ਪੰਨਾ:Alochana Magazine April, May and June 1968.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਿਚ ਆਏ ਅਥਰੂਆਂ ਨੂੰ ਉਥੋਂ ਹੀ ਵਾਪਸ ਮੋੜ ਦਿੱਤਾ ਜਾਂਦਾ ਹੈ-ਇਸ ਲਈ ਨਹੀਂ ਕਿ ਰੋਣਾ ਔਖਾ ਹੈ ਜਾਂ ਸਥਿਤੀ ਬਦਲ ਗਈ ਹੈ, ਸਗੋਂ ਇਸ ਲਈ ਕਿ ਵਹਿੰਦੇ ਅਥਰੂਆਂ ਨਾਲ ਇਸ ਦੀ ਸ਼ਾਨ, ਇਸ ਦੀ ਉਦਾਰਤਾ ਇਕ ਮਾਮੂਲੀ ਜਿਹੇ ਤਰਸ ਦੀ ਪਾਤਰ, ਦੁਖਾਂਤ ਘਟਨਾ ਬਣ ਕੇ ਰਹਿ ਜਾਂਦੀ ਹੈ । ਇਸ ਕਵਿਤਾ ਵਿਚ ਮੋਨੋਲਾਗ ਜਿਹੀ ਇਕ ਵਿਸ਼ੇਸ਼ਤਾ ਹੈ । ਇਸਤਰੀ ਪਾਤਰ ਦੀ ਹੋਂਦ ਨੂੰ ਸਿਰਫ਼ ਮਹਿਸੂਸ ਹੀ ਕਰਵਾਇਆ ਗਿਆ ਹੈ । ਉਹ ਮੂਕ ਤਸਵੀਰ ਕਿਸੇ 'ਮੋਨਾਲਿਜ਼ਾ ਨਾਲੋਂ ਘੱਟ ਨਹੀਂ, ਜਿਸ ਦੇ ਚਿਹਰੇ ਉੱਤੇ ਡਲ ਦੇ ਪਾਣੀਆਂ ਦੀ ਗਹਿਰਾਈ ਹੈ, ਟਿਕਾਉ ਹੈ-ਇਕ ਸ਼ਾਂਤ, ਗੰਭੀਰ ਟਿਕਾਉ, ਜਿਸ ਤੋਂ ਇਹ ਅਨੁਮਾਨ ਲਾਉਣਾ ਔਖਾ ਹੈ ਕਿ ਉਹ ਆਪਣੀ ਨਵੀਂ ਜ਼ਿੰਦਗੀ ਵਿਚ ਵਿਅਸਤ ਹੈ ਜਾਂ ਪ੍ਰਸੰਨ । ਨਜ਼ਮ ਵਿਚ ਕਿਤੇ ਕਿਤੇ ਕਾਫ਼ੀਆ ਮੇਲਣ ਦੇ ਲੋਭ ਵਿਚ ਇਸ ਦੀ ਮਾਸੂਮੀਅਤ ਮਾਰ ਦਿੱਤੀ ਗਈ ਹੈ । ਪਰ ਅੰਤਲੇ ਤਿੰਨ ਬੰਦ ਇਹਉਸ ਤੇ ਗਹਿਰਾਈ ਦੀ ਇੰਤਹਾ ਹਨ । essiv= versive-4: 424 ਡੀ. ਪੀ. ਆਈ. ਪੰਜਾਬ ਵਲੋਂ, ਪੰਜਾਬ ਦੇ ਸਾਰੇ ਸਕੂਲਾਂ ਲਈ ਪ੍ਰਵਾਣਿਤ ਸਹਾਇਕ ਪੁਸਤਕਾਂ । ਡੀ. ਪੀ. ਆਈ. ਪੰਜਾਬ ਨੇ ਆਪਣੀ ਗਸ਼ਤੀ ਚਿੱਠੀ ਨੰਬਰ ੧/੮੯ (ਪੰਜਾਬੀ) ੬੧-ਬੀ. ਮਿਤੀ ੬ ਜੁਲਾਈ ੧੯੬੨ ਦੁਆਰਾ ਹੇਠ ਲਿਖੀਆਂ ਸਹਾਇਕ ਪੁਸਤਕਾਂ ਪੰਜਾਬ ਦੇ ਸਾਰੇ ਸਕੂਲਾਂ ਲਈ ਪ੍ਰਵਾਣ ਕੀਤੀਆਂ ਹਨ । ਅਤੇ ਇਹ ਭੀ ਹੁਕਮ ਕੀਤਾ ਹੈ ਕਿ ਹਰ ਇਕ ਸਕੂਲ ਇਨ੍ਹਾਂ ਪੁਸਤਕਾਂ ਦੇ ਘੱਟੋ ਘੱਟ ੧੫ ਸੈਟ ਆਪਣੇ ਸਕੂਲ ਵਿਚ ਖਰੀਦ ਕੇ ਰੱਖੇ :੧. ਟੈਗੋਰ ਕਹਾਣੀਆਂ ਮੁੱਲ 1.68 ੨. ਕੌਰਵ ਪਾਂਡਵ 1.80 ੩. ਅੱਗ ਦੀ ਕਹਾਣੀ ੪. ਮੇਰਾ ਬਚਪਨ | ,, 0.90 ੫, ਮੋਤੀ ਦੀ ਕਹਾਣੀ 0:50 , 0.60 ਮਿਲਣ ਦਾ ਪਤਾ : ਜਨਰਲ ਸਕੱਤ, ਪੰਜਾਬੀ ਸਾਹਿੱਤ ਅਕਾਡਮੀ, ਪੰਜਾਬੀ ਭਵਨ, ਲੁਧਿਆਣਾ ੬੧