ਤੇ ਸਪਸ਼ਟਤਾਦ ਤੋਂ ਸੰਕੋਚ ਕਰਨਾ ਚਾਹੀਦਾ ਹੈ । ਅਗੱਬ’ ਤਰਸੇਮ ਸਿੰਘ ਦਾ ਕਹਾਣੀ-ਸੰਗ੍ਰਹ ਹੈ, ਜੋ ਉਸ ਦੇ ਚੰਗੇ ਕਹਾਣੀਕਾਰ ਬਣਨ ਦਾ ਰਾਹ ਮੋਕਲਾ ਕਰਦਾ ਹੈ । ਇਸ ਸੰਨ੍ਹ ਵਿੱਚ ਦਸ ਕਹਾਣੀਆਂ ਸੰਕਲਿਤ ਹਨ, ਜਿਨ੍ਹਾਂ ਵਿੱਚੋਂ ਸ਼ਰਤ’ ‘ਤਿਨਕੇ ਦਾ ਸਹਾਰਾ’, ‘ਹਾੜ ਵੀ ਸੁੱਕੇ ਸਉਣ ਵੀ ਸੁੱਕੇ' ਤੇ 'ਕਿਰਤ ਦਾ ਫਲ’ ਕਾਫ਼ੀ ਸਫ਼ਲ ਹਨ । ਕਿਰਤ ਦਾ ਫਲ ਕਹਾਣੀ ਵਿੱਚ ਗੁਰੂ-ਨਾਨਕ ਦੀ ਕਿਰਤ-ਫਿਲਾਸਫ਼ੀ ਨੂੰ, ਇੱਕ ਬਿਰਧ ਦਾ ਬਿੰਬ ਲੈ ਕੇ, ਉਸ ਦੀਆਂ ਗੱਲਾਂ ਤੇ ਅਮਲਾਂ ਦਾਰਾ ਕਿਰਤ ਨੂੰ ਉੱਚਾ ਦਰਸਾ ਕੇ, ਪੇਸ਼ ਕੀਤਾ ਹੈ । ਸ਼ਰਤ' ਤਰਸੇਮ ਦੀ ਸਭ ਤੋਂ ਚੰਗੀ ਕਹਾਣੀ ਹੈ, ਜੋ ਪਿੰਡ ਦੇ ਵਸੀਆ ਵਾਢੇ ਤੇ ਆਲ ਦੁਆਲੇ ਦੇ ਪਿੰਡਾਂ ਵਿੱਚ ਪੈਂਠ ਪਾਉਣ ਵਾਲੇ ਹਰਨਾਮੇ ਦੀ ਹਾਰ ਦਾ ਚਿਣ ਹੈ । ਇਸ ਕਹਾਣੀ ਵਿੱਚ ਮਨੋਵਿਸ਼ਲੇਸ਼ਣ ਸੁਹਣਾ ਨਿਭਿਆ ਹੈ । ਤਰਸੇਮ ਦਾ ਮੂੰਹ-ਮੁਹਾਂਦਰਾ, ਇਸ ਸੰਨ੍ਹ ਨਾਲ ਹੀ ਨਿੱਖਰ ਆਇਆ ਹੈ । 'ਡੇਲੀਆ’ ‘ਤਿਵਾੜੀ ਦੀਆਂ ਦਸਾਂ ਕਹਾਣੀਆਂ ਦਾ ਸੰਨ੍ਹ ਹੈ । “ਤਿਵਾੜੀ’ ਵਿੱਚ ਜਜ਼ਬਾਤ ਪ੍ਰਧਾਨ ਹਨ । ਕਈ ਥਾਵਾਂ ਤੇ ਜਜ਼ਬਾਤ ਦਾ ਵੇਗ, ਗਿਣੀਆਂ ਮਿਥੀਆਂ ਹੱਦਾਂ ਦੇ ਕੰਢੇ ਕਿਨਾਰੇ ਤੋੜ ਕੇ ਆਪਮੁਹਾਰਾ ਵਗਿਆ ਹੈ । ‘ਦਸ਼ਬਦ’ ‘ਕੁੱਖ’ ਤੇ ‘ਕੌੜਾ ਸਵਾਦ’ ਇਸ ਸੰਨ੍ਹ ਦੀਆਂ ਸ਼੍ਰੇਸ਼ਟ ਕਹਾਣੀਆਂ ਹਨ । “ਨਿੱਜ ਨੂੰ “ਪਰ ਬਦਲ ਕੇ, ਜੇ ਲੇਖਕ, ਭਾਵਾਂ ਨੂੰ ਸਾਮੂਹਿਕ ਰੰਗਣ ਦੇ ਸਕੇ ਤਾਂ ਉਸ ਦੀ ਸਫ਼ਲਤਾ ਲਾਜ਼ਮੀ ਹੈ । | ਇਸ ਸੰਨ੍ਹ ਨਾਲ ‘ਤਿਵਾੜੀ’ ਪੰਜਾਬ-ਪਾਠਕਾਂ ਨਾਲ ਪਰਿਚਿਤ ਹੋਇਆ ਹੈ ਤੇ ਆਸ ਹੈ ਕਿ ਉਹ ਅਗਲੇ ਸੰਨ੍ਹ ’ਚ ਆਪਣੀ ਉੱਨਤ ਕਲਾ ਦਾ ਪ੍ਰਮਾਣ ਪੇਸ਼ ਕਰੇਗਾ । ਲੇਖਕਾਂ ਦੇ ਵਿਅਕਤਿਗਤ ਉਪਰੋਕਤ ਨੂੰ ਸੰਨ੍ਹਾਂ ਤੋਂ ਛੁਟ, ਤਿੰਨ ਸੰਪਾਦਿਤ ਬੰਨ੍ਹ ਭੀ ਛਪੇ ਹਨ ! ‘ਆਧੁਨਿਕ ਭਾਰਤੀ ਕਹਾਣੀਆਂ ਸਾਹਿਤ-ਸਭਾ ਦਿੱਲੀ ਦਾ ਦਾ ਸ਼ਲਾਘਾਯੋਗ ਉਦਮ ਹੈ, ਜਿਸ ਵਿਚ ਭਾਰਤ ਦੀਆਂ ਸਾਰੀਆਂ ਪ੍ਰਵਾਣਿਤ ਬੋਲੀਆਂ ਦੀਆਂ ਕਹਾਣੀਆਂ ਤੋਂ ਇਲਾਵਾ ਮੁਲਕ ਰਾਜ ਆਨੰਦ ਦੀ ਅੰਗ੍ਰੇਜ਼ੀ ਕਹਾਣੀ ਦੀ ਵੰਨਗੀ ਭੀ ਪ੍ਰਾਪਤ ਹੈ । ਇਸ ਸੰਨ੍ਹ ਵਿੱਚ ਕੁਲ ਸਤਾਰਾਂ ਕਹਾਣੀਆਂ ਹਨ, ਜਿਨ੍ਹਾਂ ਵਿੱਚ ਪੰਦਰਾਂ ਹੋਰਨਾਂ ਬੋਲੀਆਂ ਦੇ ਅਨੁਵਾਦ ਹਨ ਤੇ ਦੇ ਪੰਜਾਬੀ ਦੀਆਂ ਮੌਲਿਕ ਰਚਨਾਵਾਂ-‘ਨੀਲ ਕੰਠ` ਕਿਰਤ ਗੁਰਮੁਖ ਸਿੰਘ ਜੀਤ ਤੇ ‘ਕਮੀਜ਼` . ਕਿਰਤ ਮਹਿੰਦਰ ਸਿੰਘ ਸਰਨਾ ਪਜਾਬੀ ਵਿੱਚ ਇਹ ਆਪਣੀ ਕਿਸਮ ਦਾ ਹਲ ਸਫ਼ਲ ਯਤਨ ਹੈ । 23
ਪੰਨਾ:Alochana Magazine April 1962.pdf/25
ਦਿੱਖ