ ਰਸਾਇਣ ਕੋਰਮ ਪਰਤਾਵੇ ਦੀ ਸਹਾਇਤਾ ਨਾਲ ਅੱਗੇ ਤੁਰਦੀ ਹੈ । ਇਸੇ ਤਰਾਂ ਮਨੁੱਖੀ ਚੇਤਨਾ ਦਾ ਵਿਕਾਸ ਉਨ੍ਹਾਂ ਮਾਨਸਿਕ ਪਲਟਿਆਂ ਦੁਆਰਾ ਹੁੰਦਾ ਹੈ ਜਿਹੜੇ ਕਿ ਸੁਖਮ ਚੇਤਨਾ ਅਤੇ ਸਬੂਲ ਪਦਾਰਥ ਦੇ ਪਸੀ ਟਕਰਾਉ ਤੋਂ ਪੈਦਾ ਹੁੰਦੇ ਹਨ । ਮਾਰਕਸਵਾਦ ਬਾਰੇ ਬੁਨਿਆਦੀ ਗੱਲ ਇਹ ਹੈ ਇਸ ਨੇ ਕੁਦਰਤ ਦੇ ਉਸ ਸਦੀਵੀਂ ਨੇਮ ਦੀ ਕਾਢ ਕੱਢੀ ਹੈ ਜਿਸ ਦੁਆਰ ਕਿ ਕਿੰਤੂ