ਪੰਨਾ:Alochana Magazine April-May 1963.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



(੨)

ਮਨੋ-ਵਿਸ਼ਲੇਸ਼ਣ ਦੀ ਰੂਪ-ਰੇਖਾ

ਨਵੇਂ ਮਨੋਵਿਗਿਆਨ ਤੋਂ ਸਾਹਿੱਤ ਵਿਚ ਪੁੰਗਰੇ ਨਵੇਂ ਝੁਕਾਵਾਂ ਦਾ ਠੀਕ ਮਹੱਤਵ ਸਮਝਣ ਲਈ ਮਨੋਵਿਸ਼ਲੇਸਣ ਦੇ ਸਿਧਾਂਤਾਂ ਉਪਰ ਇਕ ਉਡਦੀ ਉਡਦੀ ਨਜ਼ਰ ਮਾਰਨੀ ਅਨੁਚਿਤ ਨਹੀਂ ਹੋਵੇਗੀ ।

ਮਨੋਵਿਸ਼ਲੇਸ਼ਣ ਦੇ ਸਮੂਹ ਸਿਧਾਂਤਾਂ ਦੀ ਸਰਬ ਸਾਂਝੀ ਗਲ ਇਹ ਹੈ ਕਿ ਮਨਖੀ ਮਨ ਦਾ ਇਕ ਬਹੁਤ ਵਡੇਰਾ ਭਾਗ "ਅਚੇਤਨ" ਹੈ : ਮਨਖੀ ਸ਼ਖਸੀਅਤ ਪਾਣੀ ਵਿਚ ਤਰਦੇ ਇਕ ਬਰਫ਼ਾਨੀ ਟਿੱਲੇ (Iceberg) ਵਾਂਗ ਹੈ ਜਿਸ ਦਾ ਕੇਵਲ ਦਸਵਾਂ ਭਾਗ ਹੀ ਚੇਤਨਾ ਦੀ ਸੱਤਹ ਦੇ ਉਪਰ ਦਿਸਦਾ ਹੈ ਤੇ ਨੌ ਹਿੱਸੇ ਹੇਠਾਂ ਅਚੇਤਨ, ਪਾਣੀਆਂ ਵਿਚ ਡੁੱਬੇ ਪਏ ਹਨ । ਇਹ “ਅਚੇਤਨ" ਭਾਗ ਨਾ ਕੇਵਲ ਚੇਤੰਨ ਭਾਗ ਨਾਲੋਂ ਬਹੁਤ ਵੱਡਾ ਹੈ ਸਗੋਂ ਬਹੁਤ ਵੱਧ ਮਹਤਵ ਪੂਰਣ ਭੀ ਹੈ, ਕਿਤੇ ਕਿ "ਚੇਤਨਾ" ਦੀ ਵਸਤ, ਭੀ ਅਸਲ ਵਿਚ “ਅਚੇਤਨ" ਵਿਚੋਂ ਹੀ ਨਿਕਲੀ ਹੋਈ ਹੈ । ਜਾਂ ਇਉਂ ਕਹੋ ਕਿ ‘ਚੇਤਨਾ' ਬਾਹਰਲੀ ਹਕੀਕਤ ਦੇ ਮੇਲ ਨਾਲ 'ਅਚੇਤਨ' ਵਿਚੋਂ ਨਿਖੜੀ ਹੈ । ਬਨਿਆਦੀ ਹੋਂਦ 'ਅਚੇਤਨ ਦੀ ਹੀ ਹੈ, ਤੇ ਇਸ ਵਿਚੋਂ ਉਠੇ ਝੁਕਾਅ ਚੇਤਨਾ ਤੇ ਭਾਰੂ ਰਹਿੰਦੇ ਹਨ । ਇਸ ਲਈ ਮਨੋਵਿਸ਼ਲੇਸ਼ਣ ਆਪਣੀਆਂ ਵਿਸ਼ੇਸ਼ ਵਿਧੀਆਂ ਨਾਲ ਇਸ ਅਚੇਤਨ ਨੂੰ ਫੋਲਣ ਅਤੇ ਇਸ ਦੀ ਥਹੁ ਲੈਣ ਦਾ ਜਤਨ ਕਰਦਾ ਹੈ ।

ਇਹਨਾਂ ਵਿਧੀਆਂ ਵਿਚੋਂ 'ਸਪਨ-ਵਿਸ਼ਲੇਸ਼ਣ (Dream Analysis) ਤੇ 'ਸੁਤੰਤਰ ਸੰਜੋਰ" (free association) ਦੋ ਬੜੀਆਂ ਮੂਲਿਕ ਵਿਧਿਆਂ ਹਨ । "ਸੁਤੰਤਰ ਸੰਜੋਗ" ਵਿੱਚ ਆਤਮ ਆਪਣੇ ਸਰੀਰ ਨੂੰ ਨਿੱਸਲ ਛਡ ਕੇ ਲੇਟ ਜਾਂਦਾ ਹੈ ਤੇ ਮਨ ਦੀਆਂ ਵਾਗਾਂ ਢਿੱਲੀਆਂ ਛਡ ਦੇਂਦਾ ਹੈ, ਫਿਰ ਜੋ ਵਿਚਾਰ ਉਸਦੇ ਮਨ ਵਿਚ ਆਉਂਦੇ ਹਨ, ਦੱਸੀ ਜਾਂਦਾਹੈ । ਪਹਲੀਆਂ ਦੋ ਤਿੰਨ ਬੈਠਕਾਂ ਵਿਚ ਚੇਤੰਨ ਮਨ ਦੀ ਵਸਤੂ ਬਾਹਰ ਆਉਂਦੀ ਹੈ, ਜਦੋਂ ਇਹ ਮੁਕ ਜਾਂਦੀ ਹੈ ਤਾਂ ""ਅਚੇਤਨ ਵਿਚੋਂ ਗਈਆਂ ਗੁਆਚੀਆਂ ਯਾਦਾਂ, ਦੱਬੇ ਹੋਏ ਭਾਵ, ਤੇ ਜਟਲ ਮਾਨਸਿਕ ਗੁੰਝਲਾਂ ਦੇ ਅਸਲੇ ਪਰਗਟ ਹੋਣ ਲਗ ਪੈਂਦੇ ਹਨ | ਸੁਪਨਿਆਂ ਅੰਦਰ ਅਚੇਤਨ ਦੇ ਹਨੇਰਿਆਂ ਵਿਚ ਦੱਬੇ ਹੋਏ ਭਾਵ ਇਕ ਵਿਚਿਤਰ ਪਰ ਨਿਸ਼ਚਿਤ ਬਿੰਬਾਵਲੀ ਰਾਹੀਂ ਕੁਝ ਵਿਸ਼ੇਸ਼ ਮਾਨਸਿਕ ਜੰਤਰਾਂ (mental mechanism) ਦੀ ਮਦਦ ਨਾਲ ਪਰਗਟ ਹੁੰਦੇ ਹਨ । ਇਹਨਾਂ ਮਾਨਸਿਕ ਯੰਤਰਾਂ ਅਤੇ ਸੁਪਨ ਬਿੰਬਾਵਲੀ ਦੀ ਸੂਝ ਨਾਲ ਸੁਪਨਿਆਂ ਦਾ ਵਿਸ਼ਲੇਸ਼ਣ ਕਰਕੇ ਵੀ ਅਚੇਤ ———————————————————————————————————————————————————————————————————

+ਮਨੋਵਿਸ਼ਲੇਸ਼ਣ ਦੇ ਸਿਧਾਂਤਾਂ ਦੀ ਸਵਿਸਥਾਰ ਵਿਆਖਿਆ ਲਈ ਵੇਖੋ:H crichton-Miller Psycho-analysis and its Deriviations. ਜਿਸ ਉਪਰ ਇਹ ਸੰਖੇਪ ਵਾਰਤਾ ਅਧਾਰਿਤ ਹੈ ।