ਪੰਨਾ:Alochana Magazine April-May 1963.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਮੇਰੇ ਸੁਚੜੇ ਸੁਚੜੇ ਅੰਗ
ਕੇਸ ਅਣਵਾਹੇ
ਹਿਕ ਧੁਖੇ ਪਹਿਲੜੀ ਰੀਝ
ਵੇਸ ਮੇਰੇ ਸੂਹੇ
ਮੇਰੀ ਉਡ ਨਾਂ ਜਾਏ ਸੁਗੰਧ
ਉਡੀਕ ਅਖੀਰਾਂ(ਹਰਿਭਜਨ ਸਿੰਘ)

ਪਰ ਇਹ ਨਕਾਬ ਵੀ ਕਵੀ ਬਹੁਤਾ ਚਿਰ ਨਹੀਂ ਪਹਨ ਸਕਦਾ । ਸੰਗ-ਸੰਗਬਾਮ ਲਾਹ ਕੇ ਉਹ ਨਿਸੰਗ ਹੋ ਕਹਿੰਦਾ ਹੈ: -

{{rh||ਸਾਂਭ ਸਾਂਭ ਕੇ ਰੱਖ
ਮੇਰਾ ਮਤਲਬ ਹੈ
ਜਿਤਨੀ ਘਟ ਹੰਢੀ ਹੋਈ
ਹੋਵੇਂਗੀ ਤੂੰ
ਸ਼ਰਾਬ ਦੀਆਂ
ਨਿਚੁੜ ਰਹੀਆਂ
ਬੁਲ੍ਹੀਆਂ ਨਾਲ
ਉਡਣਾ ਹੀ ਜ਼ਿਆਦਾ ਤੂੰ ਨਿਭਣੈ,
ਉਤਨਾ ਹੀ ਜ਼ਿਖਾਦਾ ਤੂੰ ਚਲਣੈ ।(ਕਰਤਾਰ ਸਿੰਘ ਦੁੱਗਲ)

ਪਰ ਕਵੀ ਹੁਣ ਲੱਜ਼ਤ ਲੈਣ ਲਈ ਲਿੰਗ-ਭਾਵਾਂ ਦੀ ਗੱਲ ਨਹੀਂ ਕਰਦਾ ਉਹ ਕਈ ਨਸ਼ਾ ਜਾਂ ਸਰੂਰ ਇਸ ਵਿਚੋਂ ਨਹੀਂ ਭਾਲਦਾ ! ਉਸ ਨੂੰ ਵਹਿਸ਼ੀ ਪਿਆਰ ਭੀ 'ਰਬ ਦੇ ਰਾਜ਼ ਤੇ ਇਕ ਰਾਜ਼ ਜਾਪਦਾ ਹੈ ।

ਕਾਲੇ ਵਾਲਾਂ ਦੀ ਰਾਤ
ਮੰਮੀਆਂ ਦੀ ਚਾਨਣੀ.
ਤੇ ਡੰਡੀਆਂ
ਹੱਥਾਂ ਦੀ ਯਾਤਰਾ
ਕੁਆਰੀ ਖ਼ੁਸ਼ਬੂ ਨਿੱਗਰ ਮੰਮੀਆਂ
ਪਹਿਲੇ ਪਿਆਰ ਦੇ ਥੱਲੇ
ਘੁਟੇ ਗਏ ਉਡਣ ਲਗੇ ਕਬੂਤਰ
ਵਰਿਸ਼ੀ ਪਿਆਰ ਰੱਬ ਦੇ ਗਜ਼ ਤੇ ਰਾਜ਼(ਤਾਰਾ ਸਿੰਘ ਬਿਰਕ)

ਇਹ ਰੁਚੀ ਗ਼ਲਤ ਹੈ ਜਾਂ ਠੀਕ, ਇਹ ਨੈਤਕ ਮੁਲਅੰਕਣ ਇਸ ਲੇਖ ਘੇਰੇ ਤੋਂ ਬਾਹਰ ਦੀ ਗਲ ਹੈ , ਪਰ ਇਹ ਹੈ ਮਨੋਵਿਗਿਆਨਕ, ਖ਼ਾਸਕਰ ਮਨੋਵਿਸ਼ਲੇਸ਼ਣ ਦੇ ਪਰਭਾਵਾਂ ਦੇ ਅਸਰ ਦਾ ਸਿੱਟਾ ! ਦੁੱਗਲ ਆਪਣੇ ਨਿਝੱਕਪੁਣੇ ਨੂੰ "ਇਕ ਗੁਸਤਾਖੀ, ਇਕ

੨੨