ਸਮੱਗਰੀ 'ਤੇ ਜਾਓ

ਪੰਨਾ:Alochana Magazine April 1962.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

“ਭਗਤਾ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ, ਖੰਨਿਅਹੁ ਤਿਖੀ ਵਾਲਹੁ ਨਿਕੀ ਏਤ ਮਾਰਗਿ ਜਾਣਾ ਇਨ੍ਹਾਂ ਪੰਗਤੀਆਂ ਵਿੱਚ ਪ੍ਰੇਮਾ-ਭਗਤੀ ਦੇ ਮਾਰਗ ਦੀ ਵਿਸ਼ਮਤਾ ਅਤੇ ਭਗਤ-ਪ੍ਰਮੀ ਦੇ ਆਚਰਣ ਦੀ ਕਠੋਰਤਾ ਸੂਫ਼ੀ ਚਿੰਤਕਾਂ ਦਾਰਾ ਨਿਰਦਿਸ਼ਟ ਇਸ਼ਕ ਦੀ ਵਿਸ਼ਮਤਾ ਅਤੇ ਕਠੋਰਤਾ ਦੇ ਸਮਾਨਾਂਤਰ ਪ੍ਰਤੀਤ ਹੁੰਦੀ ਹੈ । ਸ਼ਾਹ ਹੁਸੈਨ ਦਾ ਕਥਨ ਹੈ :- “ਰਾਹ ਇਸ਼ਕ ਦਾ ਸੂਈ ਦਾ ਨੱਕਾ, ਤਾਗਾ ਹੋਵੇ ਤਾਂ ਜਾਵੀਂ ਵੈਸੇ ਭੀ ਸਾਮੀ ਭਾਸ਼ਾਤਮਕ ਪਿੜ ਦਾ ਸ਼ਬਦ ਇਸ਼ਕ ਅਭਿਧਾ-ਮੂਲਕ ਅਤੇ ਲਾਕਸ਼ਣਿਕ ਅਰਥਾਂ ਦੇ ਪੱਖ ਤੋਂ ਭਾਰਤੀ ਸੰਤ ਕਾਵਿ-ਸਾਹਿਤ ਵਿੱਚ ਪ੍ਰਯੁਕਤ ਸ਼ਬਦ ਪ੍ਰੇਮ ਨਾਲ ਸਤਰਤਾ ਰਖਦਾ ਹੈ; ਇਸ ਤੁਲਨਾ ਅਤੇ ਸਗੰਤਰਤਾ ਦੇ ਆਧਾਰ ਤੇ ਭਗਤ ਦੀ ਚਾਲ ਸੂਫ਼ੀ-ਕਾਵਿ ਦੇ ਆਕੇ-ਸਾਦਿਕ ਦੇ ਕਰਮਵਿਆਪਾਰ ਦੇ ਸਮਾਨ ਮਿਲ ਕੇ ਇਨ੍ਹਾਂ ਪੰਗਤੀਆਂ ਤੇ ਇਨ੍ਹਾਂ ਦੇ ਨਾਲ ਸੰਬੰਧਿਤ ਹੋਰ ਪੰਗਤੀਆਂ ਦੇ ਅਰਥਾਤਮਕ ਸੂਭਾਵ ਦੀ ਸਰਦੀ ਪ੍ਰਕ੍ਰਿਤੀ ਸਪਸ਼ਟ ਹੋ ਜਾਂਦੀ ਹੈ । ਕਿਸੇ ਕਾਵਿ-ਰਚਨਾ ਦੀ ਸਰੋਦੀ ਪ੍ਰਕ੍ਰਿਤੀ ਦੇ ਲਹਜੇ ਅਤੇ ਸੁਰ ਤਾਲ ਦਾ ਆਧਾਰ ਜੈਸਾ ਕਿ ਪਹਿਲਾਂ ਭੀ ਸਰਸਰੀ ਤੌਰ ਤੇ ਪ੍ਰਗਟਾਇਆ ਜਾ ਚੁਕਾ ਹੈ ਸੰਸਾਰਕ ਜੀਵਨ ਵਿੱਚ ਉਪਲਬਧ ਪ੍ਰੇਮ-ਤੜ ਦੇ ਪਾਰਥਿਵ ਅਤੇ ਸਰੀਰਕ ਪੱਧਰ ਉਤੇ ਨਿਰਭਰ ਹੈ । ਪ੍ਰੇਮ ਪਾਤਰ ਦੇ ਵਿਅਕਤਿਤ ਤੋਂ ਜ਼ਿਆਦਾ ਉਸ ਦੇ ਦੈਹਿਕ ਸੌਂਦਰਯ ਅਤੇ ਲਾਵਣਯਤਾ ਦਾ ਵਰਣਨ ਅਤੇ ਚਿਣ ਤੇ ਯਾਦ ਹੀ ਪ੍ਰੇਮਵਿਆਪਾਰ ਨੂੰ ਸੰਪੰਨ ਕਰਦੀ ਹੈ । ਪਰੰਤੂ ਜਦੋਂ ਕਿਸੇ ਰਚਨਾ ਵਿੱਚ ਇਸ਼ਕ ਦੇ ਮਜਾਜ਼ੀ ਦੀ ਬਜਾਇ ਹਕੀਕੀ ਅਤੇ ਰਤੀ ਦੇ ਸਧਾਰਣ ਅਤੇ ਪ੍ਰਾਕ੍ਰਿਤਿਕ ਪੱਧਰ ਦੀ ਬਜਾਇ ਉਜਲ ਅਤੇ ਮਧੁਰ ਭਾਵ ਨੂੰ ਮੁਖ ਰਖਿਆ ਗਇਆ ਹੋਵੇ ਤਾਂ ਉਸ ਸ਼ਰਤ ਵਿੱਚ ਗੁਣ ਹੀ ਅਨੁਚਿੰਤਨ, ਧਿਆਨ ਅਤੇ ਸਿਮਰਨ ਹੀ ਪੇਖਵਿਆਪਾਰ ਦੇ ਧੁਰੇ ਬਣਦੇ ਹਨ । ਪ੍ਰੇਮ-ਮਾਰਗੀ ਸਾਧਕ ਦੇ ਆਪਣੇ ਚ ਤਨਾਤਮਕ ਵਿਅਕਤਿਤ ਵਿਚ ਜੋ ਗੁਣਪਰਕ ਰੂਪਾਂਤਰ ਅਤੇ ਪਰਿਸ਼ਕਾਰ ਨਿਸ਼ਪੰਨ ਹੁੰਦਾ ਹੈ, ਉਸੇ ਸੰਬੰਧ ਨਾਲ ਪ੍ਰੇਮ-ਮਾਰਗੀ ਜਿਗਿਆਸੂ ਦੇ ਮਨ-ਅੰਤਰ ਦੀਆਂ ਵਿੱਤੀਆਂ ਆਨੰਦ ਜਾਂ ਕਿਸੇ ਹੋਰ ਰੰਗ ਨੂੰ ਹੁਣ ਕਰਦੀਆਂ ਹਨ । ਗੁਰੂ ਅਮਰਦਾਸ ਜੀ ਨੇ ਆਪਣੀ ਇਸ ਰਚਨਾ ਵਿੱਚ ਮਾਨਸਿਕ ਅਤੇ ਕਾਲਪਨਿਕ ਜੀਵਨ ਦੀਆਂ ਜਿਹੜੀਆਂ ਅਵਸਥਾਵਾਂ ਅਤੇ ਉਸ ਵਿੱਚ ਹੋਣ ਵਾਲੀਆਂ ਵਿਕਾਸਾਤਮਕ