ਪੰਨਾ:Alochana Magazine April, May and June 1968.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਤਿੰਨ ਮੇਲੇ ਲੱਗਦੇ ਸਨ-ਵੈਸਾਖੀ, ਚੇਤਰ ਚੌਦਸ ਅਤੇ ਭਾਦਰੋਂ ਦੀ ਮੱਸਿਆ ! ਪਿੰਡ ਜੈਸੁਖ ਤਾਂ ਆਪ ਡਿੱਗੇ ਅੱਪੜੇ । ਡਿਗਾ ਜ਼ਿਲਾ ਗੁਜਰਾਤ ਦੀ ਖਾਰੀਆਂ ਤਸੀਲ ਵਿਚ ਹੈ । ਹੁਣ ਇਹ ਲਾਲਾ ਮੂਸਾ-ਮਲਕਵਾਲ ਰੇਲਵੇ ਲਾਈਨ ਉਤੇ ਰੇਲ ਦਾ ਸਟੇਸ਼ਨ ਹੈ । ਸਤਿਗੁਰੂ ਜੀ ਦੇ ਆਗਮਨ ਦੀ ਯਾਦ ਚੇਤੇ ਕਰਾਉਣ ਵਾਸਤੇ ਨਗਰ ਤੋਂ ਉੱਤਰ-ਪੱਛਮ ਵਾਲੇ ਪਾਸੇ ਗੁਰਦੁਆਰਾ ਹੈ, ਜਿਸ ਦਾ ਨਾਮ ‘ਨਾਨਕ ਸਰ' ਹੈ । ਸਿੱਖ-ਇਤਿਹਾਸ ਅਨੁਸਾਰ ਹੇਠ-ਲਿਖੀ ਘਟਨਾ ਇੱਥੇ ਹੋਈ ਸੀ ਜਦੋਂ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਡਿਗਾ ਨਗਰ ਦੇ ਕੋਲ ਪਹੁੰਚੇ, ਤਾਂ ਨਗਰ ਤੋਂ ਬਾਹਰ ਇਕ ਕੁਟੀਆ ਦੇ ਸਾਹਮਣੇ ਇਕ ਆਦਮੀ ਢੋਲ ਵਜਾ ਰਿਹਾ ਸੀ । ਪੱਛਣ ਉੱਤੇ ਉਸ ਨੇ ਦੱਸਿਆ ਕਿ ਇਸ ਕੁਟੀਆਂ ਵਿਚ ਇਕ ਜੱਗੀ ਰਹਿੰਦਾ ਹੈ ! ਕੁਟੀਆ ਦੇ ਭੋਹਰੇ ਵਿਚ ਉਹ ਚਲਹਾ ਕਟ ਰਿਹਾ ਹੈ । ਚਾਲੀ ਦਿਨ ਜੋਗੀ ਅੰਨ ਨਹੀਂ ਖਾਂਦਾ ! ਹੁਣ ਭਲਕੇ ਉਸ ਨੇ ਚਾਲੀ ਦਿਨ ਪੂਰੇ ਕਰ ਕੇ ਭੋਹਰੇ ਵਿਚੋਂ ਬਾਹਰ ਨਿਕਲਣਾ ਹੈ । ਲੋਕਾਂ ਨੂੰ ਇਹ ਖ਼ਬਰ ਦੇਣ ਲਈ ਮੈਂ ਢੋਲ ਵਜਾ ਰਿਹਾ ਹਾਂ । ਨਗਰ-ਨਿਵਾਸੀ ਤੇ ਆਸ ਪਾਸ ਦੇ ਪਿੰਡਾਂ ਦੇ ਲੋਕ ਜੋਗੀ ਦਾ ਦਰਸ਼ਨ ਕਰਨ ਲਈ ਆ ਇਕੱਠੇ ਹੋਣਗੇ । ਸਤਿਗੁਰੂ ਜੀ ਨੇ ਉਸ ਢਾਲ ਵਾਲੇ ਨੂੰ ਢੋਲ ਵਜਾਣ ਤੋਂ ਵਰਜ ਦਿੱਤਾ ਤੇ ਆਖਿਆ ਕਿ ਜਿਸ ਵੇਲੇ ਢੋਲ ਵਜਾਣ ਦੀ ਲੋੜ ਪਏਗੀ, ਤੈਨੂੰ ਤੇਰੇ ਘਰ ਸੱਦ ਲਵਾਂਗੇ । ਢੋਲ ਵਾਲਾ ਉਥੋਂ ਆਪਣੇ ਘਰ ਚਲਾ ਗਿਆ। ਅਗਲੇ ਦਿਨ ਜੋਗੀ ਚਲੀਹਾ ਕੱਟ ਕੇ ਭੋਹਰੇ ਵਿੱਚੋਂ ਬਾਹਰ ਨਿਕਲਿਆ । ਪਰ ਢੋਲ ਨਾ ਵੱਜਣ ਕਰਕੇ ਜੱਗੀ ਦਾ ਦਰਸ਼ਨ ਕਰਨ ਲਈ ਕੋਈ ਆਦਮੀ ਨਾਂਹ ਪਹੁੰਚਿਆ ਜੋਗੀ ਨੇ ਬੜਾ ਹਾਉਕਾ ਲਿਆ, ਤੇ ਗ਼ਸ਼ ਖਾ ਕੇ ਡਿੱਗ ਪਿਆ । ਸਤਿਗੁਰੂ ਦੀ ਆਗਿਆ ਅਨੁਸਾਰ ਭਾਈ ਮਰਦਾਨਾ ਢੋਲ ਵਾਲੇ ਨੂੰ ਲੈ ਆਇਆ । ਢੋਲ ਵੱਜਿਆ, ਲੋਕ ਹੁੰਮ-ਹੁੰਮਾ ਕੇ ਆ ਪਹੁੰਚੇ । ਜੋਗੀ ਨੂੰ ਭੀ ਹੋਸ਼ ਆ ਗਈ। ਚੁਫੇਰੇ ਸ਼ਰਧਾਲੂਆਂ ਦੀ ਭੀੜ ਵੇਖ ਕੇ ਜੋਗੀ ਦਾ ਦਿਲ ਥਾਵੇਂ ਆਇਆ । ਗੁਰੂ ਨਾਨਕ ਦੇਵ ਜੀ ਨੇ ਜੋਗੀ ਨੂੰ ਉਸ ਦਾ ਭੁਲੇਖਾ ਸਮਝਾਇਆ ਕਿ ਤੈਨੂੰ ਰੋਟੀ ਦੀ ਥਾਂ ਲੋਕਾਂ ਦੀ ਵਾਹ ਵਾਹ ਦੀ ਖ਼ੁਰਾਕ ਮਿਲ ਰਹੀ ਸੀ । ਇਹ ਚਲੀਹੇ ਕੱਟਣ ਦਾ ਆਤਮਿਕ ਲਾਭ ਤਾਂ ਕੋਈ ਨਾਂਹ ਹੋਇਆ । ਪਰਮਾਤਮਾ ਦੀ ਸਿਫ਼ਤ-ਸਲਾਹ ਵਿਚ ਜੁੜਿਆ ਕਰੇ, ਤਾਂ ਜੋ ਚੇਲਿਆਂ ਤੇ ਸ਼ਰਧਾਲੂਆਂ ਦੀ ਵਾਹ-ਵਾਹ ਵੱਲੋਂ ਬੇ-ਮੁਥਾਜੀ ਹੋ ਜਾਏ, ਤੇ ੧ ਤੋਂ ਖਲਾਸੀ ਹੋ ਜਾਏ । ਇਹ ਹਉਮੈ ਪਰਮਾਤਮਾ ਨਾਲੋਂ ਵਿਥੇ ਆਈ ਜਾਂਦੀ ਹੈ, ਤੋਂ ਚਲੀਹੇ ਵਾਲੀ ਖੇਚਲ ਵਿਅਰਥ ਚਲੀ ਜਾ ਰਹੀ ਹੈ । ਡੱਗੇ ਤੋਂ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਸਮੇਤ ਪਿੰਡਾਂ ਨਗਰਾਂ ਵਿੱਚੋਂ ਦੀ ਲੰਘਦੇ ਹੋਏ ਸੈਦਪੁਰ ਪਹੁੰਚੇ । . ਸੈਦਪੁਰ (ਐਮਨਾਬਾਦ) ਐਮਨਾਬਾਦ ਹੈ । ਸ਼ਹਿਰ ਦਾ ਪ੍ਰਣਾ ਨਾਮ ਸੈਦਪੁਰ ਸੀ । ਅੱਜ ਕਲ ਇਸ ਦਾ ਪ੍ਰਸਿੱਧ ਨਾਮ ਨਾਬਾਦ ਹੈ । ਹੁਣ ਇਹ ਗਜਰਾਂ ਵਾਲੇ ਤੋਂ ਲਾਹੌਰ ਨੂੰ ਆ ਰਹੀ ਰੇਲਵੇ ਲਾਈਨ ਦੇ