ਪੰਨਾ:Alochana Magazine April, May and June 1968.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪਾਠਕਾਂ ਦੀ ਦ੍ਰਿਸ਼ਟੀ ਤੋਂ ...ਆਪ ਜੀ ਰਾਹੀਂ ਭੇਜਿਆ ਆਲੋਚਨਾ ਦਾ ਅੰਕ ਪ੍ਰਾਪਤ ਹੋਇਆ, ਧੰਨਵਾਦ ! ਆਪਦਾ ਸੰਪਾਦਕੀ ਲੇਖ, ਸੋ: ਹਰਕੀਰਤ ਸਿੰਘ ਦਾ ਤੇ ਪ੍ਰੋ: ਸਾਹਿਬ ਸਿੰਘ ਦਾ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਉੱਤੇ ਖੋਜ-ਪੂਰਣ ਲੇਖ ਕਾਫ਼ੀ ਚੰਗੇ ਤੇ ਗਿਆਨ-ਵਰਧਕ ਲਗੇ ਹਨ। ਸੱਚ, ਅੰਕ ਪੜ੍ਹ ਕੇ ਮਹਿਸੂਸ ਹੋਇਆ ਕਿ ਆਪ ਜੀ ਦੇ ਨਿਰੀਖਣ ਹੇਠ ਨਿਕਲੀ ਪੰਜਾਬੀ ਦੀ ਆਲੋਚਨਾ ਡਾ: ਸ਼ਿਵਦਾਨ ਸਿੰਘ ਚੌਹਾਨ ਦੀ ਸੰਪਾਦਿਤ ਹਿੰਦੀ'ਆਲੋਚਨਾ' ਦਾ ਖਰਾ ਮੁਕਾਬਲਾ ਕਰਦੀ ਹੈ ਤੇ ਡਾ. ਪ੍ਰਭਾਕਰ ਮਾਰਵੇ ਦੇ ਇਸ ਕਥਨ ਦਾ ਮੂੰਹ ਤੋੜ ਜਵਾਬ ਦਿੰਦੀ ਹੈ ਕਿ ਪੰਜਾਬੀ ਵਿਚ ਨਾ ਤਾਂ ਉੱਚ ਸਤਰ ਦੀ ਕੋਈ ਪਤ੍ਰਿਕਾ ਹੈ ਅਤੇ ਨਾ ਉਸ ਦਾ ਆਪਣਾ ਕਹਿਣ ਨੂੰ ਕੋਈ ਸਾਹਿੱਤ । ਉਮੀਦ ਹੈ ਕਿ ਆਲੋਚਨਾ ਦੇ ਅਗਾਮੀ ਅੰਕ ਹਿੰਦੀ ਪ੍ਰੇਮੀਆਂ ਦੇ ਦਿਲ ਵਿਚ ਪੰਜਾਬੀ ਪ੍ਰਤੀ ਜਿਹੜਾ ਉਪੇਖਿਆ-ਭਾਵ ਹੈ; ਉਸ ਨੂੰ ਦੂਰ ਕਰਨ ਵਿਚ ਤੇ ਪੰਜਾਬੀ ਦੇ ਸਤਰ ਨੂੰ ਹੋਰ ਉਚੇਰਾ ਕਰਨ ਵਿਚ ਕਾਫ਼ੀ ਸਮਰਥ ਸਿੱਧ ਹੋਣਗੇ । ਭਗਤ ਸਿੰਘ ਵੇਦੀ ਗੌ. ਰਣਬੀਰ ਕਾਲਜ, ਸੰਗਰੂਰ ਗੁਰੂ ਨਾਨਕ ਦੇਵ ਜੀ ਦਾ ੫੦੦ ਸਾਲਾ ਪ੍ਰਕਾਸ਼-ਉਤਸਵ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਗੁਰੂ ਨਾਨਕ ਦੇਵ ਜੀ ਦੇ ੫੦੦ ਸਾਲਾ ਪ੍ਰਕਾਸ਼ ਉਤਸਵ ਦੇ ਸੰਬੰਧ ਵਿਚ ਵਿਦਵਾਨ ਲੇਖਕਾਂ ਵਲੋਂ ਜਿਹੜੀਆਂ ਪੁਸਤਕਾਂ ਸਾਨੂੰ ਪੁਜੀਆਂ ਸਨ, ਉਹ ਨਿਰਣੇ ਲਈ ਭੇਜੀਆਂ ਜਾ ਚੁਕੀਆਂ ਹਨ । ਨਿਰਣਾਇਕਾਂ ਵਲੋਂ ਅੰਤਿਮ ਨਿਰਣਾ ਪੁਜਣ ਤੇ, ਇਸ ਦੀ ਸੂਚਨਾ ਦੇ ਦਿੱਤੀ ਜਾਵੇਗੀ । ਆਲ ਇਹ ਹੈ ਨਿਰਣਾ ੧੦ ਜਨਵਰੀ ੧੯੬੯ ਤਕ ਸਾਡੇ ਕੋਲ ਪੁਜ ਜਾਏਗਾ । ਪੁਰਸਕਾਰ ਪ੍ਰਾਪਤ ਕਰਨ ਵਾਲੀਆਂ ਪੁਸਤਕਾਂ ਅਕਾਡਮੀ ਛਾਪੇਗੀ ਤੇ ੧੫ ਅਪ੍ਰੈਲ ੧੯੬੯ ਨੂੰ ਇਕ ਵਿਸ਼ੇਸ਼ ਸਮਾਗਮ ਤੇ ਇਹ ਪੁਰਸਕਾਰ ਭੇਟਾ ਕੀਤੇ ਜਾਣਗੇ ਤੇ ਵਿਕਰੀ ਲਈ ਪੁਸਤਕਾਂ ਜਾਰੀ ਕੀਤੀਆਂ ਜਾਣਗੀਆਂ । ਪੰਜਾਬੀ ਸਾਹਿਤ ਅਕਾਡਮੀ ਪਰਮਿੰਦਰ ਸਿੰਘ ਪੰਜਾਬੀ ਭਵਨ, ਲੁਧਿਆਣਾ। ਜਨਰਲ ਸਕੱਤ੍ਰ i: ਪਰਮਿੰਦਰ ਸਿੰਘ, ਐਮ. ਏ. fਟਰ ਤੇ ਪਬਲਿਸ਼ਰ ਨੇ ਪੰਜਾਬੀ ਸਾਹਿੱਤ ਅਕਾਡਮੀ, ਲੁਧਿਆਣਾ ਲਈ, ਅਕਾਡਮੀ ਪ੍ਰੈਸ, ਪੰਜਾਬੀ ਭਵਨ, ਲੁਧਿਆਣਾ ਵਿਚ ਛਾਪ ਕੇ ਦਫ਼ਤਰ ਆਲੋਚਨਾ' ਪੰਜਾਬੀ ਭਵਨ, ਲੁਧਿਆਣਾ ਤੋਂ ਪ੍ਰਕਾਸ਼ਿਤ ਕੀਤਾ ।