ਪੰਨਾ:Alochana Magazine April, May and June 1968.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹਨ, ਪਰ ਉਨ੍ਹਾਂ ਵਿਚ ਕੀ ਵਰਗੀ ਸੰਜੀਦਗੀ ਨਹੀਂ। ਉਹ ਸਾਰੀ ਸੰਜੀਦਗੀ ‘ਜੰਗਰੇ' ਨਾਂ ਦੀ ਕਵਿਤਾ ਵਿਚ ਹੈ । “ਘਰ' ਸਾਥ ਦਾ ਚੰਨ ਹੈ । ਆਦਿ-ਜੁਗਾਦਿ ਤੋਂ ਪੁਰਸ਼ ਲਈ ਇਸਤਰੀ ਇਕ “ਘਰ' ਰਹੀ ਹੈ-ਜਿਥੇ ਉਸ ਨੂੰ ਉਮਰਾਂ ਦੀ ਥਕਾਵਟ ਲਹਿੰਦੀ ਮਹਸੂਸ ਹੁੰਦੀ ਹੈ । ਕਵਿਤਾ ਦੇ ਦੂਜੇ ਬੰਦ ਵਿਚਲੀ ‘ਸਨੇ ਦੀ ਕਹੀ’ ਅਤੇ ‘ਚਾਂਦੀ ਦਾ ਦਸਤਾ' ਪੁਰਾਣੇ ਰੂਪਕ ਹਨ, ਜਿਨ੍ਹਾਂ ਤੋਂ ਮਾਦੀ ਸਮਾਜ ਵਿਚ ਇਸਤਰੀ ਦੀ ਗਊ-ਗਰਿਸ਼ਟਤਾ ਨੂੰ ਰੂਪਮਾਨ ਕੀਤਾ ਜਾਂਦਾ ਰਿਹਾ ਹੈ । ਕਦੇ ਇਹ ਗੱਲ ਚਾਂਦੀ ਦੀ ਦੀਵਾਰ', ਕਦੇ ‘ਸ਼ੀਸ਼ੇ ਦੀ ਕੰਧ' ਅਤੇ ਕਦੇ ਸਿੱਕਿਆਂ ਦੀ ਛਣਕਾਰ’ ਦੇ ਰੂਪ ਵਿਚ ਵੀ ਸਾਹਿੱਤ-ਪ੍ਰਗਟਾਉ ਹਾਸਿਲ ਕਰ ਚੁੱਕੀ ਹੈ । ਭਾਵ ਇਹ ਕਿ ਕਵੀ ਨੇ ਕਿਸੇ ਨਾਲ ਆਪਣੀ ਰੂਹ ਨੂੰ ਸੁਰ ਕੀਤਾ ਪਰ ਉਸਦੇ ਸਾਜ਼ ਤੇ ਸੰਨ ਦੀਆਂ ਤਾਰਾਂ ਦਾ ਗਜ਼ ਫਿਰ ਗਿਆ । | ਕਹਾਣੀ ਅੱਗੇ ਤੁਰਦੀ ਹੈ-ਚਾਹੀ ਗਈ ਇਸਤਰੀ ਪਰਾਈ ਹੋ ਗਈ, ਅਤੇ ਇਸ ਪਿੱਪਲ ਦੀ ਟਾਹਣੀ ਤੋਂ ਦੋ ਅਲੂਈਆਂ ਪੱਤੀਆਂ ਗਰ ਪਈਆਂ । ਕਵਿਤਾ ਦੇ ਤੀਜੇ ਬੰਦ ਵਿਚ ਕਵੀ ਕੀਸ਼ ਦੀ ਕਵਿਤਾ ਲਾ ਬੈਲੇ ਦਮ ਸਾਂ ਮਰਸੀ' ਦੇ ਨਾਈਟ ਵਾਂਗ ਦੀਵਾਨਗੀ ਦੀ ਹਾਲਤ ਵਿਚ ਉਜਾੜ ਗਾਂਹਦਾ ਫਿਰਦਾ ਹੈ । ਸਮਾਂ ਬੀਤ ਗਿਆ । ਜਵਾਨੀ ਦੀ ਧੁੱਪ ਛਾਂ ਵਿਚ ਵਟ ਗਈ ਤੇ ਇਕਵਰਗੀ ਫੇਰ ਖ਼ਿਆਲ ਆਇਆਂ ਆਪਣੇ ਪਿਆਰ ਦਾ, ਪਰ ਹੁਣ 'ਘਰ' ਪਰਾਇਆਂ ਹੋ ਚੁੱਕਾ ਸੀ । ਇਨ੍ਹਾਂ ਸਤਰਾਂ ਵਿਚਲੇ ਮਨੋਂਵੇਗ ਬਿਲਕੁਲ ਉਹੋ ਹਨ ਜੋ ਮੈਂ ਕਿਤੇ ਕਿਸੇ ਨਜ਼ਮ ਵਿਚ ਔਰਤ ਨੂੰ 'ਜਾਇਦਾਦ’ ਮਿੱਥ ਕੇ ਪ੍ਰਗਟਾਏ ਗਏ ਪੜੇ ਹਨ ! ਨਜ਼ਮ ਦੇ ਅੰਤਲੇ ਦੋ ਬੰਦ ਸਜੀਵਤਾ ਦੀਆਂ ਸਿਖਰਾਂ ਨੂੰ ਛੋਂਹਦੇ ਹਨ । ਸਤਹੀ ਭਾਵ ਇਨ੍ਹਾਂ ਦਾ ਇਹ ਹੈ ਕਿ ਪਰਾਏ ਪਿਆਰ ਦੀਆਂ ਦੋਵੇਂ ਬੱਚੀਆਂ ਬਾਲ-ਵਰੇਸ ਟੇਪ ਚੁੱਕੀਆਂ ਹਨ ਅਤੇ ਮੁਟਿਆਰਤਾ ਦਾ ਵਿਹੜਾ ਉਨਾਂ ਦੀ ਸੰਗਲੀ ਦੇ ਸੰਗੀਤ ਲਈ ਥਰਕ ਰਿਹਾ ਹੈ। ਜਦੋਂ ਧੀ ਜੁਆਨ ਹੋ ਜਾਏ ਤਾਂ ਮਾਂ ਦੇ ਪਰਾਏ ਪੁਰਸ਼ੇ ਸੰਬੰਧੀ ਪਿਆਰ ਨੂੰ ਹਮੇਸ਼ਾ ਹਮੇਸ਼ਾ ਲਈ ਜੰਦਰੇ ਲਗ ਜਾਇਆ ਕਰਦੇ ਨੇ; ਇਨ੍ਹਾਂ ਜੰਦਰਿਆਂ ਨੂੰ ਖੋਲ੍ਹਣਾ ਕਿਸੇ ਮੁਕੱਦਸ ਥਾਂ ਦੀ ਬੇਹੁਰਮਤੀ ਕਰਨ ਦੇ ਤੁੱਲ ਹੁੰਦਾ ਹੈ : ਜਵਾਨੀ ਸਪਾਟ ਪਏ ਖੁੱਲੇ ਬੂਹੇ ਦਾ ਚਿੰਨ ਹੈ । ਉਦੋਂ ਸਿਰਫ਼ ਹਾਠ ਟੱਪਣ ਦਾ ਜੀਰਾ ਚਾਹੀਦਾ ਹੁੰਦਾ ਹੈ । ਸਮੇਂ ਦੀ ਗਰਦਸ਼ ਕਿਵਾੜ ਭੇੜ ਕੇ ਜੰਦਰੇ ਅਤੁੱਗ ਜਾਂਦੀ ਹੈਤੇ ਫੇਰ ਦਿਲ ਤਾਹੀ ਖਾ ਜਾਂਦਾ ਹੈ, ਜੰਦਰੇ ਵੱਲ ਵੇਖ ਕੇ ਹੀ ! ਜੰਦਰੇ' ਪਿਆਰ-ਵਿਹਣੇ ਵਿਆਹ ਦੀ ਇਕ ਅਜਿਹੀ ਆਹ ਹੈ ਜਿਸਦਾ ਸ਼ਾਬਦਿਕ ਰੂਪ ਜੁਆਲਾ ਬਣ ਕੇ, ਦੋਹਾਂ ਪਿਆਰ-ਪਾਤਰਾਂ ਨੂੰ ਸਾੜ ਸੁੱਟਣ ਦਾ ਬਲ ਰੱਖਦਾ ਹੈ--ਤੇ ਇਸੇ ਲਈ ਇਸ ਆਹ ਨੂੰ ਹਮੇਸ਼ਾ ਹੋਠਾਂ ਦੀ ਹਾਠ ਤੋਂ ਉਰ੍ਹਾਂ ਹੀ ਕਤਲ ਕਰ ਦਿੱਤਾ ਜਾਂਦਾ ਰਿਹਾ ਹੈ । ਹਰੇਕ ਮਨੁੱਖੀ ਮਨ ਨੂੰ ਜੰਦਰਾ ਵੱਚਾ ਹੋਇਆ ਹੈ, ਜਿਸ ਦੀ ਚਾਬੀ ਆਂਢ-ਗੁਆਚ ਜਾਣ ਨੂੰ ਜੀ ਕਰਦਾ ਹੈ । ਸਾਡੇ ਦੋ ਜੀਵਨ ਹਨ-ਇਕ ਜੰਦਰੇ ਤੋਂ dਰ ਦਾ ਅਤੇ ਦੂਜਾ ਜੰਦਰੇ ਦੇ ਅੰਦਰ ਦਾ ! ਜੰਦਰੇ ਵਿਚਲੀਆਂ ਹਨੇਰੀਆਂ ਤੈਹਾਂ ਉਤੇ ੫੯