ਸਮੁਚੇ ਰਿਗ ਵੇਦ ਦੀ ਇਹੋ ਆਤਮਾ ਹੈ : ਹੇ ਪ੍ਰਾਣੀ ! ਵਿਸ਼ੂ ਨੂੰ ਸ਼ੋਮ-ਅੰਮ੍ਰਿਤ ਵਾਂਗ ਹੀ ਬਿਸਮਾਦ ਬਿਸਮ ਹੋ ਕੇ ਪੀ ਜਾਉ । ਬ੍ਰਹਮ ਨੇ ਇਸ ਵਿਸ਼ੁ-ਪਿਆਲੇ ਨੂੰ ਆਪਣੀਆਂ ਨਿਰਲੇਪ ਉਂਗਲੀਆਂ ਉਤੇ ਚੁਕਿਆ ਹੋਇਆ ਹੈ ਅਤੇ ਪੀਣ ਹੀ ਵਾਲਾ ਹੈ । ਖੋਹ ਲਵੋ, ਪ੍ਰਾਣੀ !!
ਅਸੀਮ ਨੂੰ ਵੇਖ ਕੇ ਆਤਮਾ ਬਾਲ ਬਣ ਜਾਂਦੀ ਹੈ । ਸਲਤਨਤਾਂ, ਸਮਾਜਾਂ ਅਤੇ ਪ੍ਰਭੂਲੀਲਾ ਵਿਚ ਮਹਾ ਅਨੰਦ-ਅਹੁੰ ਦੇ ਪ੍ਰਭਾਸ਼ ਨੂੰ ਜਦ ਪੈਗਬਰ ਵੇਖਦੇ ਹਨ; ਤਾਂ ਮਹਾਂ ਚੋਜੀ ਬਾਲ ਬਣ ਜਾਂਦੇ ਹਨ । ਇਹੋ ਕਾਰਨ ਹੈ, ਅਗੰਮ ਦੇ ਇਲਾਹੀ ਰਾਜ਼ਾਂ ਦੀ ਰਮਜ਼ ਨਾਲ ਭਰਪੂਰ ਸਾਹਿਤ 'ਮੈਂ ਤੋਂ ਛੁਪ ਗਈ ਲਾਜ ਕੀ ਮਾਰੀ' ਜਹੇ ਅਨੇਕ ਨਿਰਛੱਲ ਚੁਹਲ ਕਰਦਾ ਹੋਇਆ ਬਾਲ-ਚੰਚਲਤਾ ਦੇ ਪ੍ਰਮਾਣ ਸ਼ੁਜੀਵ ਕਰਦਾ ਹੈ (ਦਿੰਦਾ ਨਹੀਂ) । ਰਿਗ ਵੇਦ ਦੀ ਵਿਸ਼ਾਲ ਅੰਤਰੀਵ ਦ੍ਰਿਸ਼ਟੀ ਮਹਾ ਸ਼ਕਤੀ ਦੇ ਅਵਤਾਰਵਾਦ ਦੀ ਅਨਿਕਤਾ ਦੇ ਉਸ ਵਿਗਿਆਨ ਨੂੰ ਸਿਰਜਦੀ ਹੈ, ਜਿਸ ਨੇ ਆਵੇਸ਼ ਨੂੰ ਤਰਕ ਮੰਡਲਾਂ ਵਿਚ ਮੂਰਤੀਮਾਨ ਕਰਦੇ ਉਪਨਿਸ਼ਦਾਂ ਦੇ ਚਿਤੰਨਮਈ ਕਾਵਿ ਨੂੰ ਜਨਮ ਦਿਤਾ | ਪਰ ਅਮਰ ਅਦ੍ਰਿਸ਼ਟ ਸ਼ਕਤੀ ਲਈ ਸ੍ਰਿਸ਼ਟੀ ਦੀ ਇਹ ਭਰਪੂਰ ਅਮੀਰੀ ਗੀਟੀਆਂ ਦੀ ਖੇਡ ਦਾ ਬਾਲ-ਅਨੰਦ ਹੀ ਹੈ । 