ਸਮੱਗਰੀ 'ਤੇ ਜਾਓ

ਪੰਨਾ:Alochana Magazine April 1964.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੇਵਲ 'ਮੈਂ ਤੇਰਾ ਨਿੱਕਾ ਭਰਾ ਹਾਂ' ਦਾ ਪ੍ਰਭਾਵ ਹੀ ਅਣਸੁਖਾਵਾਂ ਜਿਹਾ ਪੈਂਦਾ ਹੈ । ਇਸ ਕਹਾਣੀ ਦੀ ਸੇਖੋਂ ਦੀ "ਪੁਨਰਵਾਸ ਅਤੇ ਮਲੇਰੀਆ" ਕਹਾਣੀ ਨਾਲ ਤੁਲਨਾ ਕੀਤੀ ਜਾ ਸਕਦੀ ਹੈ । ਆਸ ਹੈ ਕਿ ਅਜਿਹੀ ਭਾਵਕਤਾ ਸਮੇਂ ਦੀ ਚਾਲ ਅਤੇ ਕਲਾ ਦੀ ਪਕਿਆਈ ਨਾਲ ਘਟਦੀ ਜਾਵੇਗੀ । ਇਸ ਆਸ ਦੀ ਝਲਕ ਇਸ ਸੰਗ੍ਰਹਿ ਦੀਆਂ ਬਹੁਤੀਆਂ ਕਹਾਣੀਆਂ ਵਿਚੋਂ ਸਪਸ਼ਟ ਤੌਰ ਤੇ ਮਿਲਦੀ ਹੈ । ਬੌਧਿਕ ਪਕੜ ਵਧ ਸਕਣ ਨਾਲ ਲੇਖਕ ਤੋਂ ਕਹਾਣੀ ਖੇਤਰ ਨੂੰ ਬਹੁਤ ਵਡਮੁਲੀ ਦੇਣ ਦੀ ਆਸ ਹੈ ।

ਬੋਲੀ ਠੇਠ ਅਤੇ ਸਰਲ ਹੈ । ਕਿਧਰੇ ਵੀ ਰਵਾਨੀ ਵਿਚ ਵਿਘਨ ਨਹੀਂ ਪੈਂਦਾ । ਲੇਖਕ ਨੇ ਜੋ ਠੇਠ ਪੰਜਾਬੀ ਵਰਤੀ ਹੈ ਉਸ ਨੂੰ ਕਿਸੇ ਥਾਂ ਤੇ ਵੀ ਨਮੂਨੇ ਵਜੋਂ ਪੇਸ਼ ਕੀਤਾ ਜਾ ਸਕਦਾ ਹੈ । ਬੋਲੀ ਉਤੇ ਕਾਬੂ ਹੋਣਾ ਸ਼ਾਇਦ ਇਸ ਲੇਖਕ ਦੀ ਇਕ ਅਜਿਹੀ ਪ੍ਰਾਪਤੀ ਹੈ ਜਿਸ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ ।

-ਮਹਿੰਦਰ ਸਿੰਘ ਮੁਕਰ

ਐਮ. ਏ.

੨੮