ਪੰਨਾ:Alochana Magazine April, May, June 1982.pdf/81

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਾਰਥਕਤਾ ਕਾਇਮ ਰੱਖਦੀ ਹੈ ਅਤੇ ਕੇਵਲ ਭਾਵਾਤਮਿਕਤਾ ਦੀ ਦੁਸ਼ਟੀ ਤੋਂ ਸਾਹਿਤ ਮੁਲੰਕਣ ਇਸ ਪੱਖ ਤੋਂ ਉਲਾਰੂ ਹੋ ਨਿਬੜਦਾ ਹੈ । ਹਰ ਕਰਮੀ ਨੂੰ ਪ੍ਰੇਰਣਾ ਆਪਣੀ ਭਾਵਾਤਮਿਕਤਾ ਤੋਂ ਮਿਲਦੀ ਹੈ ਅਤੇ ਭਾਵਾਤਮਿਕਤਾਂ ਸਕੂਲ ਦੇ ਪੱਧਰ ਤੇ ਵਿਚਰੇ ਬਗ਼ੈਰ ਕੋਰੀ ਕਲਪਨਾ ਦੇ ਰੂਪ ਵਿਚ ਨਿਕਾਰਾਤਮਿਕ ਰਹਿੰਦੀ ਹੈ । ਜੇਕਰ ਭਾਵਾਤਮਿਕਤਾ ਨੂੰ ਬਾਹਰੀ ਜਗਤ ਤੋਂ ਅੱਡਰੀ ਕੋਈ ਖਿਣ ਮਾਤਰ ਦੀ ਆਲੌਕਿਕ ਵਸਤੂ ਮੰਨ ਲਈਏ ਤਾਂ ਫੇਰ ਸਾਰੀ ਗੱਲ ਹਵਾਈ ਹੋ ਨਿਬੜਦੀ ਹੈ । ਹੱਕੀ ਗੱਲ ਤਾਂ ਇਹ ਹੈ ਕਿ ਮਾਰਕਸਵਾਦੀ, ਮਨੁੱਖੀ ਚੇਤਨਾ ਅਤੇ ਮਨੁੱਖੀ ਭਾਵਨਾ ਦਾ ਭੌਤਿਕਵਾਦੀ ਸਪਸ਼ਟੀਕਰਨ ਕਰਨ ਲੱਗਿਆਂ ਉਲਝ ਕੇ ਰਹਿ ਜਾਂਦੇ ਹਨ । ਉਹ ਪੁਰਾਣੇ ਭੌਤਿਕਵਾਦੀਆਂ ਵਾਂਗ ਮਨੁੱਖੀ ਚੇਤਨਾਂ ਅਤੇ ਭਾਵਨਾ ਨੂੰ ਛਿੱਕੇ ਤਾਂ ਟੰਗ ਨਹੀਂ ਸਕਦੇ ਅਤੇ ਇਸ ਗੱਲ ਨੂੰ ਤਾਂ ਆਇਨਸਟੀਨ ਜਿਹੇ ਵਿਗਿਆਨੀ ਵੀ ਮੰਨਦੇ ਹਨ ਕਿ ਅਚਾਨਕ ਫੁਰੀ ਮਾਨਸਿਕ ਟੰਬ ਅਕਸਰ ਪ੍ਰਤਿਭਾ ਦੇ ਬੰਦ ਕਵਾੜਾਂ ਨੂੰ ਖੋਲ੍ਹਣ ਵਿਚ ਸਹਾਈ ਹੁੰਦੀ ਹੈ ਤਾਂ ਫਿਰ ਦੰਦਾਤਮਿਕ ਭੌਤਿਕਵਾਦੀ ਦ੍ਰਿਸ਼ਟੀ ਤੋਂ ਮਾਨਸਿਕ ਫੁਰਨੇ ਬਾਰੇ ਕਿਸ ਢੰਗ ਨਾਲ ਸਪਸ਼ਟੀਕਰਨ ਕੀਤਾ ਜਾਏ । ਇਸ ਦਾ ਨਿਪਟਾਰਾ ਤਾਂ ਇਕੋ ਢੰਗ ਨਾਲ ਹੋ ਸਕਦਾ ਹੈ ਕਿ ਮਨੁੱਖ ਮਾਤਰ ਨੂੰ ਦੁਸਰੇ ਪ੍ਰਾਣੀਆਂ ਅਤੇ ਜੜ੍ਹ ਵਸਤੂਆਂ ਤੋਂ ਮੂਲ ਰੂਪ ਵਿਚ ਵਿਲੱਖਣ ਜਾਣ ਕੇ ਮਨੁੱਖੀ ਪ੍ਰਤਿਭਾ ਵੀ ਵਿਗਿਆਨ ਦੇ ਦੁਸਰੇ ਪੱਖਾਂ ਵਾਂਗ ਗੁਣਕਾਰੀ ਵੀ ਹੋ ਸਕਦੀ ਹੈ ਅਤੇ ਵਿਨਾਸ਼ਕਾਰੀ ਵੀ ਅਤੇ ਇਹ ਦੋਵੇਂ ਗੱਲਾਂ ਉਸ ਸਮੇਂ ਹੀ ਉਘੜ ਕੇ ਸਾਹਮਣੇ ਆਉਂਦੀਆਂ ਹਨ, ਜਦੋਂ ਇਸ ਗੱਲ ਦਾ ਨਿਰਣਾ ਲੈਣਾ ਹੁੰਦਾ ਹੈ ਕਿ ਪ੍ਰਤਿਭਾ-ਸੰਪੰਨ ਵਿਅਕਤੀ ਦਾ ਆਪਣੀ ਪ੍ਰਤਿਭਾ ਦਾ ਪ੍ਰਯੋਗ ਸਮਾਜ ਹੇਤੁ ਹੈ ਜਾਂ ਸਮਾਜ ਦੁਸ਼ਮਣ । ਅਜਿਹਾ ਕੇਵਲ ਇਤਿਹਾਸ ਦਰਪਨ ਦੇ ਤ ਜਲੌ ਨੂੰ ਮੁੱਖ ਰੱਖ ਕੇ ਹੀ ਕੀਤਾ ਜਾ ਸਕਦਾ ਹੈ । ਕੇਵਲ • ਇਸ ਤਰ੍ਹਾਂ ਹੀ ਮਾਰਕਸਵਾਦ ਦੀਆਂ ਉਨਾਂ ਜਟਲ ਕਾਸਟ ਗੰਢਾਂ ਨੂੰ ਪਛਾਣਿਆ ਜਾ ਸਕਦਾ ਹੈ ਜਿਨ੍ਹਾਂ ਨੂੰ ਛੱਗੇ ਬਗੈਰ ਮਾਰਕਸਵਾਦ ਦਾ ਰੁਖ ਨਾ ਫੁੱਲ ਦੇਵੇਗਾ ਨਾ ਫਲ ! (2) ਏਂਗਲਜ਼ ਨੇ ਮਿੰਨਾ ਕਾਟਸਕੀ (Minna Kautsky) ਨੂੰ ਨਵੰਬਰ 1885 ਵਿਚ ਇਕ ਚਿਠੀ ਲਿਖੀ ਜਿਸ ਵਿਚ ਇਕ ਯੂਨਾਨ ਦੇ ਦੁਖਾਂਤ ਲੇਖਕ ਏਸਕਲਸ (Aeschylus) ਅਤੇ ਉਸੇ ਦੇਸ਼ ਦੇ ਸੁਖਾਂਤ ਦੇ ਲੇਖਕ ਐਰਿਸਟੋਰੈਂਜ਼ (Aristophants) ਆ ਰਚਨਾਵਾਂ ਦਾ ਜ਼ਿਕਰ ਕਰਦਿਆਂ ਆਖਿਆ ਸੀ ਕਿ ਉਹ ਦਾਂਤੇ ਅਤੇ ਸਰਵੰਨਟੀਜ਼ ante and Cervantes) ਵਾਂਗ ਮਨੋਰਥਪਰਕ ਰਚਨਾਵਾਂ ਕਰਦੇ ਸਨ । ਇਸ ੧੧੫ਵਿੱਚ ਉਸ ਜਰਮਨ ਸਾਹਿਤਕਾਰ ਸ਼ੀਲਰ (Schiller) ਅਤੇ ਆਧੁਨਿਕ ਰੂਸੀ ਅਤੇ ਨਾਰਵੇਜੀਅਨ ਨਾਵਲਕਾਰਾਂ ਨੂੰ ਵੀ ਮਨੋਰਥ ਪੂਰਕ ਰਚਨਾਵਾਂ ਦੇ ਕਰਤਾ ਦੱਸਿਆ ਸੀ ਪਰ ਨਾਲ ਹੀ ਉਸ ਇਸ ਗੱਲ ਉਤੇ ਜ਼ੋਰ ਦਿੱਤਾ ਸੀ ਕਿ ਮਨੋਰਥ ਸਥਿਤੀ ਅਤੇ ਕਰਮ ਆਪਣੇ ਆਪ ਉਘੜਨਾ ਚਾਹੀਦਾ ਹੈ । ਇਸ ਗੱਲ ਦੀ ਬਿਲਕੁਲ ਲੋੜ ਨਹੀਂ ਕਿ 17