'ਰਿਗਬਾਣੀ'(ਰਿਗ ਵੇਦ ਦਾ ਸ਼ੌਵਾਂ ਹਿੱਸਾ) ਵਿਚ 'ਤਪੀਆ ਜਟਾਧਾਰੀ', 'ਬਨ-ਦੇਵੀ' ਅਤੇ ਸੋਮ-ਸਲਾਹੁਤਾ ਦੇ ਸ਼ੀਰਸ਼ਕਾਂ ਹੇਠ ਕੀਤੇ ਸੂਕ੍ਰਤਾਂ ਦੇ ਅਨੁਵਾਦ ਆਪਣੀ ‘ਸ਼ਬਦ-ਸੰਦਰਤਾ ਨਾਲ ਅਜੇਹਾ ਵਿਸਮਾਦ ਬੰਨ੍ਹਦੇ ਹਨ, ਜਿਸ਼ ਵਿਚੋਂ ਅਨੰਤ-ਲਿਲਾਟ ਦੀਆਂ ਗੰਭੀਰ, ਨ੍ਰਿਤਮਈ ਅਤੇ ਚਿੰਤਨਮਈ ਰੇਖਾਵਾਂ ਦੌੜਦੀਆਂ ਹਨ, ਪਰ ਇਸ ਮਹਾਂ ਨਜ਼ਾਰੇ ਨੂੰ ਰਹੱਸ-ਦੇਸ ਵਿਚੋਂ ਮਾਸੂਮ-ਨਿਰਛੱਲ ਨੈਣ ਸਦੀਵ ਤਕ ਰਹੇ ਹਨ ਅਤੇ ਆਪਣੀ ਤੱਕਣੀ ਦੀ ਪ੍ਰਤੀਤੀ ਕਰਵਾ ਰਹੇ ਹਨ । ਇਸੇ ਤਰ੍ਹਾਂ 'ਜ਼ਲ-ਉਸਤਤਿ' ਵਿਚ ਆਤਮਾ ਦੀ ਗੰਭੀਰ-ਨਿਰਮਲ ਚਮਕ ਦਾ ਰਹੱਸ ਅਤੇ 'ਡੱਡੂ' ਵਿਚ ਖਰੂਵੀ, ਭਾਰੀ, ਵਧੇਰੇ ਸਥੂਲ ਪਰ ਡੂੰਘੀ ਦਿਸ਼ਟੀ ਨਾਲ ਵੇਖਿਆਂ ਮਹਾਨ ਸੰਚਾਲਕ ਸ਼ਕਤੀ ਨੂੰ ਬੰਨ੍ਹਣ ਵਿਚ ਕਵੀ ਕਾਮਯਾਬ ਰਹੇ ਹਨ ।
ਹੁਣ ਸੁੰਦਰ ਅਨੁਵਾਦ ਦੀਆਂ ਕੁਝ ਉਦਾਹਰਣਾ ਵੇਖੋ :
ਨਾਂਹ ਇਹ ਧਰਤੀ, ਨਾਹ ਇਹ ਅੰਬਰ
ਮੇਰੇ ਕੱਲੇ ਪੰਖ ਬਰਾਬਰ
ਕੀ ਮੈਂ ਸੋਮ ਨਹੀਂ ਪੀਤਾ ਹੈ (ਸੰਮ-ਸਲਾਹੁਤਾ)
ਇਹਨਾਂ ਉਸ਼ਾਵਾਂ ਨੀਝ ਅਸਾਡੀ, ਪਹਿਲੇ ਵਾਂਗੂ ਕੀਤੀ
ਲਾਲ-ਰੰਗੀਆਂ ਜਗਜਗ ਜੋਤੀ ਦੇ ਸੰਗ ਭਰਪੁਰ ਪਈਆਂ (ਉਸ਼ਾ)
ਲੈ ਆਵਨ ਹੱਥ ਇਤ ਵਲ ਪਹਿਲ ਉਸ਼ੇਰ ਹੀ
ਤਕੜੇ ਤੇ ਸੁਖਦਾਤੇ ਅਸ਼ਵ ਤੁਸਾਡੜੇ (ਅਸ੍ਰਿਨੀ-ਉਸਤਤਿ)
............
'ਰਿਗ-ਬਾਣੀ' ਦੇ 'ਅਗਨੀ’ ਅਤੇ ‘ਇੰਦ੍ਰ-ਦੇਵਤਾ' ਵਾਲੇ ਪਹਿਲੇ ਦੋ ਸੂਕ੍ਰਤ ਅਤੇ
੨੪