ਪੰਨਾ:Alochana Magazine April 1960.pdf/24

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਹਰਬੰਸ ਬਰਾੜ - - ਸਮਾਜਵਾਦੀ ਯਥਾਰਥਵਾਦ mis ਆਧੁਨਿਕ ਪੰਜਾਬੀ ਸਾਹਿੱਤ (ਲੜੀ ਜੋੜਨ ਲਈ ਵੇਖੋ ਮਾਰਚ ਦਾ ਅੰਕ ) ਸਮੁੱਚੇ ਤੌਰ ਤੇ ਆਧੁਨਿਕਤਮ ਪੰਜਾਬੀ ਕਵਿਤਾ ਵਿਚ ਸਮਾਜਵਾਦੀ ਯਥਾਰਥਵਾਦ ਦਿਨ ਬਦਿਨ ਨਿੱਖਰ ਰਹਿਆ ਹੈ ਅਤੇ ਨਵੇਂ ਕਵੀਆਂ ਦੀਆਂ ਰਚਨਾਵਾਂ ਪੜ ਕੇ ਇਸ ਗੱਲ ਤੇ ਹੋਰ ਵੀ ਪਕੇਰਾ ਵਿਸ਼ਵਾਸ ਬਝ ਰਹਿਆ ਹੈ । ਪੰਜਾਬੀ ਉਪਨਿਆਸ ਵਿਚ ਸਾਮਾਜਿਕ ਸਮੀਸਿਆਵਾਂ ਨੂੰ ਦਿਨ ਵਾਲਾ ਸਭ ਤੋਂ ਪਹਿਲਾ ਉਪਨਿਆਸਕਾਰ ਨਾਨਕ ਸਿੰਘ ਹੀ ਹੈ । ਇਸ ਤੋਂ ਪਹਿਲਾਂ ਭਾਈ ਵੀਰ ਸਿੰਘ ਦੇ ਭਾਵੇਂ ਕਈ ਉਪਨਿਆਸ ‘ਸੁੰਦਰੀ, ਸਤਵੰਤ ਕੌਰ, ਬਿਜੇ ਸਿੰਘ’, ‘ਨੌਧ ਸਿੰਘ ਆਦਿ ਪੰਜਾਬੀ ਦੇ ਉਪਨਿਆਸ ਖੇਤਰ ਵਿਚ ਆਏ ਹਨ, ਪਰ ਇਨਾਂ ਉਪਨਿਆਸਾਂ ਵਿਚ ਯਥਾਰਥਕ ਤੌਰ ਤੇ ਸਾਮਾਜਿਕ ਸਮੱਸਿਆਵਾਂ ਨੂੰ ਨਹੀਂ ਲਇਆ ਗਇਆ | ਭਾਈ ਵੀਰ ਸਿੰਘ ਦੇ ਉਪਨਿਆਸਾਂ ਵਿੱਚ ਨਾਟਿਕ ਈ ਸਾਧਾਰਣ ਮਨੁੱਖ ਨਹੀਂ ਹੁੰਦੇ, ਸਗੋਂ ਉਹ ਆਪਣੇ ਨਾਇਕ ਜਾਂ ਨਾਇਕਾ ਨੂੰ ਧਾਰਮਿਕ ਰੰਗਣ ਵਿਚ ਪੇਸ਼ ਕਰ ਕੇ ਸਾਡੇ ਆਮ ਵਿਚਰ ਰਹੇ ਜੀਵਨ ਨਾਲੋਂ ਵਖਰਾ ਜਿਹਾ ਬਣਾ ਦੇਂਦਾ ਹੈ । ਉਹ ਆਪਣੇ ਨਾਇਕ ਜਾਂ ਨਾਇਕਾ ਵਿਚ ਕੋਈ ਗਈ ਕਤ ਜਹੀ ਭਰ ਦੇਂਦਾ ਹੈ, ਜਿਹੜੀ ਕਿ ਉਸ ਨੂੰ ਵਾਸਤਵਿਕ ਜੀਵਨ ਤੋਂ ਪਰੇਡੇ ਲੈ ਜਾਂਦੀ ਹੈ । ਸੋ ਭਾਈ ਵੀਰ ਸਿੰਘ ਦੇ ਉਪਨਿਆਸਾਂ ਵਿਚ ਸਮਾਜਵਾਦੀ ਯਥਾਰਥਵਾਦ ਤਾਂ ਕੀ ਹੋਣਾ ਸੀ, ਉਨ੍ਹਾਂ ਵਿਚ ਤਾਂ ਸਾਮਾਜਿਕ ਜੀਵਨ ਦੇ ਉਪਰਲੇ ਜੇਹੇ ਪੱਧਰ ਦਾ ਵੀ ਯਥਾਰਥਵਾਦ ਨਹੀਂ ਹੈ । ਉਹ ਆਪਣੇ ਉਪਨਿਆਸਾਂ ਦੇ ਸਤ ਨੂੰ ਪਰੰਪਰਾਵਾਦ ਤੋਂ ਅਗੇਰੇ ਨਹੀਂ ਲਿਜਾ ਸਕਿਆ । ਭਾਈ ਵੀਰ ਭਾਵੇਂ ਆਧੁਨਿਕਤਮ ਕਾਲ ਦਾ ਉਪਨਿਆਸਕਾਰ ਹੈ, ਪਰ ਉਸ ਦੇ ਨਾਵਲਾਂ ਆਧੁਨਿਕ ਕਾਲ ਦੀਆਂ ਸਾਮਾਜਿਕ ਸਮੱਸਿਆਵਾਂ ਬਾਰੇ ਕੋਈ ਗੱਲ ਲ ਔਖੇਰੀ ਹੈ । 22