ਪੰਨਾ:Alochana Magazine April, May and June 1968.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜੇ ਚਾਨਣ ਦੀ ਮਾਸਾ ਕੁ ਵੀ ਲੀਕ ਪੈ ਜਾਏ ਤਾਂ ਜ਼ਲਜ਼ਲੇ ਦੀ ਸੰਭਾਵਨਾ ਹੋ ਜਾਂਦੀ ਹੈ । ਜੇ ਜੰਦਰਾ ਲਾਉਣ ਦੀ ਇਹ ਕੁਦਰਤੀ ਸਮਰੱਥਾ ਮਨੁੱਖੀ ਮਨ ਪਾਸ ਨਾ ਹੁੰਦੀ ਤਾਂ ਅੱਜ ਦੀਆਂ ਸਮਾਜਿਕ ਕੀਮਤਾਂ ਦਾ ਮੂੰਹ-ਮੁਹਾਂਦਰਾ ਕੁੱਝ ਹੋਰ ਹੀ ਹੁੰਦਾ । ਜਿਵੇਂ ਮੋਟਰਗੱਡੀਆਂ ਅਗੇ 'ਬੰਪਰ’ ਲਾਏ ਜਾਂਦੇ ਹਨ ਕਿ ਜੇ ਕੋਈ ਟੱਕਰ ਹੋ ਵੀ ਜਾਵੇ ਤਾਂ ਉਸਦਾ ਧੱਕਾ ਬੰਪਰ ਨਾਲ ਜ਼ਾਇਲ ਹੋ ਜਾਵੇ, ਉਵੇਂ ਹੀ ਅਸੀਂ ਵੀ ਆਪਣੇ ਮਨ ਅੱਗੇ ਬੰਪਰਦਰ-ਬੰਪਰ ਲਾਈ ਘੁੰਮਦੇ ਫਿਰਦੇ ਹਾਂ, ਅਸੀਂ ਇਨ੍ਹਾਂ ਬੰਪਰਾਂ ਨੂੰ 'ਸ਼ਾਕ-ਪਰੂਫ਼ ਬਣਾਉਣਾ ਚਾਹੁੰਦੇ ਹਾਂ--ਪਰ ਇਹ ਕਦੋਂ ਹੋ ਸਕਦਾ ਹੈ ਕਿ ਕੋਈ ਘਟਨਾ ਵੀ ਵਾਪਰ ਜਾਏ ਤੇ ਉਸ ਦੀ ਲਰਜ਼ ਤਕ ਅੰਦਰ ਨਾ ਪਹੁੰਚੇ । ਬਾਹਰੋਂ ਲੱਖ ਜੰਦਰੇ ਲਗ ਜਾਣ ਪਰ ਅੰਦਰਲੇ ਪਾਣੀਆਂ ਨੂੰ ਕੌਣ ਬੰਨ੍ਹ ਮਾਰ ਸਕਿਆ ਹੈ । ਸਿਗਮੰਡ ਫ਼ਰਾਇਡ ਦੇ ਤਜਰਬਿਆਂ ਅਨੁਸਾਰ ਸਾਡੇ ਜੀਵਨ ਦੀ ਸਭ ਨਾਲੋਂ ਪੀਡੀ, ਅਤੇ ਕਈ ਸੂਰਤਾਂ ਵਿਚ ਸਭ ਤੋਂ ਵੱਧ ਕਾਰੀ ਗੰਢ 'ਸੈਕਸ’ ਦੀ ਹੈ । ਦੁਨੀਆਂ ਵਿਚ ਕਲਾ ਦਾ ਵਿਕਾਸ ਸਾਡੀ ਵਾਸ਼ਨਾ ਦੀ ਸ਼ਾਹਦੀ ਭਰਦਾ ਹੈ । ਸਾਡੀਆਂ ਮਾਨਸਿਕ ਗੁੰਝਲਾਂ ਵਿਚੋਂ ਪੰਝੱਤਰ ਫ਼ੀ ਸਦੀ ਦਾ ਸੰਬੰਧ ਸਾਡੀਆਂ ਅਤ੍ਰਿਪਤ ਕਾਮ-ਵਾਸ਼ਨਾਵਾਂ ਨਾਲ ਹੈ-ਇਸੇ ਲਈ ਅਸੀਂ ਦੋ ਜੀਵਨ ਜੀਉ ਰਹੇ ਹਾਂ, ਅੰਤਰਮੁਖੀ ਤੇ ਬਾਹਰਮੁਖੀ । ਪਿਛਲੇ ਕਮਰੇ ਨੂੰ ਜੰਦਰਾ ਲਾ ਕੇ ਅੱਗੇ ਮੰਚ ਉਤੇ ਡਰਾਮਾ ਖੇਡਣ ਲਈ ਅਸੀਂ ਮਜਬੂਰ ਹਾਂ । ਸਾਡੇ ਦੇ ਚਿਹਰੇ ਹਨ; ਸਾਡੀਆਂ ਆਵਾਜ਼ਾਂ ਹਨ; ਸਾਡੇ ਦੋ ਨਿਜਤੁ ਹਨ ਤੇ ਇਹ ਦੋਵੇਂ ਜੁੜਵੇਂ ਬੱਚੇ ਵਾਂਗਰਾਂ ਹਨ ! ਇਕ ਦੀ ਪੀੜ ਦੂਜੇ ਨੂੰ ਪਹੁੰਚਦੀ ਹੈ । ਦੋਵੇਂ ਇਕ ਦੂਜੇ ਦਾ ਦਰਦ ਵੰਡਾਂਦੇ ਹਨ, ਪਰ ਦੋਹਾਂ ਨੂੰ ਸਿਤਾਰਿਆਂ ਦੀ ਗਰਦਸ਼ ਨੇ ਵੱਖ ਵੱਖ ਥਾਵਾਂ ਲਈ ਵਿਸ਼ੇਸ਼ ਕੀਤਾ ਹੋਇਆ ਹੈ । | ਸਾਡਾ ਓਪਰਾ ਹਾਸਾ ਸਾਡੇ ਚਿਹਰੇ ਉੱਤੇ ਇਕ ਨਕਾਬ ਹੈ, ਜਿਸ ਦੀ ਆੜ ਵਿਚ ਅਸੀਂ ਹਰ ਕਿਸੇ ਨੂੰ ਮਿਲ-ਗਿਲ ਸਕਦੇ ਹਾਂ । ਜੇ ਕਿਤੇ ਇਹ ਜੰਦਰੇ-ਨਕਾਬਾਂ ਨਾ ਹੁੰਦੀਆਂ ਤਾਂ ਅਸੀਂ ਕਿਸੇ ਨੂੰ ਮੂੰਹ ਦੇਣ ਜੋਗੇ ਨਹੀਂ ਸੀ ਰਹਿਣਾ । ਸਾਡੇ ਚਿਹਰੇ ਉਤੇ ਸਿਰਫ਼ ਨਕਾਬ ਹੀ ਨਹੀਂ ਸਗੋਂ ਇਸ ਉੱਤੇ ਪਲਾਸਟਿਕ ਸਰਜਰੀ ਦਾ ਕਰਤਬ ਹੈ; ਜਿਸ ਨੇ ਵਾਸਤਵ ਚਿਹਰੇ ਨੂੰ ਬਿਲਕੁਲ ਹੋਰ ਹੀ ਰੂਪ ਤੇ ਆਕਾਰ ਦੇ ਦਿੱਤਾ ਹੈ । ਅਸੀਂ ਆਪਣੇ ਆਪ ਤੋਂ ਆਪਾ ਚੱਕ ਕੇ ਲੰਘ ਜਾਂਦੇ ਹਾਂ । | ਦਰਅਸਲ ਪਿਆਰ ਇਕ ਆਦਰਸ਼ ਹੈ, ਜਿਸ ਨੂੰ ਪਾ ਲੈਣ ਤੋਂ ਬਾਅਦ ਇਸ ਦੀਆਂ ਕਿਰਨਾਂ ਉੱਡ ਜਾਂਦੀਆਂ ਹਨ, ਤੇ ਜਿਸ ਦੀ ਪ੍ਰਾਪਤੀ ਸੋਗ ਨੂੰ ਜਨਮ ਦਿੰਦੀ ਹੈ । ਮਨੁੱਖ ਮਨ ਨੂੰ ਭਟਕਣ ਦਾ ਸਰਾਪ ਹੈ-ਪ੍ਰਾਪਤੀ ਵਿਚ ਵੀ ਉਸਨੂੰ ਇਕ ਖ਼ਲਾ ਦਾ ਅਨੁਭਵ ਹੁੰਦਾ ਹੈ, ਅਤੇ ਵਾਂਝੇ ਰਹਿ ਜਾਣ ਵਿਚ ਵੀ ਉਸ ਦੀ ਜ਼ਿੰਦਗੀ ਵਿਚ ਇਕ ਅਪੂਰਖੱਪੇ ਦੇ ਚਿੰਨ੍ਹ ਬਾਕੀ ਰਹਿ ਜਾਂਦੇ ਹਨ । ‘ਜੰਦਰ' ਵਿਚ ਪ੍ਰਗਟਾਏ ਗਏ ਜਜ਼ਬਿਆਂ ਦੀਆਂ ਤੰਦਾਂ ਵਿਚ ਕੁੱਝ ਇਹੋ ਜਿਹਾ ਹੀ ਉਲਥਾਉ ਹੈ । ਇਸ ਨਜ਼ਮ ਵਿਚ ਸਮਾਜ ਇਕ ਗਿਲਾ ਹੈ, ਹੋਈ ਜ਼ਿਆਦਤੀ ਨੂੰ ਜਰ ਜਾਣ ਦਾ ਜੇਰਾ ਹੈ, ਅਤੇ ਇਕ ਅਜਿਹੀ ਸਥਿਤੀ ਹੈ ਜਿਸ ਵਿਚ ਕਦੇ ਕਦੇ ਅੱਖਾਂ ੬o