ਭਾਈ ਜੋਧ ਸਿੰਘ ਅਧਿਆਤਮਵਾਦ ਅਤੇ ਪਦਾਰਥਵਾਦ ਸਾਡੇ ਕਈ ਨਵੀਨ ਲਿਖਾਰੀ ਇਹ ਸਮਝਦੇ ਹਨ ਕਿ ਪਦਾਰਥਵਾਦ ਇਸ ਜੁਗ ਦੀ ਉਪਜ ਹੈ । ਉਹ ਇਹ ਭੁਲ ਜਾਂਦੇ ਹਨ ਕਿ ਪਦਾਰਥਵਾਦ ਦੇ ਪੱਲੇ • ਕਈ ਵੇਦਕ , ਰਿਸ਼ੀ ਵੀ ਸਨ । ਦਾਰਸ਼ਨਿਕ ਇਤਿਹਾਸ, ਪੂਰਬੀ ਅਤੇ ਪੱਛਮੀ ਜੋ ਸਰਕਾਰ ਹਿੰਦ ਦੀ ਸਰਪ੍ਰਸਤੀ ਹੇਠਾਂ ਪ੍ਰਕਾਸ਼ਿਤ ਹੋਇਆ ਹੈ, ਉਸ ਵਿਚ ਪੰਨਾ ੧੩੩ ਪੁਰ ਲਿਖਿਆ ਹੈ ਕਿ ਰਿਗ ਵੇਦਿਕ ਰਿਸ਼ੀ ਬ੍ਰਹਸਪਤੀ ਲੌਕਰ ਪਹਿਲਾ ਪਦਾਰਥਵਾਦੀ ਸੀ, ਜਿਸ ਨੇ ਇਹ ਆਖਿਆ ਕਿ ਮਾਦਾ ਹੀ ਅੰਤਮ ਤੱਥ ਹੈ । ਲਗ ਭਗ ਹਰ ਸਮੇਂ ਇਸ ਪੱਖ ਦਾ ਪ੍ਰਚਾਰ ਕਰਣ ਵਾਲੇ ਭਾਰਤ ਵਿਚ ਉਗਮਦੇ ਰਹੇ । ਰਿਸ਼ੀ ਜਾਵਾਲੀ, ਜਿਸ ਦਾ ਜ਼ਿਕਰ ਰਾਮਾਇਣ ਵਿਚ ਹੈ, ਪਦਾਰਥਵਾਦ ਦਾ ਆਚਾਰਜ ਸੀ । ਰਾਜਾ ਵੇਨ, ਜੋ ਹਰਿਵੰਸ਼ ਵਿਚੋਂ ਸੀ ਇਸੇ ਦ੍ਰਿਸ਼ਟੀਕੋਣ ਦਾ ਸਹਾਇਕ ਸੀ । ਪਦਾਰਥਵਾਦੀਆਂ ਨੂੰ ‘ਚਾਰ ਵਾਕ ਦੇ ਨਾਉਂ ਨਾਲ ਸਦਿਆ ਗਇਆ | ਇਹ ਨਾ ਪਰਮਾਤਮਾ ਦੀ ਹਸਤੀ ਮੰਨਦੇ ਸਨ ਨਾ ਆਤਮਾ ਦੀ । ਇਨਾਂ ਦਾ ਖਿਆਲ ਸੀ ਕਿ ਚਾਰ ਤੱਤ ਜਿਨ੍ਹਾਂ ਦੀ ਹੋਂਦ ਸਾਡੀਆਂ ਇੰਦੀਆਂ ਅਨੁਭਵ ਕਰ ਸਕਦੀਆਂ ਹਨ, ਅਰਥਾਤ, ਵਾਯੂ, ਅਗਨੀ, ਜਲ, ਪ੍ਰਿਥਵੀ ਵੀ ਸਾਰੇ ਸੰਸਾਰ ਦੀ ਉਤਪਤੀ ਦਾ ਕਾਰਣ ਹਨ ਅਤੇ ਇਹ ਤੱਤ ਅਨਾਦੀ ਹਨ । ਇਹ ਸੰਸਾਰ ਦਾ ਪ੍ਰਵਾਹ ਸਦਾ ਤੋਂ ਤੁਰਿਆ ਆਇਆ ਹੈ ਤੇ ਸਦਾ ਲਈ ਤੁਰਦਾ ਰਹੇਗਾ | ਮਨੁੱਖ ਦੇ ਸਰੀਰ ਦੇ ਅੰਤ ਹੋਣ ਨਾਲ ਉਸ ਦੀ ਹੱਦ ਮੁਕ ਜਾਂਦੀ ਹੈ । ਇਹ ਨਰਕ ਸਰਗ ਦੇ ਖਿਆਲ ਬ੍ਰਾਹਮਣਾਂ ਨੇ ਆਪਣੇ ਹਲਵੇ ਮੰਡੇ ਲਈ ਬਣਾਏ ਹੋਏ ਹਨ । ਜਿਤਨਾ ਸਰੀਰਕ ਅਨੰਦ ਇਸ ਜੀਵਨ ਵਿਚ ਮਾਣ ਸਕਦੇ ਹੋ ਮਾਣੋ । ਕੀ ਹੋਇਆ ਜ ਸਖ ਨਾਲ ਦੁਖ ਰਲਿਆ ਹੋਇਆ ਹੈ । ਕੀ ਅਸੀਂ ਕੰਵਲ ਦਾ ਫੁਲ ਨਾ ਲਈਏ ਕਿਉਂਜ ਉਸ ਦੇ ਨਾਲ ਕੰਡੇ ਹਨ ? ਸਰੀਰ ਨੂੰ ਜਿਤਨਾ ਚਿਰ ਕਾਇਮ ਰੱਖ ਸਕਦੇ ਹੋ ਰਖੋ ਤੇ ਖਾਵੋ, ਪੀਵੋ ਅਤੇ ਮੌਜ ਲੁਟੋ | ਇਹ ਉਪਰਲੀਆਂ ਸਤਰਾਂ ਮੈਂ ਇਸ ਲਈ ਲਿਖੀਆਂ ਹਨ ਤਾਂ ਜੋ ਸੀ ਤਰਲੋਕ ਸਿੰਘ ਕੰਵਰ ਜੀ ਨੂੰ ਪਤਾ ਲਗ ਜਾਵੇ ਕਿ ਅਧਿਆਤਮਵਾਦ ਦੇ ਨਾਲ ਪਦਾਰਥਵਾਦ ਮੁੱਢ ਤੋਂ ਹੀ ਤੁਰਿਆ ਆਇਆ ਹੈ । ਇਹ ਇਸ ਜੁਗ ਦੀ ਨਵੀਂ
ਪੰਨਾ:Alochana Magazine April 1960.pdf/3
ਦਿੱਖ