ਪੰਨਾ:Alochana Magazine April 1962.pdf/44

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਹੁਤ ਸਾਰੇ ਵਿਦਿਆ-ਵਿਭੂਸ਼ਿਤ ਵਿਅਕਤੀ ਆਪਣੀ ਭਾਸ਼ਾ ਦੇ ਮਹਾਨ ਲੇਖਾਂਕ ਉਪਰ ਇਕ ਪ੍ਰਕਾਰ ਦਾ ਗਰਵ ਕਰਦੇ ਹਨ, ਭਾਵੇਂ ਉਨ੍ਹਾਂ ਨੇ ਉਨ੍ਹਾਂ ਨੂੰ ਪੜਿਆ ਹੋਵੇ ਜਾਂ ਨਾ । ਇਹ ਗੱਲ ਬਿਲਕੁਲ ਵੈਸੀ ਹੀ ਹੈ ਜਿਵੇਂ ਉਹ ਆਪਣੇ ਦੇਸ਼ ਦਿਆਂ ਹੋਰ ਵਿਸ਼ਿਸ਼ਟ ਪੱਖਾਂ ਉਪਰ ਮਾਣ ਕਰਦੇ ਹਨ । ਇਨ੍ਹਾਂ ਲੇਖਕਾਂ ਵਿਚੋਂ ਕੁਛ ਤਾਂ ਐਸੇ ਭੀ ਹੁੰਦੇ ਹਨ ਜੋ ਇਤਨੇ ਮਹਤ-ਪੂਰਣ ਹੋ ਜਾਂਦੇ ਹਨ ਕਿ ਕਦੀ ਕਦੀ ਉਨ੍ਹਾਂ ਦਾ ਹਵਾਲਾ ਰਾਜਨੀਤਕ ਭਾਸ਼ਣਾਂ ਵਿੱਚ ਭੀ ਆ ਜਾਂਦਾ ਹੈ । ਪਰ ਬਹੁਤ ਸਾਰੇ ਲੋਕ ਇਹ ਨਹੀਂ ਸਮਝਦੇ ਕਿ ੨੩ ਇਤਨਾ ਹੀ ਕਾਫ਼ੀ ਨਹੀਂ ਹੈ । ਇਹ ਜ਼ਰੂਰੀ ਹੈ , ਕਿ ਇਨ੍ਹਾਂ ਵਿੱਚ ਮਹਾਨ ਲੇਖਕ ਪੈਦਾ ਹੁੰਦੇ ਰਹਣ ਵਿਸ਼ੇਸ਼ਕਰ ਮਹਾਨ ਕਵੀ, ਨਹੀਂ ਤਾਂ ਭਾਸ਼ਾ ਹਾਸ-ਉਨਮੁਖ ਹੋਣ ਲਗ ਪਵੇਗੀ । ਉਨ੍ਹਾਂ ਦੀ ਸੰਸਕ੍ਰਿਤੀ ਅਪਕਰਸ਼-ਗੁਸਤ ਹੋ ਜਾਵੇਗੀ ਅਤੇ ਸ਼ਾਇਦ ਕਿਸੇ ਸਬਰ ਸੰਸਕ੍ਰਿਤੀ ਵਿੱਚ ਜਜ਼ਬ ਹੋ ਜਾਵੇਗੀ । , ਇੱਕ ਹੋਰ ਗੱਲ ਇਹ ਹੈ ਕਿ ਜੇ ਅਸਾਡੇ ਪਾਸ ਆਪਣੇ ਜ਼ਮਾਨੇ ਦਾ ਪ੍ਰਣਵੰਤ ਸਾਹਿੱਤ ਨਹੀਂ ਹੋਵੇਗਾ ਤਾਂ ਅਸਾਡ ਲਈ ਅਤੀਤਕਾਲੀਨ ਸਾਹਿੱਤ ਦੀ ਹਾਰ ਭੀ ਓਪਰੀ ਅਤੇ ਪਰਾਈ ਜਾਪੇਗੀ । ਜਦ ਤਕ ਅਸੀਂ ਉਸ ਅਨੁਬੰਧ-ਵਿਧਾਨ ਨੂੰ ਸਥਿਰ ਅਤੇ ਅਖੰਡ ਨਾ ਰਖਾਂਗੇ ਅਤੀਤਕਾਲ ਦਾ ਅਸਾਡਾ ਸਾਹਿੱਤ ਭੀ ਅਸਾਂ ਤੋਂ ਦੂਰ ਹੁੰਦਾ ਚਲਾ ਜਾਵੇਗਾ, ਇਥੋਂ ਤਕ ਉਹ ਅਸਾਡੇ ਲਈ ਉਤਨਾ ਹੀ ਅਜਨਬੀ ਹੈ ਜਾਵੇਗਾ ਜਿਤਨਾ ਕਿਸੇ ਹੋਰ ਅਗਿਆਤ ਕੌਮ ਦਾ ਸਾਹਿੱਤ । ਕਾਰਣ ਇਸ ਦਾ ਇਹ ਹੈ ਕਿ ਅਸਾਡੀ ਭਸ਼ਾ ਨਿਰੰਤਰ ਬਦਲਦੀ ਰਹਿੰਦੀ ਹੈ; ਅਸਾਡੀ ਜੀਵਨ-ਰੀਤੀ ਭੀ ਬਦਲਦੀ ਰਹਿੰਦੀ ਹੈ | ਅਸਾਡਾ ਵਾਤਾਵਰਣ-ਪਰਿਪਾਰਸ਼ਵ ਨਾਨਾ-ਵਿਧ ਭੌਤਿਕ ਪਰਿਵਰਤਨਾਂ ਦੇ ਕਾਰਣ ਬਦਲਦਾ ਰਹਿੰਦਾ ਹੈ । ਅਤੇ ਜਦ ਤਕ ਅਸਾਡੇ ਪਾਸ ਐਸੇ ਆਦਮੀ ਨਾ ਹੋਣ ਜਿਹੜੇ ਆਪਣੀ ਅਸਾਧਾਰਣ ਚਤਨਾ ਅਤੇ ਅਭਿਗਿਅਤਾ ਨੂੰ ਆਪਣੀ ਅਸਾਧਾਰਣ ਸ਼ਬਦ-ਸ਼ਕਤੀ ਨਾਲ ਸੰਗਤ ਕਰਨ ਦੀ ਸਮਰਥਾ ਰਖਦੇ ਹੋਣ ਤਾਂ ਐਸੀ ਸੂਰਤ ਵਿਚ ਨਾ ਸਿਰਫ ਅਸਾਡੀ ਅਭਿਵਿਅਕਤੀ-ਸਮਰਥਾ ਬਲਕਿ ਸਬੂਲ ਤੋਂ ਸਬੂਲ ਭਾਵਾਂ ਨੂੰ ਮਹਿਸੂਸ ਕਰਨ ਦੀ ਯੋਗਤਾ ਭੀ ਅਪਭ੍ਰਿਸ਼ਟ ਹੈ ਜ ਵੇਗੀ । cum | ਇਹ ਗੱਲ ਅਧਿਕ ਮਹਤੁ ਨਹੀਂ ਰਖਦੀ ਕਿ ਕਿਸੇ ਕਵੀ ਦੇ ਪਾਠਕ ਉਸਦ ਆਪਣੇ ਜ਼ਮਾਨੇ ਵਿੱਚ ਵਧ ਹਨ ਜਾਂ ਘਟ । ਜੋ ਮਹਤ-ਪਣ ਹੈ ਉਹ ਇਹ ਹੈ ਕਿ ਉਸ ਦੇ ਪਾਠਕਾਂ ਦੀ ਸੂਲਪ ਜਿਹੀ ਗਿਣਤੀ ਹਰ ਪੀੜੀ ਅਤੇ ਹਰ ਕਾਲ-ਖੰਡ ਵਿੱਚ ਮੌਜੂਦ ਰਹਣੀ ਚਾਹੀਦੀ ਹੈ । ਜੋ ਕੁਛ ਮੈਂ ਕਹਿਆ ਹੈ ਉਸ ਤੋਂ ਇਹ ਮਤਲਬ ਨਿਕਲਦਾ ਹੈ ਕਿ ਕਿਸੇ ਕਵੀ ਦਾ ਮਹਤੁ ਉਸੇ ਦੇ 83