ਪੰਨਾ:Alochana Magazine April, May and June 1968.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਰਣਧੀਰ ਸਿੰਘ ਗੁਰਪੁਰਬ-ਨਿਰਣਾ ਜੋਤਸ਼ ਤੇ ਕਾਮ-ਸੂਤਰਾਂ ਦੇ ਸਿੱਧਾਂਤ ਅਨੁਸਾਰ, ਸੰਤਾਨ ਉਤਪਤੀ ਦਾ 'ਚੰਦ-ਕਲਾ ਨਾਲ ਬੜਾ ਗੂੜ੍ਹਾ ਸੰਬੰਧ ਹੈ । ਇਸੇ ਕਰਕੇ ਜਨਮ-ਕੁੰਡਲੀਆਂ ਵਿਚ ਥਿੱਤਾਂ (ਚੰਦ-ਤਾਰੀਖਾਂ) ਦੀ ਹੀ ਪ੍ਰਧਾਨਤਾ ਹੁੰਦੀ ਹੈ । ਮੋਏ ਪ੍ਰਾਣੀਆਂ ਨਮਿੱਤ ਸਰਾਧ-ਖੁਆਹ (ਬਰਸੀਆਂ) ਭੀ ਥਿੱਤਾਂ ਦੇ ਹਿਸਾਬ ਹੀ ਮਨਾਏ ਜਾਂਦੇ ਹਨ । ਥਿੱਤਾਂ ਦੇ ਲੇਖੇ, 'ਚੰ-ਵਰਾ’ ੩੫੪ ਤੇ ੩੬੦ ਦਿਨਾਂ ਦੇ ਏੜ ਗੇੜ ਵਿਚ ਹੁੰਦਾ ਹੈ, ਪਰ 'ਸੂਰਜ ਵਰਖ’ ਦੇ ਵਿਸ਼ਟੇ (ਦਿਨ) ੩੬੫-੬੬ ਹੁੰਦੇ ਹਨ । ਇਸ ਫ਼ਰਕ ਦੇ ਕਾਰਣ ਕੁਝ ਗੁਰਪੁਰਬ ਤੇ ਤਿਉਹਾਰ, ਇਕ ਸਾਲ ਦੇ ਅੰਦਰ ਦੋ ਵਾਰ ਆ ਜਾਂਦੇ ਹਨ ਤੇ ਕਿਸੇ ਵਰੇ ਅਉ ‘ਦੇ ਹੀ ਨਹੀਂ । ਥਿੱਤਾਂ ਦੇ ਅਗੇਤ-ਪਿਛੇਤ ਵਿਚ, ਚੰ-ਮਾਸ ਦੇ ਅਧਿਕ (ਮਦ) ਤੇ ਖੋ (ਅਣਹੋਂਦ) ਹੋ ਜਾਣ ਦਾ ਭੀ ਹੱਥ ਹੁੰਦਾ ਹੈ। ਫੇਰ ਥਿੱਤਾਂ ਦੇ ਮੁਕਾਬਲੇ ਵਿਚ ਈਸਵੀ ਤਾਰੀਖ਼ਾਂ ਲੱਭਣ ਵਿੱਚ ਨਵੇਂ ਹਿਸਾਬੀ ਤੇ ਇਤਿਹਾਸਕਾਰ, ਬਿਕ੍ਰਮੀ ਸਾਲ ਦੇ ‘ਗਤਿ’ ਤੇ ‘ਵਰਤਮਾਨ’ ਵਾਲੇ ਭੇਦ ਨੂੰ ਵੀ ਭੁੱਲ ਜਾਂਦੇ ਹਨ । ਪਿਛਲੇ ਅਨਾੜੀ ਸਾਖੀ-ਨਵੀਸਾਂ ਨੇ ਇਸ ਭੇਦ ਨੂੰ ਪੂਰੀ ਤਰ੍ਹਾਂ ਧਿਆਨ ਵਿਚ ਨਹੀਂ ਰੱਖਿਆ । ਜਿਸ ਕਰਕੇ ਪ੍ਰਵਿਸ਼ਟੇ ਤੇ ਤਾਰੀਖਾਂ ਮੇਲਣ ਲਗਿਆਂ ਦਸ-ਗਿਆਰਾਂ ਦਿਨਾਂ ਦਾ ਫ਼ਰਕ ਪੈ ਗਿਆ ਹੈ । ਨਜ਼ੀਰ ਵਜੋਂ ਸ੍ਰੀ ਸਤਿਗੁਰ ਨਾਨਕ ਰਾਇ ਦਾ ਸਹੀਂ ਜਨਮ-ਸੰਮਤ ੧੫੨੫ ਬਿਕ੍ਰਮੀ (੧੪੬੯ ਈ.) ਹੈ । ਪਰ ਕਈਆਂ ਸਾਖੀਆਂ ਵਿਚ ਸੰਮਤ ੧੫੨੬ ਬਿ: (ਵਰਤਮਾਨ) ਲਿਖਿਆ ਹੋਇਆ ਹੈ । ਜਿਸ ਦੇ ਮੁਕਾਬਲੇ ਦਾਂ ਈ ਸਾਲ ੧੪੬੯ ਬਣ ਜਾਂਦਾ ਹੈ । ਇਸ ਦੇ ਨਾਲ ਹੀ ਵੈਸਾਖ ਸ਼ੁੱਦੀ ਤੀਜ, 'ਗਤਿ (ਬੀਤੇ) ਸੰਮਤ ਵਿਚ ੨੯ ਵੈਸਾਖ (੨੫ ਅਪ੍ਰੈਲ) ਨੂੰ ਸੀ ; ਪਰ ੧੫੨੬ (੧੪੬੯ ਦੀ ਤੀਜ਼-ਚੌਥ (ਦੋਵੇ), ੧੯ ਵਿਸ਼ਟੇ (੧੪,੧੫ ਅਪ੍ਰੈਲ) ਨਾਲੋਂ ਲੰਘ ਗਈਆਂ ਸਨ । ਇਹ ਵਾਧ ਘਾਟ ਸਦਾ ਹੈਰਾਨੀ ਦਾ ਕਾਰਨ ਬਣੀ ਰਹਿੰਦੀ ਹੈ । ਤਾਹੀਓ 1'ਮਹਿਮਾ ਪ੍ਰਕਾਸ਼' (ਕਾਵਿ) ਕਵੀ ਬੁਧ ਸਿੰਘ ਦਾ ਰਚਿਆ ਹੋਇਆ ।