ਪੰਨਾ:Alochana Magazine April, May and June 1968.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਈ ਪ੍ਰਤੀਤ ਹੁੰਦੀ ਸੀ । ਉਨ੍ਹਾਂ ਲਈ ਛਤਰ ਅਤੇ ਬੰਦ ਗਲੇ ਵਾਲੇ ਚਿੱਟੇ ਕੋਟ ਸ਼ਾਇਦ ਉਚੇਚੇ ਭਾਲ ਕੇ ਮੰਗੇ ਗਏ ਸਨ, ਜੋ ਬਹੁਤ ਖੁੱਲੇ ਸਨ । ਪਰ ਹੱਥਾਂ ਵਿਚ ਕਿਰਪਾਨਾਂ ਵੀਹਵੀਂ ਸਦੀ ਦੀਆਂ ਸਨ ਅਤੇ ਚਿੱਟੀਆਂ ਦਾੜੀਆਂ ਦੇ ਬਾਵਜੂਦ ਹਾਂ ਉੱਤੇ ਕੋਈ ਝੂਰੜੀ ਨਹੀਂ ਸੀ । ਸਲਵਾਨ ਦਾ ਤਾਂ ਮੁਕਟ ਵੀ ਨਟੀ ਵਾਲਾ ਹੀ ਸੀ । ਕਿੰਨੇ ਸੰਜਮ ਤੋਂ ਕੰਮ ਲਿਆ ਸੀ, ਨਿਰਦੇਸ਼ਕ ਨੇ ! | ਪਹਿਲੇ ਦੋ ਅੰਕਾਂ ਵਿਚ ਲੂਣਾਂ ਦਾ ਪ੍ਰਵੇਸ਼ ਕਿਤੇ ਨਹੀਂ ਸੀ । ਸਮੱਸਿਆ ਪੈਦਾ ਹੋ ਗਈ ਕਿ ਨਾਟਕ ਖੇਡਿਆ ਜਾਵੇ “ਲੂਣਾਂ ਦਾ ਅਤੇ ਲੂਣਾਂ ਮੰਚ ਤੇ ਨਾ ਆਵੇ ? ਨਿਰਦੇਸ਼ਕ ਨੂੰ ਆਖ਼ਰ ਵਿਉਂਤ ਸੁੱਝੀ । ਨਾਟਕ ਦੀ ਸਮਾਪਤੀ ਉੱਤੇ ‘‘ਜਨ ਗਨ ਮਨ ਗਾਉਣ ਵਾਲੀਆਂ ਕੁੜੀਆਂ ਵਿਚ ਲੂਣਾਂ ਨੂੰ ਨੰਗੇ ਪੈਰੀਂ ਖੜਾ ਕਰ ਦਿੱਤਾ ਗਿਆ । ਕੁਮਾਰੀ ਵੀਣਾ, ਜੋ ਦੋ ਘੰਟੇ ਦੀ ਮਿਹਨਤ ਉਪਰੰਤ ਲੁਣਾਂ ਬਣ ਕੇ ਦੋ ਘੰਟੇ ਹੋਰ ਦੜ ਵੱਟੀ ਪਰਦੇ ਪਿਛੇ ਬੈਠੀ ਰਹੀ ਸੀ, ਉਸ ਦੀ ਘਾਲ ਥਾਏਂ ਪਈ । ਇਹ ਵੱਖਰੀ ਗੱਲ ਹੈ ਕਿ ਉਹ ਰਾਜੇ ਸਲਵਾਨ ਦੀ ਰਾਣੀ ਦੀ ਥਾਂ ਰਾਜੌਰੀ ਗਾਰਡਨ ਦਿੱਲੀ ਦੀ ਸੱਜ-ਵਿਆਹੀ ਮੁਟਿਆਰ ਲੱਗ ਰਹੀ ਸੀ । ਆਖ਼ਰ ਲੂਣਾਂ ਮੰਚ ਉਤੇ ਆਂ ਤਾਂ ਗਈ । ਅਸੀਂ ਨਿਰਦੇਸ਼ਕ ਤੇ ਨਿਰਮਾਤਾ ਨੂੰ ਵਧਾਈ ਦੇਦੇ ਹਾਂ ਕਿਉਂ ਜੋ ਉਨ੍ਹਾਂ ਨੇ ਨਾਇਕਾ ਨੂੰ ਇਸ ਤਰ੍ਹਾਂ ਮੰਚ ਉੱਤੇ ਲਿਆ ਕੇ ਸੰਸਾਰ ਦੇ ਮੰਚ-ਇਤਿਹਾਸ ਵਿਚ ਨਵਾਂ ਰੀਕਾਰਡ ਕਾਇਮ ਕਰ ਦਿੱਤਾ ਹੈ । ਚੰਨ ਬੱਦਲਾਂ ਦਾ ਸ਼ਿਵ ਦੀ ਲੂਣਾਂ ਵਾਂਗ ਸ਼ੀਲਾ ਭਾਟੀਆ ਦੀ ਰਚਨਾ ‘‘ਚੰਨ ਬੱਦਲਾਂ ਦਾ ਨਹੀਂ । ਨਾ ਹੀ ਇਸ ਦੀ ਬਣਤਰ ਉਸ ਦੇ ਪਹਿਲੇ ਸੰਤ-ਨਾਟਾਂ ਵਰਗ ਗੁੰਦਵੀਂ ਜਾਂ ਨਾਟਕ ਪਲਾਟ ਵਾਲੀ ਹੈ । ਉਸ ਦੀਆਂ ਪਹਿਲੀਆਂ ਕਿਰਤਾਂ ਵਿਚ ਸੰਗੀਤ ਦੇ ਪੱਲੇ ਵਿੱਚ ਨਾਟਕੀਅਤਾ ਹੁੰਦੀ ਸੀ | ਐਤਕੀਂ ਉਸ ਨੇ ਨਾਟਕੀਅਤਾ ਤੋਂ ਸੁਤੰਤਰ ਹੋ ਕੇ ਗੀਤਾਂ ਵਿੱਚ ਕਿਤੇ ਕਿਤੇ ਅਭਿਨੈ ਦੀਆਂ ਛੋਹਾਂ ਲਾਈਆਂ ਹਨ ! “ਚੰਨ ਬੱਦਲਾਂ ਦਾ" ਕਈ ਪ੍ਰਕਾਰ ਦੇ ਲੋਕ-ਗੀਤਾਂ ਦੀਆਂ ਛੋਟੀਆਂ ਛੋਟੀਆਂ ਬਦਲੋਟੀਆਂ ਵਿਚੋਂ ਝਾਕਦਾ ਹੈ । ਇਹ ਬਦਲੋਟੀਆਂ ਆਉਂਦੀਆਂ ਹਨ ਤੇ ਖੰਡ ਜਾਂਦੀਆਂ ਹਨ । ਇਨ੍ਹਾਂ ਨੂੰ ਇਕ ਲੜੀ ਵਿਚ ਪਰੋਣ ਨਾਲ ਵੀ ਰੂਪ ਅਨਾਟਕੀ ਰਹਿੰਦਾ ਹੈ । ਫਿਰ ਵੀ ਇਸ ਸਾਲ ਦੇ ਆਰੰਭ ਵਿਚ ਇਨ੍ਹਾਂ ਗੀਤਾਂ ਨੇ ਦਿੱਲੀ ਅਤੇ ਚੰਡੀਗੜ੍ਹ ਵਿਚ ਬਹੁਤ ਦਰਸ਼ਕਾਂ ਨੂੰ ਪ੍ਰਸੰਨ ਕੀਤਾ ਹੈ । ਸ਼ੀਲਾ ਭਾਟੀਆ ਦੀ ਪੇਸ਼ਕਾਰੀ ਦਾ ਜੋ ਪੱਧਰ ਬਣ ਚੁੱਕਾ ਹੈ, ਅਨਾਟਕੀ ਸ਼ੋ ਵਿਚ ਉਸ ਨੂੰ ਬਰਕਰਾਰ ਰੱਖਿਆ ਗਿਆ ਹੈ । "ਚੰਨ ਬੱਦਲਾਂ ਦਾ” ਵਿਚ ਸ਼ੀਲਾ ਭਾਟੀਆ ਨੇ ਮੰਚ-ਵਿਉਂਤ ਕੇਵਲ ਸਝਾਊ ਰੱਖੀ ਹੈ । ਪਰਦੇ ਦੇ ਬਾਹਰਵਾਰ ਮੰਚ ਦੀਆਂ ਦੋਹਾਂ ਗੱਠਾਂ ਵਿਚ ਉੱਚੇ ਮੜੇ ਉੱਤੇ ਇਕ ਅੱਧਖੜ ਪੰਜਾਬੀ ਬੈਠ ਜਾਂਦਾ ਹੈ ਅਤੇ ਖੱਬੇ ਉੱਤੇ ਅੱਧਖੜ ਪੰਜਾਬਣ । ਇਹ ਦੋਵੇਂ ਵਰਣਨਕਾਰ ੭੬