ਪੰਨਾ:Alochana Magazine August 1962.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪ੍ਰੋ: ਓ. ਪੀ. ਗੁਪਤਾ ਜਾਰਜ ਬਰਨਾਰਡ ਸ਼ਾ ਦੀ ਵਿਚਾਰਧਾਰਾ | ਆਧੁਨਿਕ ਅਗੇਜ਼ੀ ਨਾਟਕਕਾਰਾਂ ਵਿੱਚ ਜਾਰਜ ਬਰਨਾਰਡ ਸ਼ਾ ਸਭ ਤੋਂ ਵੱਡਾ ਨਾਟਕਕਾਰ ਹੈ । ਵਿਸ਼ਵ ਦਾ ਬੱਚਾ ਬੱਚਾ ਉਸ ਦੇ ਨਾਮ ਤੋਂ ਪਰਿਚਿਤ ਹੈ । ਉਹ ਕੇਵਲ ਇੱਕ ਉੱਘਾ ਤੇ ਅਤੇ ਸਫਲ ਨਾਟਕਕਾਰ ਹੀ ਨਹੀਂ i, ਸਗੋਂ ਉਹ ਵਿਸ਼ਵ ਦਾ ਇੱਕ ਸੁਚੇਤ ਤੇ ਸੁਲਝਿਆ ਹੋਇਆ ਚਿੰਤਕ ਤੇ ਰਸ਼ਨਿਕ ਭੀ ਸੀ । ਇੰਗਲੈਂਡ ਦੇ ਇੱਕ ਪ੍ਰਸਿਧ ਦਾਰਸ਼ਨਿਕ C.E.M. Joad । ਉਸ ਦੀ ਦਾਰਸ਼ਨਿਕ ਵਿਚਾਰਧਾਰਾ ਨੂੰ ਬਹੁਤ ਸੁਚੱਜੀ ਤਰ੍ਹਾਂ ਪੇਸ਼ ਕਰਨ ਦਾ ਲਾਘਾਯੋਗ ਯਤਨ ਕੀਤਾ ਹੈ । ਬਰਨਾਰਡ ਸ਼ਾ ਦੇ ਨਾਟਕ, ਨਿਬੰਧ ਤੇ ਉਸ ਦੀ ਲਬਾਤ ਹਾਸ ਤੇ ਵਿਅੰਗ ਨਾਲ ਇਤਨੀ ਭਰਪੂਰ ਹੁੰਦੀ ਸੀ ਕਿ ਲੋਕਾਂ ਨੂੰ ਇਹ ਕ ਹੋਣ ਲੱਗ ਪਇਆ ਕਿ ਇਹ ਨਾਟਕਕਾਰ ਗੰਭੀਰ ਨਹੀਂ ਤੇ ਇਸ ਲਈ ਇਸ ਵਿਅੰਗ ਨੂੰ ਅਧਿਕ ਮਹੜ੍ਹ ਨਹੀਂ ਦੇਣਾ ਚਾਹੀਦਾ। ਪਰ ਕੁਝ ਅਰਸੇ ਦੇ ਅਦ ਹੀ ਬੜੇ ਬੜੇ ਵਿਦਵਾਨਾਂ ਦਾ ਇਹ ਮਤ ਨਿਸਚਤ ਹੋ ਗਇਆ ਕਿ ਵਾਸਤਵ ਵਿੱਚ ਸ਼ਾ ਬਹੁਤ ਹੀ ਗੰਭੀਰ ਕਲਾਕਾਰ ਹੈ ਤੇ ਕੀ ਉਸ ਦੇ ਸੁਖਾਂਤ ਨਾਟਕ ਤੇ | ਉਸ ਦੀ ਕਲਾ ਦੇ ਦੂਸਰੇ ਉਪਕਰਣ ਕੇਵਲ ਸਾਧਨ ਮਾਤ੍ਰ ਹਨ ਉਸ ਸੰਦੇਸ਼ ਅਭਿਵਿਅਕਤ ਕਰਨ ਦੇ ਜੋ ਉਸ ਦਾ ਆਪਣਾ ਹੈ ਤੇ ਜਿਸ ਉਤੇ ਪਤਾ ਨਹੀਂ ਉਸ ਕਿੰਨਾਂ ਸਮਾਂ ਤੇ ਕਿੰਨੀ ਕੋਸ਼ਿਸ਼ ਕੀਤੀ ਹੈ । Maurice Colbourne ਆਪਣੀ ਪੋਥੀ (The Real Bernard Shaw ਚ ਲਿਖਦਾ ਹੈ :- Art, craftsmanship. comedy, literature these things are re instruments and by-products, secondary and incidental : at matters is his message. ਹਾਂ, ਇੱਕ ਗੱਲ ਜ਼ਰੂਰ ਹੈ ਕਿ ਜੇਕਰ ਬਰਨਾਰਡ ਸ਼ਾ ਦੇ ਨਾਟਕਾਂ ਵਿੱਚ ਯ ਤੇ ਵਿਅੰਗ ਦੀ ਮਾਤਰਾ ਕੁਝ ਘਟ ਹੋ ਜਾਂਦੀ, ਤਾਂ ਉਸ ਦਾ ਸੰਦੇਸ਼ ਲੋਕਾਂ ਨੂੰ