ਪੰਨਾ:Alochana Magazine April, May, June 1982.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕੇਈ ਮਹੱਤਾ ਨਹੀਂ ਰਖਦਾ ਕਿਉਂਕਿ ਉਸ ਦਾ ਪਤਨਮੁਖੀ ਜ਼ਾਰਸ਼ਾਹੀ ਨਾਲ ਸਿੱਧਾ ਸੰਬੰਧ ਨਹੀਂ ਹੈ । ਹੱਕੀ ਗੱਲ ਤਾਂ ਇਹ ਹੈ ਕਿ ਐਨਾ ਕੈਰਨੀਨਾ ਦਾ ਸਾਰਿਆਂ ਤੋਂ ਵੱਡਾ ਦੁੱਖ ਇਹ ਹੈ ਕਿ ਆਪਣੇ ਖਾਵੰਦ ਨਾਲ ਨਾਚਾਕੀ ਦੇ ਕਾਰਨ ਉਹ ਆਪਣੇ ਪੁੱਤਰ ਦੇ ਦੁਖਾਂਤ ਤੇ ਅਤਿਭਾਵਕ ਹੱਦ ਤਕ ਜਾਗਰੂਪ ਹੈ । ਇਸ ਭਾਵਕ ਜਾਗਰੂਪਤਾ ਨੂੰ ਵਿਦਮਾਨ ਕਰਨ ਵਿਚ ਤਾਲਸਤਾਇ ਦਾ ਕਮਾਲ ਹੈ । ਇਸ ਤੋਂ ਛੁੱਟ ਦੇਖਣ ਵਾਲੀ ਗੱਲ ਇਹ ਹੈ ਕਿ ਪਤਨਮੁਖੀ ਜ਼ਾਰਸ਼ਾਹੀ ਤੇ ਕੇਵਲ ਐਨਾ ਕੈਰਨੀਨਾ ਤੋਂ ਹੀ ਆਪਣਾ ਹਾਲ ਵੇਖਕੇ ਬਾਕੀ ਦੇ ਸਾਰੇ ਪਾਤਰ ਉਸ ਵਾਂਗ ਦੁਖਾਂਤ ਗਸ਼ਤ ਨਹੀਂ ਹੁੰਦੇ । ਕੀ ਇਸ ਦਾ ਕਾਰਨ ਇਹ ਨਹੀਂ ਕਿ ਐਨਾ ਕੈਰਨੀਨਾ ਬਾਕੀ ਪਾਤਰਾਂ ਦੇ ਟਾਕਰੇ ਵਿਚ ਵਧੇਰੇ ਭਾਵਕ ਤੇ ਸੁਹਜਭਾਵੀ ਹੈ । ਉਸ ਦਾ ਕੋਮਲ ਹਿਰਦਾ ਸਮਾਜਿਕ ਪ੍ਰਸਥਿਤੀਆਂ ਦੀ ਨਿਰਦਾਇਤਾਂ ਨੂੰ ਵਧੇਰੇ ਤੀਬਰ ਢੰਗ ਨਾਲ ਅਨੁਭਵ ਕਰਦਾ ਹੈ ਅਤੇ ਇਸੇ ਗੁਣ ਜਾਂ ਦੇਸ਼ ਦੀ ਕਮਤ ਉਸ ਨੂੰ ਆਪਣੀ ਜਾਨ ਵਾਰ ਕੇ ਚੁਕਾਉਣੀ ਪੈਂਦੀ ਹੈ । ਕੀ ਇਸ ਦਾ ਇਹ ਭਾਵ ਨਹੀਂ ਕਿ ਹਰ ਇਕ ਰਾਜਸੀ ਅਤੇ ਸਮਾਜਿਕ ਪ੍ਰਬੰਧ ਵਿਚ ਕੁਝ ਸੂਖਮ ਭਾਵੀ ਵਿਅਕਤੀ ਪ੍ਰਬੰਧ ਨਾਲ ਇਕ ਸੁਰ ਨਹੀਂ ਹੋ ਸਕਦੇ ਅਤੇ ਅਸਲ ਟੱਕਰ ਕਮਲ ਵੀ ਵਿਅਕਤੀ ਅਤੇ ਕਠੋਰ ਚਿੱਤ ਵਿਅਕਤੀਆਂ ਵਿਚਾਲੇ ਹੈ ਨਾ ਕਿ ਇਕ ਪ੍ਰਕਾਰ ਦੇ ਰਾਜਸੀ ਜਾਂ ਸਮਾਜਿਕ ਪ੍ਰਬੰਧ ਨਾਲ । ਇਹ ਸਹੀ ਹੈ ਕਿ ਇਸ ਪ੍ਰਕਾਰ ਦਾ ਸਰਲੀਕਰਨੇ ਵਿਅਕਤੀਗਤ ਉੱਦਾਤ ਭਾਵਨਾ ਦੀ ਗੁੱਥੀ ਤਾਂ ਸੁਲਝਾਉਂਦਾ ਹੈ ਪਰ ਸਮਾਜ ਹੈ ਤੁ ਦ੍ਰਿਸ਼ਟੀ ਤੋਂ ਬਹੁਤਾ ਸਾਰਥਕ ਸਿੱਧ ਨਹੀਂ ਹੁੰਦਾ ਪਰ ਇਸ ਮੂਲ ਸਚਾਈ ਨੂੰ ਨਿਰਪੱਖ ਆਲੋਚਨਾ ਦ੍ਰਿਸ਼ਟੀ ਉਹਲੇ ਨਹੀਂ ਕਰ ਸਕਦੀ । ਸਿੱਧ ਮਾਰਕਸਵਾਦੀ ਆਲੋਚਕ ਡਵੈਲ ਦਾ ਵਿਚਾਰ ਹੈ ਕਿ ਸਿਰਜਨਾਤਮਕ ਸਾਹਿਤ ਕੇਵਲ ਭਾਵਾਤਮਕ ਗਲਾਂ ਉਤੇ ਅਧਾਰਿਤ ਨਹੀਂ ਹੁੰਦਾ ਸਗੋਂ ਇਹ ਮਨੁੱਖੀ ਸਮਾਜ ਦਾ ਭਾਵਮਈ ਰੂਪ ਹੁੰਦਾ ਹੈ । ਉਸ ਦੇ ਅਨੁਸਾਰ ਕਵੀ ਸਮਾਜ ਤੋਂ ਅੱਡ ਰਹਿ ਕੇ ਕਾਵਿ ਸਿਰਜਨਾ ਨਹੀਂ ਕਰ ਸਕਦਾ । ਇਸ ਦ੍ਰਿਸ਼ਟੀ ਤੋਂ ਨਾਟਕ ਦੇ ਪਿੜ ਵਿਚ ਉਹ ਜੀ. ਬੀ. ਸ਼ਾਅ ਦੇ ਪਾਤਰਾਂ ਨੂੰ ਸਫਲ ਪਾਤਰ ਨਹੀਂ ਸਮਝਦਾ ਕਿਉਕਿ ਉਹ ਜੀਵਨ ਦੀ ਪ੍ਰਤਿਨਿੱਧ ਤਾਂ ਕਰਨ ਦੀ ਥਾਂ ਇਸ ਦਾ ਬੌਧਿਕ ਵਿਸ਼ਲੇਸ਼ਣ ਪੇਸ਼ ਕਰਦੇ ਹਨ । ਸ਼ਾਅ ਦੇ ਇਹ ਵਿਚਾਰ ਕਿ ਮਨੁੱਖੀ ਚੇਤਨਾ ਉਸ ਨੂੰ ਚੰਗੇ ਤੋਂ ਚੰਗੇਰੇ ਵੱਲ ਪ੍ਰੇਰਦੀ ਰਹਿੰਦੀ ਹੈ, ਇਸ ਮਾਰਕਸੀ ਵਿਚਾਰ ਨਾਲ ਮੇਲ ਨਹੀਂ ਖਾਂਦੇ ਕਿ ਸਮਾਜ ਵਿਚ ਵਾਪਰਦੇ ਆਰਥਕ ਪਰਤਾਵਿਆਂ ਨਾਲ ਮਨੁੱਖ ਆਪਣੇ ਸੋਚ ਵਿਚਾਰ ਦਾ ਪੁਨਰ ਮੁਲੰਕਣ ਕਰਨ ਤੇ ਮਜਬੂਰ ਹੋ ਜਾਂਦਾ ਹੈ । ਜਦੋਂ ਇਸ ਬੁਨਿਆਦੀ ਗਲ ਨੂੰ ਕੋਈ ਆਲੋਚਕ ਦ੍ਰਿਸ਼ਟੀਗੋਚਰ ਨਹੀਂ ਰਖਦਾ ਤਾਂ ਉਹ ਸਮਾਜ ਦੀ ਥਾਂ ਵਿਅਕਤੀ ਵਿਸ਼ੇਸ਼ ਨੂੰ ਮੁੱਖ ਰੱਖ ਕੇ ਆਲੋਚਨਾ ਕਰਦਾ ਹੈ । ਇਸ ਤਰ੍ਹਾਂ ਆਲੋਚਨਾ ਦੀ ਮਹੱਤਾ ਬਹੁਤ ਘਟ ਜਾਂਦੀ ਹੈ । ਇਸੇ ਕਾਰਨ ਮਾਰਕਸਵਾਦੀ ਆਲੋਚਨਾ ਆਪਣੀਆਂ ਸਾਰੀਆਂ ਤਰੁਟੀਆਂ ਦੇ ਹੁੰਦਿਆਂ ਵੀ ਆਪਣੀ 76