ਪੰਨਾ:Alochana Magazine August 1960.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

“ਗੁੱਡੀ ਦਾ ਵਿਆਹ ਵਿਚ ਅੰਨ੍ਹੀ ਸਿੰਨੋ ਨੂੰ ਜਦੋਂ ਇਹ ਖ਼ਬਰ ਮਿਲਦੀ ਹੈ ਕਿ ਉਸ ਦੇ ਵਿਆਹ ਵਿਚ ਉਸ ਦੇ ਮਾਪਿਆਂ ਨੂੰ ਇਕ ਤਾਂ ਪੰਜ ਸੌ ਰੁਪਿਆ ਦੇਣਾ ਪਵੇਗਾ ਤੇ ਦੂਸਰੇ ਉਸ ਦੀ ਛੋਟੀ ਭੈਣ ਦਾ ਦਾਨ; ਤਾਂ ਉਹ ਵਿਚਾਰੀ ਖੂਹ ਵਿਚ ਛਾਲ ਮਾਰ ਕੇ ਮਰ ਜਾਣ ਵਿਚ ਹੀ ਕਲਿਆਣ ਸਮਝਦੀ ਹੈ । ਇਉਂ ਸਮਾਜਕ ਕਹਿਰ ਦਾ ਰਣਾ ਦਾ ਕੋਹਜ ਇਕ ਅਤੀ ਸਾਰਥਕ ਮਨੋਵਿਗਿਆਨਕ ਪ੍ਰਕਰਣ ਵਿਚ ਸਾਡੀ ਵਿਸ਼ੈ ਬਣਦਾ ਹੈ । ਪਿਉ ਦਾ ਪੁਤਰ’’ ਵਿਚ ਬਚਨੇ ਨੂੰ ਉਸ ਦੇ ਕਾਤਲ ਪਿਉ ਦੀਆਂ ਕਲੰਕਤ ਆਦਤਾਂ ਤੋਂ ਸੁਰੱਖਿਅਤ, ਰੱਖਣ ਦੀ ਚੇਸ਼ਟਾ ਘਰ ਦੇ ਮਾਰੇ ਜੀਆਂ ਵਿਚ ਬਹੁਤ ਪ੍ਰਜਵੱਲਤ ਰੂਪ ਵਿਚ ਕਰਮਸ਼ੀਲ ਹੈ । ਪ੍ਰੰਤੂ ਇਸ ਚੇਸ਼ਟਾ ਵਿਚ ਬਚਨੇ ਦੇ ਕਾਰਿਆਂ ਦਾ ਵਰਣਨ ਆਮ ਆਉਂਦਾ ਰਹਿੰਦਾ ਹੈ, ਜਿਸ ਦੇ ਪ੍ਰਭਾਵ ਵਜੋਂ ਬਚਨਾ ਪਿਉ ਦੀਆਂ ਆਦਤਾਂ ਦੇ ਪਰਛਾਵਿਆਂ ਤੋਂ ਸੁਰੱਖਿਅਤ ਨਹੀਂ ਰਹਿੰਦਾ, ਤੇ ਅੰਤ ਦਾਦੀ ਦੇ ਮਥੇ ਵਿਚ ਉਸੇ ਤਰਾਂ ਹੀ ਚਿਮਟਾ ਕੱਢ ਮਾਰਦਾ ਹੈ ਜਿਵੇਂ ਬਚਨੇ । ਦੇ ਪਿਉ ਬਚਪਨੇ ਵਿਚ ਮਾਰਿਆ ਸੀ । “ਮੇਰਾ ਦੇਸ਼’’ ਇਕਾਂਗੀ ਹਰਚਰਨ ਸਿੰਘ ਦੀ ਇਕ ਕਮਾਲ ਪ੍ਰਾਪਤੀ ਹੈ, ਜਿਸ ਵਿਚ ਉਹ ਮਾਤ-ਭੂਮੀ ਦੇ ਪਿਆਰ ਦੇ ਪ੍ਰਕਰਣ ਵਿਚ ਜ਼ਬੇਦਾ ਦੀ ਕਰੁਣਾਤਮਕ ਆਤਮ-ਹਤਿਆ ਦੇ ਵੇਦਨਾਮਈ ਅਹਿਸਾਸ ਦੁਆਰਾ ਸੰਨ ਸੰਤਾਲੀ ਦੀ ਘਰ ਵਹਿਸ਼ਤ ਉੱਤੇ ਮਹਾਂ ਫਿਟਕਾਰ ਪਾਉਂਦਾ ਹੈ । | ਜੀਵੰਨ-ਗਤੀ ਬਾਰੇ ਅਨੁਭਵ ਦੀ ਤੋਟ ਦੇ ਪੈਰ-ਚਿੰਨ ਕਦੇ ਕਦੇ ਹਰਚਰਨ ਸਿੰਘ ਦੇ ਇਕਾਂਗੀਆਂ ਵਿਚ ਵੀ ਵਿਆਪਕ ਹੋ ਜਾਂਦੇ ਹਨ, ਜਿਸ ਦੇ ਫਲ ਸਰੂਪ ਹਰਚਰਨ ਸਿੰਘ ਦੀ ਵਾਰਤਾਲਾਪੀ ਸ਼ਕਤੀ ਵਿਚ ਮੰਦਗਤੀ ਵਿਸ਼ਟ ਹੋ ਜਾਂਦੀ ਹੈ ਤੇ ਉਹ ਪ੍ਰਭਾਵ ਵਿਚ ਤੀਬਰਤਾ ਸਾਕਾਰ ਨਹੀਂ ਕਰ ਸਕਦਾ । ਉਦਾਹਰਣ ਵਜੋਂ 'ਰੋਟੀ ਦਾ ਸਵਾਲ ਵਿਚ ਘਟਨਾ ਦੇ ਰਹੱਸ ਦਾ ਪ੍ਰਕਾਸ਼ ਕੁਝ ਮੱਧਮ ਜਿਹਾ ਰਹਿੰਦਾ ਹੈ । ਇਉਂ ਹੀ 'ਲੁਕਣ ਮਿਟੀ ਵਿਚ ਅਜੇ ਸ਼ਾਹ ਦਾ ਮੌਜ਼ ਤੀਬਰ-ਗਤੀ ਵਲ ਵਧਦਾ ਹਾਂ । ਹੈ ਕਿ ਨਾਟਕ ਸਮਾਪਤ ਹੋ ਜਾਂਦਾ ਹੈ । ਨਾਟਕ ਵਿਚ ਸ਼ਾਹ ਦੇ ਮੌਜੂ ਦਾ ਭਾਰ ਕੁਝ ਅਲਪ-ਵਿਆਪਕ ਹੀ ਰਹਿੰਦਾ ਹੈ, ਜੋ ਅਯੋਗ ਕਾਂਟ ਛਾਂਟ ਦਾ ਪ੍ਰਭਾਵ ਪਾਉਂਦਾ ਹੈ । “ਤੇਰਾ ਘਰ ਸੋ ਮੇਰਾ ਘਰ ਦੇ ਪਹਿਲੇ ਅੰਕ ਵਿਚ ਹਰਚਰਨ ਸਿੰਘ ਜਦੋਂ ਭਿੰਨ ਘਟਨਾਵਾਂ ਨੂੰ ਇਕ ਨਿਆਇ-ਸ਼ੀਲ ਕੁਮ ਵਿਚ ਗੰਨ ਕੇ ਪੇਸ਼ ਕਰਣ ਦੀ ਥਾਂ ਸਚੀ-ਰੂਪ ਵਿਚ ਅੰਕਿਤ ਕਰਦਾ ਹੈ, ਤਾਂ ਉਸ ਦੇ ਉਕਤ ਅਨੁਭਵ ਦੀ ਤੋਟ ਨਿੱਗਰ ਪ੍ਰਮਾਣ ਦ੍ਰਿਸ਼ਟੀ-ਗੋਚਰ ਹੁੰਦਾ ਹੈ । ਪਰੰਤੂ ਹਰਚਰਨ ਸਿੰਘ ਕੋਲ ਬਾਹਰਮੁਖੀ ਨਾਟਕੀ ਅਨੁਭਵ ਨਿਰਸੰਦੇਹ ਦਾ ਭਾਰੀ ਮਿਕਦਾਰ ਵਿਚ ਪ੍ਰਾਪਤ ਹੈ । 'ਅਨਜੋੜ’ ਦੇ ਪਹਿਲੇ ਅੰਕ ਦੇ ਅੰਤ ੨੮