ਸਮੱਗਰੀ 'ਤੇ ਜਾਓ

ਪੰਨਾ:Alochana Magazine April 1962.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਹਾਣੀ ਹੈ, ਜੋ ਹਰ ਚੀਜ਼ ਦੀ ਸਾਂਝ ਤੇ ਬਰਾਬਰ-ਵੰਡ ਦੇ ਆਧਾਰ ਨੂੰ ਖੰਡਿਤ ਕਰਦੀ ਹੈ : ‘ਦੁੱਗਲ' ਆਪਣੇ ਨਵੇਕਲੇ ਅੰਦਾਜ਼ ਕਾਰਣ ਪੰਜਾਬੀ ਦਾ ਇੱਕ ਅਲਬੇਲਾ, ਕਹਾਣੀਕਾਰ ਹੈ, ਜਿਸ ਨੇ ਪੰਜਾਬੀ ਕਹਾਣੀ ਨੂੰ ਵੰਨ-ਸੁਵੰਨੇ ਫੁੱਲਾਂ ਦੀ ਰੰਗਤ ਤੇ ਉਨ੍ਹਾਂ ਦੀ ਭਾਂਤ ਭਾਂਤ ਦੀ ਖ਼ੁਸ਼ਬੋ ਪ੍ਰਦਾਨ ਕੀਤੀ ਹੈ । ‘ਗਲਾਂ ਵਿਰਕ ਦਾ ‘ਦੁੱਧ ਦਾ ਛੱਪੜ ਤੋਂ ਅਗਲਾ ਸੰਨ੍ਹ ਹੈ, ਜਿਸ ਵਿੱਚ ਉਸ ਦੀਆਂ ਪੰਦਰਾਂ ਕਹਾਣੀਆਂ ਸ਼ਾਮਿਲ ਹਨ । ‘ਵਿਰਕ' ਦੀ ਆਪਣੀ ਤੋਰ ਹੈ, ਆਪਣੀ ਡਗਰ...... | ਉਸ ਦਾ ਆਪਣਾ ਵੱਖਰਾ ਹੀ ਰੰਗ ਹੈ ਤੇ ਇਹ ਰੰਗ ‘ਗੱਲਾਂ’ ਸੰਨ੍ਹ ਦਾਰਾ ਹੋਰ ਉੱਘੜਵੇਂ ਰੂਪ ਵਿੱਚ ਸਾਹਮਣੇ ਆਇਆ ਹੈ । ਵਿਰਕ’ ‘ਦੁੱਗਲ' ਵਾਂਗ ਕਿਸੇ ਵਾਦ-ਵਿਵਾਦ ਦਾ ਧਾਰਨੀ ਨਹੀਂ ਹੈ । ਜਿੱਥੇ ‘ਦੁੱਗਲ` ਦੀ ਕਹਾਣੀ ਕੇਵਲ ‘ਕਲਾ ਕਲਾ ਲਈ’ ਦੇ ਸਿੱਧਾਂਤ ਤੇ ਆਧਾਰਿਤ ਹੁੰਦੀ ਹੈ, ਉਥੇ ‘ਵਿਰਕ' ਦੀ ਕਹਾਣੀ ਵਿੱਚ ਲੋਕ-ਪੱਖ ਪ੍ਰਧਾਤ ਹੈ । ਉਹ ਮਨੁੱਖੀ-ਹਿਤਾਂ ਦੀ ਪਾਲਣਾ ਕਰਦਾ ਹੈ । ਵਿਰਕ' ਦੀਆਂ ਕਹਾਣੀਆਂ ਜਨ ਸਾਧਾਰਣ ਦੀਆਂ ਆਰਥਿਕ ਔਕੜਾਂ ਦਾ ਉੱਲੇਖ ਕਰਨ ਦੇ ਨਾਲ ਨਾਲ, ਲਿੰਗ-ਭੁੱਖ ਦਾ ਜ਼ਿਕਰ ਛੇੜਦੀਆਂ ਹਨ । ਵਾਸਤਵ ਵਿੱਚ, 'ਵਿਰਕ’ ਮਨੁੱਖ ਦੀਆਂ ਇਨ੍ਹਾਂ ਦੋਹਾਂ ਭੁੱਖਾਂ ਨੂੰ ਹੀ ਮਹਾਨਤਾ ਦੇਂਦਾ ਹੈ । ਉਹ ਸਾਮਾਜਿਕ ਸਥਿਤੀਆਂ ਤੇ ਹਾਲਾਤ ਦੇ ਪ੍ਰਸੰਗ ਵਿੱਚ, ਮਨੁਖੀਵਿਤੀਆਂ ਤੇ ਵਤੀਰੇ ਨੂੰ ਬੜੀ ਸੁਘੜਤਾ ਨਾਲ ਅਭਿਵਿਅਕਤ ਕਰਦਾ ਹੈ । ਜਿੱਥੇ ਮਾਖਿਉਂ ਦੀ ਛੱਲੀ’, ‘ਸਾਗਰ ਤੇ ਨਿਰਮਲਾ, ਸਤਿਜੁਗ' ਤੇ 'ਮੱਛਰ' ਆਦਿ ਨਿਰੋਲ ਰੁਮਾਂਚਵਾਦੀ ਰੁਚੀਆਂ ਦਾ ਪ੍ਰਗਟਾਉ ਹਨ, ਉਥੇ ਪੰਜਾਹ ਰੁਪਏ “ਨੌਕਰੀ’, ‘ਹਾਰ’, ‘ਦਾਤ’ ਤੇ ‘ਸਾਬਣ ਦੀ ਚਿੱਪਰ’ ਆਰਥਿਕ, ਸੰਕਟ ਤੇ ਉਨਾਂ ਕਾਰਣ ਪੈਦਾ ਹੋਈਆਂ ਮਾਨਸਿਕ ਗੁੰਝਲਾਂ ਦਾ ਚੰਗਾ ਚਿਣ ਕਰਦੀਆਂ ਹਨ । ਤਕਨੀਕੀ ਪੱਖ ਤੋਂ 'ਵਰਕ ਦੀ ਕਹਾਣੀ ਬੜੀ ਨਿੱਗਰ, ਸੁਡੌਲ ਤੇ ਗੁੰਦਵੀ ਹੁੰਦੀ ਹੈ । ਉਹ ਮਨੁਖੀ ਮਨ ਤੇ ਉਸ ਦੇ ਉਦਗਾਰਾਂ ਦੇ ਸੁਹਣੇ ਦਰਸ਼ਨ ਕਰਾਉਂਦਾ ਹੈ । ਮੰਨੀ ਦੀ ਸਲੇਟ' ਬਾਲ-ਮਨੋਵਿਗਿਆਨ ਦੀ ਇੱਕ ਅਤਿ ਸਫਲ ਮਿਸਾਲ ਹੈ । ਕਿਵੇਂ ਮਨ ਖੀ ਖੁਸ਼ੀ ਦੇ ਆਧਾਰ ਵੱਖ ਵੱਖ ਹੁੰਦੇ ਹਨ। ਇਹ ਇਸ ਕਹਾਣੀ ਦੀ ਮੁਲਭੂਤ ਚੂਲ ਹੈ, fਸ ਉਦਾਲੇ 'ਵਿਰਕ' ਨੇ ਕਹਾਣੀ ਦਾ ਸਾਰੀ ਗੋਲਾਈ ਨੂੰ ਗੁੰਦਿਆ ਹੈ, ਇਸ ਕਹਾਣੀ ਦਾ ਪ੍ਰਭਾਵ ਬੜਾ ਤਿੱਖਾ ਹੈ | 9t