ਪੰਨਾ:Alochana Magazine April-May 1963.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਦਿਆਂ ਉਸਦੀ ਇਸ ਤ੍ਰਟੀ ਵੱਲ ਕੁਝ ਇਕ-ਪੱਖਾ ਜਹਿਆ ਜ਼ੋਰ ਦੇਣਾ ਉਚਿਤ ਸਮਝਿਆ ਹੈ । ਪੰਜਾਬੀ ਸਾਹਿੱਤ ਵਿਚ ਲਿੰਗ-ਭਾਵਾਂ ਦਾ ਵਰਨਣ ਕੋਈ ਨਵੀਂ ਗਲ ਨਹੀਂ। ਵਾਰਸ ਦੀ ਹੀਰ ਜੋ ਪੰਜਾਬ ਦੀ ਹਰ ਰੁਤੇ ਹਰ ਪਿੰਡ ਗਾਂਵੀਂ ਜਾਂਦੀ ਰਹੀ ਹੈ ਕਈ ਅਜਹੀਆਂ ਬੈਂਤਾਂ ਦੀ ਧਾਰਨੀ ਹੈ ਜਿਹਨਾਂ ਵਿਚ ਨਿਝੱਕ ਲਿੰਗ - ਭਾਵ ਪ੍ਰਗਟ ਕੀਤੇ ਗਏ ਹਨ । ਪਰ ਉਹਨਾਂ ਦਾ ਪੱਧਰ ਗਾਲਾਂ ਦਾ ਪੱਧਰ ਹੈ, ਉਹ ਗੁੱਸੇ ਵਿਚ ਕਹੀਆਂ ਗਈਆਂ ਨੰਗੀਆਂ ਗੱਲਾਂ ਹੀ ਹਨ । ਤੇ ਜੇ ਸਹੇਲੀਆਂ ਭੀ ਆਪਸ ਵਿਚ ਰਾਜ਼ ਫੋਲਣ ਜਾਂ ਮਸਖਰੀ ਕਰਨ ਬੈਨੀਆਂ ਹਨ ਤਾਂ ਭੀ ਇਸ ਪੱਧਰ ਤੋਂ ਨਹੀਂ ਉਠ ਸਕੀਆਂ । ਉਹ ਰੂਪਕ ਹਨ, ਭਾਵੇਂ ਗਾਲਾਂ ਵੇਲੇ ਵਰਤੇ ਹਨ ਤੇ ਭਾਵੇਂ ਮਸਖਰੀ ਵੇਲੇ ।

ਤੇਰੀ ਗਾਧੀ ਨੂੰ ਅ ਕਿਸ ਧਕਿਆਈ, ਤੇਰਾ ਅੱਜ ਖੂਹਾ ਕਿਸ ਗੇੜਆ ਨੀ...

ਲਾਹ ਚਪਣੀ ਦੁਧ ਦੇ ਦੇਗਚੇ ਦੀ ਕਿਸੇ ਅਜ ਮਲਾਈ ਨੂੰ ਛੇੜਿਆ ਨੀ,

ਸੁਰਮੇਦਾਨੀ ਦਾ ਬਾਲ ਬਲੋਚਨਾ ਨੀ ਸੁਰਮੇ ਸੁਰਮਚੂ ਕਿਸੇ ਲਬੇੜਿਆ ਨੀ

ਤੇ ਕਾਦਰਯਾਰ ਭੀ ਇਸੇ ਪੱਧਰ ਤੇ ਹੀ ਰਹਿ ਜਾਂਦਾ ਹੈ ਭਾਵੇਂ ਜ਼ਰਾ ਕੁ ਵਧੇਰੇ ਬਰੀਕੀ ਨਾਲ ਗਲ ਕਰਦਾ ਹੈ, ਜਦੋਂ ਰਾਜੇ ਰਸਾਲੂ ਦੇ ਮੂੰਹੋਂ ਕਹਾਉਂਦਾ ਹੈ ।

