ਪੰਨਾ:Alochana Magazine April, May and June 1968.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੂਜੀ 'ਉਦਾਸੀ' ਸਮੇਂ ਗੁਰੂ ਨਾਨਕ ਦੇਵ ਜੀ ਵੈਸ਼ਨੋ ਦੇਵੀ ਵਾਲੇ ਪਹਾੜ ਤੋਂ ਅਗਾਂਹ ਲੰਘ ਕੇ ਸਿੱਧਾਂ ਜੋਗੀਆਂ ਨੂੰ ਜਦੋਂ ਸੁਮੇਰ ਪਰਬਤ ਉੱਤੇ ਮਿਲੇ ਸਨ, ਤਦੋਂ ਥੋੜੇ ਹੀ ਦਿਨਾਂ ਪਿਛੋਂ ਸ਼ਿਵਰਾਤੀ ਦਾ ਮੇਲਾ ਆਉਣ ਵਾਲਾ ਸੀ । ਪਹਾੜੀ ਇਲਾਕੇ ਵਿਚ ਅਜੇ ਕਾਫ਼ੀ ਸਰਦੀ ਸੀ । ਗੁਰੂ ਨਾਨਕ ਦੇਵ ਜੀ ਨੂੰ ਅਤੇ ਭਾਈ ਮਰਦਾਨੇ ਨੂੰ ਸਾਧਾਰਣ ਜਿਹੇ ਫ਼ਕੀਰ ਕਪੜਿਆਂ ਵਿਚ ਵੇਖਕੇ ਉਨ੍ਹਾਂ ਸਿੱਧਾਂ ਨੂੰ ਪਹਿਲੀ ਹੈਰਾਨੀ ਇਹੀ ਹੋਈ ਸੀ ਕਿ ਇਤਨੇ ਠੰਡੇ ਥਾਂ ਉਹ ਭਾਰੇ ਗਰਮ ਕਪੜਿਆਂ ਤੋਂ ਬਿਨਾਂ ਕਿਵੇਂ ਜਾ ਪਹੁੰਚੇ ਸਨ, ਫੋਰ, ਰਸਤੇ ਭੀ ਬੜੇ ਬਿਖੜੇ, ਜਿੱਥੋਂ ਦੀ ਇਕੱਲੇ ਕੱਲੇ ਦਾ ਲੰਘਣਾ ਖ਼ਤਰਿਆ ਤੋਂ ਖਾਲੀ ਨਹੀਂ ਸੀ । ਤੀਜੀ ਉਦਾਸੀ ਮਕਾ ਕੇ ਸਤਿਗੁਰੂ ਜੀ ਨੇ ਫ਼ਕੀਰੀ ਕਪੜੇ ਉਤਾਰ ਦਿੱਤੇ ਸਨ; ਲੋੜ ਨਹੀਂ ਸੀ ਰਹੀ । ਉਦਾਸੀਆਂ ਦੇ ਲੰਮੇ ਪੈਂਡਿਆਂ ਵਿਚ ਤਾਂ ਇਹ ਜ਼ਰੂਰੀ ਸੀ ਕਿ ਘੱਟ ਤੋਂ ਘੱਟ ਸਾਮਾਨ ਆਪਣੇ ਨਾਲ ਰੱਖਣ i ਸ਼ਿਵਰਾ ਦਾ ਮੇਲਾ ਜੋਗੀਆਂ ਵਾਸਤੇ ਧਾਰਮਿਕ ਸਮਾਗਮ ਸੀ । ਮੇਲਿਆਂ ਦੇ ਮੌਕੇ ਉੱਤੇ ਇਲਾਕੇ ਦੀ ਆਮ ਜਨਤਾ ਦਾ ਇਕੱਠਾ ਹੋ ਜਾਣਾ ਭੀ ਕੁਦਰਤੀ ਗੱਲ ਸੀ । ਮਠਿਆਈ ਆਦਿਕ ਵੇਚਣ ਵਾਲੇ ਦੁਕਾਨਦਾਰਾਂ ਨੇ ਭੀ ਅੱਪੜਨਾ ਹੀ ਹੋਇਆ । ਹੋਰ ਭੀ ਕਈ ਕਿਸਮ ਦੇ ਤਮਾਸ਼ੇ ਵਿਖਾਲਣ ਵਾਲੇ ਲੋਕ ਆਪਣੀ ਰੋਜ਼ੀ ਦੀ ਖ਼ਾਤਿਰ ਆ ਪਹੁੰਚਦੇ ਹਨ । ਗੁਰੂ ਨਾਨਕ ਦੇਵ ਜੀ ਨੂੰ ਕਰਤਾਰਪੁਰ ਵਿਚ ਟਿਕਿਆਂ ਨੂੰ ਕੁ ਸਾਲ ਹੋ ਗਏ ਸਨ । ਰਾਵੀ ਤੋਂ ਉਰਲੇ ਪਾਸੇ ਇਤਨੇ ਚਿਰ ਵਿਚ ਕਈ ਚੱਕਰ ਲਾ ਚੁੱਕੇ ਸਨ । ਸਤਿਗੁਰੂ ਜੀ ਦੀ ਦੱਸੀ ਹੋਈ ਸਿੱਧੀ-ਪੱਧਰੀ ਜੀਵਨ-ਮਰਯਾਦਾ ਨੇ ਲੋਕਾਂ ਦੇ ਦਿਲਾਂ ਵਿਚ ਆਪਣਾ ਘਰ ਬਣਾ ਲਿਆ ਹੋਇਆ ਸੀ । ਜਦੋਂ ਆਲੇ ਦੁਆਲੇ ਦੇ ਪਿੰਡਾਂ ਵਿਚ ਲੋਕਾਂ ਨੂੰ ਪਤਾ ਲੱਗਾ ਕਿ ਐਤਕੀ ਸ਼ਿਵਰਾਤੀ ਦੇ ਮੇਲੇ ਤੇ ਗੁਰੂ ਨਾਨਕ ਦੇਵ ਜੀ ਭੀ ਆਏ ਹਨ ਤਾਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਬਹੁਤੇ ਲੋਕ ਉਨ੍ਹਾਂ ਵਾਲੇ ਪਾਸੇ ਹੀ ਆਂ ਇਕੱਠੇ ਹੋਏ। ਜੋਗੀਆਂ ਵਾਲੇ ਪਾਸੇ ਬਹੁਤੀ ਭੀੜ ਨਾ ਬਣ ਸਕੀ। ਸਿੱਧਾਂ ਜੋਗੀਆਂ ਨੂੰ ਇਸ ਦੀ ਚੋਭ ਲੱਗਣੀ ਹੀ ਸੀ । ਉਹ ਬੜੇ ਖਿਝੇ । ਗੁਰੂ ਨਾਨਕ ਦੇਵ ਜੀ ਦੇ ਟਿਕਾਣੇ ਤੋਂ ਨੇੜੇ ਹੀ ਰਾਸਧਾਰੀ ਭੀ ਤਮਾਸ਼ਾ ਵਿਖਾ ਰਹੇ ਸਨ । ਜੋਗੀ ਆਪਣੇ ਵਲ ਲੋਕਾਂ ਦੀ ਅਰੁਚੀ ਵੇਖ ਕੇ ਉਥੇ ਆ ਪਹੁੰਚੇ ਜਿੱਥੇ ਸਤਿਗੁਰ ਜੀ ਬੈਠੇ ਹੋਏ ਸਨ । ਨੇੜੇ ਹੀ ਸਨ ਰਾਸਧਾਰੀਏ, ਤਮਾਸ਼ਾ ਵਿਖਾ ਰਹੇ । ਲੋਕਾਂ ਉੱਤੇ ਦਬਾਓ ਪਾਣ ਲਈ ਜਗੀਆਂ ਕੋਲ ਇਕ ਇਕ ਹਥਿਆਰੇ ਸੀ-ਕਰਾਮਾਤਾਂ | ਕਰਾਮਾਤ ਦੇ ਜੋਰ ਜੋਗੀਆਂ ਨੇ ਉਨਾਂ ਗਰੀਬ ਰਾਸਧਾਰੀਆਂ ਦਾ ਲੋਟਾ ਲੁਕਾ ਦਿੱਤਾ, ਜਿਸ ਵਿਚ ਉਹ ਤਮਾਸ਼ਬੀਨਾਂ ਤੋਂ ਮਿਲੇ ਪੈਸੇ-ਟਕੇ ਇਕੱਠੇ ਕਰੀ ਜਾ ਰਹੇ ਸਨ । ਲੋਟਾ ਗੁੰਮ ਹੋ ਜਾਣ ਤੋਂ ਵਿਚਾਰਿਆਂ ਦੀ ਹੈਰਤ ਗੁੰਮ ਹੋ ਗਈ । ਪਰ ਗਰੀਬਾਂ ਦੇ ਸਦਾ ਦਰਦੀ ਗੁਰੂ ਨਾਨਕ ਪਾਤਿਸ਼ਾਹ ਨੇ ਉਨ੍ਹਾਂ ਦਾ ਗੁੰਮ ਹੋਇਆ ਲੋਟਾ ਮਾਇਆ ਸਮੇਤ ਉਸੇ ਵੇਲੇ ਲੱਭ ਕੇ ਉਨਾਂ ਦੇ ਹੱਥ ਫੜਾਇਆਂ । ਗਰੀਬ ਰਾਸਧਾਰੀਏ ਗੁਰੂ ਨਾਨਕ ਪਾਤਿਸ਼ਾਹ ਨੂੰ ਅਸੀਸਾਂ ਦੇਣ ਲਗਾ ਪਏ, ਸਿਰ ਨਿਵਾਣ ਲਗ ਪਏ । ਤਮਾਸ਼ਾ ਵੇਖ ਰਹੇ ਲੋਕਾਂ ਨੇ ਜੋਗੀਆਂ ਦੀ ਕਰਤੂਤ ਉੱਤੇ ਹਾਸਾ ਉਡਾਇਆ । ਜੱਗੀ ਬੜੇ ਨਿੱਠ ਹੋਏ । ੬੯