ਪੰਨਾ:Alochana Magazine August 1960.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਾਮੰਤ-ਗ ਵਿਚ ਲੋਕ-ਸਾਹਿਤ ਵੀ ਨਾਲ ਨਾਲ ਹੀ ਦਨਪਦਾ ਰਹਿੰਦਾ ਹੈ । ਅਰ 11 ਦੀ ਪੂਜੀ ਵਾਦੀ ਵਿਵਸਥਾ ਵਿਚ ਵੀ · ਜਦ ਤਕ ਵਰਗ-ਸੰਘਰਸ਼ ਆਪਣਾ ਉਗਰ ਰੂਪ ਨਹੀਂ ਧਾਰਨ ਕਰ ਲੈਂਦੇ ਓਦੋਂ ਤੀਕ, ਅਪਣੀ ਮਰਯਾਦਾ ਦੇ ਅੰਦਰ ਰਹਿ ਕੇ ਚੰਗੇ ਸਾਹਿਤ ਦੀ ਰਚਨਾ ਹੁੰਦੀ ਹੈ । ਕਿੰਤੂ ਇਸ ਵਿਵਸਥਾ ਦੇ ਅੰਤਮ ਹੈ ਤਾਕਿਰ ਪਹੁੰਚਦੇ ਪਹੁੰਚਦੇ ਤਾਂ ਕਲਾ ਅਰ ਸਾਹਿਤ ਦੇ ਪਤਨ ਦੀ ਸੀਮਾਂ ਨਹੀਂ ਹਰਦੀ। ਇਧਰ, ਪੂੰਜੀਪਤੀ ਨੂੰ ਆਪਣੀ ਪੂੰਜੀ ਸਮੇਟਣ ਤੋਂ ਛੂਟ ਕਿਸੇ ਹੋਰ ਕੰਮ ਦੀ ਫੁਰਸਤ ਨਹੀਂ ਹੁੰਦੀ, ਓਧਰ ਲੋਕ-ਜੀਵਨ, ਆਰਥਿਕ-ਸੰਕਟਾਂ ਅੰਦਰ ਪਿਸਦਾ ਹੁੰਦਾ ਹੈ । ਜ਼ਿੰਦਾ ਰਹਿਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ । ਤਦੋਂ, ਓਜਿਹ। ਸੀਬਤੀ ਵਿਚ ਲੋਕ-ਸਾਹਿਤ ਅਰ ਚਿੰਤਨ-ਪ੍ਰਧਾਨ ਸਾਹਿਤ ਦੋਵੇਂ, ਆਪਣੇ ਪਤਨ ਦੀ ਪਰਕਾਸ਼ਨਾ ਤੱਕ ਆ ਪਹੁੰਚਦੇ ਹਨ । ਸੱਪ-ਸ਼੍ਰੇਣੀ ਦੀ ਵਿਵਸਾਈ-ਸ਼ਿਕਸ਼ਾ, ਉਸ ਦੇ ਅਨਿਸਚਿਤ-ਸੰਸਕਾਰ ਅਰ ਉਸ ਦੀਆਂ ਅੱਧ-ਪੱਕੀਆਂ ਮਾਨਿਅਤਾਵਾਂ ਉਪਰ ਖਲੋਤਾ ਸਾਹਿਤ ਦਾ ਢਾਂਚਾ ਡੱਲਦਾ ਰਹਿੰਦਾ ਹੈ । ਅਰ ਜਦੋਂ ਸਮਾਜ ਵਿਚ ਅਨਿਸਚਿਤ-ਸਮਸਿਆਵਾਂ ਦੇ ਕਾਰਨ, ਨੈਤਿਕ-ਮਾਨਿਅਤਾਵਾਂ ਪੂਰੀ ਤਰ੍ਹਾਂ ਨਾਲ ਬਿਹਾੜ ਜਾਂਦੀਆਂ ਹਨ । ਕਲਾ ਅਰ ਸਾਹਿਤ ਵਿਚ ਨਾਰੀ ਦੀ ਬੜੀ ਦੁਰਗਤੀ ਹੋਣ ਲੱਗਦੀ ਹੈ । ਉਸ ਨੂੰ ਕਿਧਰੇ ਨਿਸਤਾਰਾ ਨਹੀਂ ਮਿਲਦਾ । ਸਾਮੰਤ-ਯੁਗ ਦੀ ਅੰਤਿਮ-ਅਵਸਥਾ ਵਿਚ ਕਲਾ ਦਾਰਾ, ਨਾਰੀ ਦੀ ਇਹ ਦੁਰਗਤੀ ਸ਼ੁਰੂ ਹੋ ਜਾਂਦੀ ਹੈ ਅਤੇ ਆਧੁਨਿਕ-ਯੁਗ ਦੇ ਕੰਢੇ ਤੀਕਰ ਪਹੁੰਚਦੇ ਪਹੁੰਚਦੇ ਉਸ ਦੀ ਕੋਈ ਸੀਮਾਂ ਹੀ ਨਹੀਂ ਰਹਿੰਦੀ । ਜੀਵਨ ਦੇ ਹਰ ਪੱਖ ਤੋਂ, ਨਾਰੀ-ਸੰਬੰਧੀ, ਇਹ ਘਟੀਆਂ ਵਾਸ਼ਨਾ ਆਪਣੀ ਭੈੜੀ ਪਤਾ ਵਿਅਕਤ ਕਰਦੀ ਰਹਿੰਦੀ ਹੈ । ਕਵੀ ਜੀ, ਕਵਿਤਾ ਲਿਖਣ ਬੈਠਣਗੇ ਤਾਂ ਪ੍ਰੀਤਮ ਦਾ ਰਾਗ ਅਲਾਪਣ ਤੋਂ ਛੂਟ ਉਨ੍ਹਾਂ ਪਾਸ ਹੋਰ ਕੋਈ ਚਾਰਾ ਹੀ ਨਹੀਂ। ਵਿਕਰਤ ਸੰਜੋਗ-ਵਿਯੋਗ ਦੀ ਹੋਲੀ ਜੇਹੀ ਭਾਵਨਾ ਕਵੀ ਦੇ ਦਿਮਾਗ ਨੂੰ ਘੇਰੀ ਰਖਦੀ ਹੈ । ਚਿੱਤਰਕਾਰ ਕੋਈ ਚਿਤਰ ਬਣਾਏਗਾ ਤਾਂ ਉਸ ਦੀ ਵਿਕਰਿਤ-ਦ੍ਰਿਸ਼ਟੀ ਵੀ ਨਾਰੀ ਤੋਂ ਅਲਾਵਾ ਹੋਰ ਕਿਧਰੇ ਨਹੀਂ ਜਾਂਦੀ । (ਆਧੁਨਿਕ-ਭਾਰਤੀ-ਸਿਨੇਮਾ ਨੂੰ ਤਾਂ ਨਾਰੀ ਦੇ ਸਿਵਾ ਹੋਰ ਕੁਝ ਸੁਝਦਾ ਹੀ ਨਹੀਂ) ਸਾਰੀਆਂ ਕਲਾਵਾਂ ਦੀ ਵਿਸ਼ਯ-ਵਸਤੂ ਨਾਰੀ ਹੈ-ਕੇਵਲ ਨਾਰੀ । ਹੌਲੀ ਵਾਸ਼ਨਾ | ਅਸ਼ਲੀਲ-ਅਮਾਨਵੀਅ ਕਾਮ-ਵਾਸ਼ਨਾ । ਲੋਕ-ਜੀਵਨ ਅਰ ਲੋਕਸਾਹਿਤ ਉਪਰ ਵੀ ਇਸ ਦਾ ਬੜਾ ਮਾਰੂ ਪ੍ਰਭਾਵ ਪੈਂਦਾ ਹੈ । ਆਰਥਿਕ ਸੰਕਟ ਅਰ ਬਾਜ਼ਾਰ ਦੇ ਚੜ੍ਹਦੇ ਉਤਰਦੇ ਭਾਵ, ਕਿਸਾਨ ਦੀ ਜ਼ਿੰਦਗੀ ਨੂੰ ਬੜਾ ਅਸਥਿਰ ਬਣਾ ਦੇਂਦੇ ਹਨ । ਮੌਤ ਨਾਲ ਲੜਣ 'ਚ ਹੀ ਉਸ ਦੀ ਜ਼ਿੰਦਗੀ ਬੀਤ ਜਾਂਦੀ ਹੈ । ਸੁਖ ਅਤੇ ਜ਼ਿੰਦਗੀ ਦੇ ਗੀਤ ਗਾਉਣ ਦਾ ਉਸ ਨੂੰ ਵਧੇਰੇ ਸਮੇਂ ਹੀ ਨਹੀਂ ਮਿਲਦਾ । ਲੋਕ-ਸਾਹਿਤ ਦਾ ੩੭