ਕਿਨ ਮੇਰਾ ਖੁਹਾ ਗੇੜਿਆ, ਨੀ ਰਾਣੀਏ, ਮੇਰੇ ਖੂਹ ਦੀ ਰਿਲੀ ਨਿਸਾਰ, ਰਾਣੀ ਜੀ ?...। ਪਰ ਅਜਹੀਆਂ ਦੋ ਚਾਰ ਛੋਟਾਂ ਤੋਂ ਬਗੈਰ ਸਾਡੇ ਪਹਲੇ ਸਾਹਿੱਤ ਵਿਚ ਲਿੰਗ ਭਾਵ ਵਰਜਿਤ ਹੀ ਰਹੇ ਹਨ ।

ਇਕ ਸਮਾਂ ਵਿਚ ਆਉਂਦਾ ਹੈ ਜਦੋਂ ਲਿੰਗ-ਭਾਵ ਦਾ ਵਰਨਣ ਸਾਹਿੱਤ ਵਿਚੋਂ ਉੱਕਾ ਹੀ ਅਲੋਪ ਹੋ ਜਾਂਦਾ ਹੈ । ਓਦੋਂ ਕੋਈ "ਸੁੰਦਰੀ" ਹੀ ਕਿਸੇ ਨਾਵਲ ਦੀ ਨਾਇਕਾ ਹੋ ਸਕਦੀ ਹੈ । ਓਦੋਂ ਕੁੜੀਆਂ ਦੇ "ਗਾਉਂਦੇ ਤੁਰੇ ਜਾਂਦੇ ਤ੍ਰਿਞਣ ਦੇ ਤ੍ਰਿਞਣ" ਦੇ ਪਿੱਛੇ ਹੰਸ ਗਰਦਨਾਂ ਤੇ ਮਸਤ ਹੋਇਆ ਕਵੀ ਅਤੇ .ਉਥੇ ਰੱਬ ਵੇਖਣ ਤੇ ਮਜ਼ਬੂਰ ਹੋ ਜਾਂਦਾ ਹੈ । ਪਰ ਇਸ ਤੋਂ ਬਾਦ ਹੀ ਇਕ ਇਕ ਪ੍ਰਤੀਕਿਰਿਆ ਹੁੰਦੀ ਹੈ- ਪੱਛਮੀ ਸਾਹਿੱਤ ਦੇ ਅਸਰ ਹੇਠ, ਲਗ ਉਹ ਸਾਹਿਤ ਜਿਸ ਉੱਤੇ ਮਨੋਵਿਗਿਆਨਕ ਪਰਭਾਵਾਂ ਦੀ ਛਾਪ ਚੁਕੀ ਹੈ । ਤੇ ਪੰਜਾਬ ਦਾ ਕਵੀ ਹੈ ਜੋ ਆਪਣੀ ਲੋਹੜੇ ਦੀ ਜੁਆਨੀ ਦੇ ਭਾਵਾਂ ਨੂੰ ਕੰਠ ਤੋਂ ਹਠਾਂ ਨੱਪ ਨੱਪ ਕੇ ਹਾਰ ਹੁੰਭ ਚੁਕਾ ਹੈ ਬੇ ਅਖਤਿਆਰ ਗਾਉਂਦਾ ਉਠਦਾ ਹੈ । ਕੋਈ ਤੋੜੇ ਵੇ ਕੋਈ ਤੇੜੇ, ਮੇਰੀ ਵੀਣੀ ਨੂੰ ਮਚਕੜੇ ! (ਮੇਹਨ ਸਿੰਘ) .

ਪਰ ਅਜੇ ਵੀ ਕਵੀ ਦਾ ਸੰਰਾਰਾਮ ਨਹੀਂ ਲਥਾ ! ਉਹ ਇਹਨਾਂ ਭਾਵਾਂ ਨੂੰ ਆਪਣੀ ਪ੍ਰਮਿਕਾ ਤੇ ਪਰਖੇਪ (project) ਕਰਦਾ ਹੈ, ਆਪਣੇ ਭਾਵ ਉਸ ਦੇ ਮੂੰਹੋਂ ਕਹਾ ਕੇ ਇਕ ਲੱਜ਼ਤ ਲੈਂਦਾ ਹੈ ।

ਮੇਰੀ ਕਚੜੀ ਪਹਿਲ ਵਰੇਸ

ਸੰਗ ਤੇਰਾ ਚਾਹੇ

੨੧