ਪੰਨਾ:Alochana Magazine August 1964.pdf/27

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪ੍ਰੋ: ਗੁਰਚਰਨ ਸਿੰਘ ਮਹਿਤਾ ਸੰਤ ਸਿੰਘ ਸੇਖੋਂ ਦੇ ਨਾਟਕ ‘ਕਲਾਕਾਰ’’ ਦਾ ਵਿਸ਼ਾ ਸੰਤ ਸਿੰਘ ਸੇਖ" ਦਾ ਨਾਟਕ ‘‘ਕਲਾਕਾਰ ਵੀ ਸ਼ੈਕਸਪੀਅਰ ਦੇ ਨਾਟਕ 'ਹੈਮਲਟ” ਵਾਂਗ ਹਾਲੀ ਤਕ ਪਾਠਕਾਂ ਤੇ ਆਲੋਚਕਾਂ ਲਈ ਇਕ ਸਮਸਿਆ ਬਣਿਆ ਹੋਇਆ ਹੈ । ਅਸਲ ਵਿਚ 'ਕਲਾਕਾਰ' ਨਾਟਕ ਦਾ ਵਿਸ਼ਾ ਕੀ ਹੈ ? ਇਸ ਬਾਰੇ ਹਾਲੇ ਤਕ ਕਾਫ਼ੀ ਮਤ ਭੇਦ ਹੈ । ਹੁਣ ਤਕ ਵਖ ਵਖ ਆਲੋਚਕਾਂ ਨੇ ਹੇਠ ਲਿਖੇ ਵਿਸ਼ਿਆਂ ਨੂੰ ਆਪਣੇ ਵਿਚਾਰਾਂ ਅਨੁਸਾਰ “ਕਲਾਕਾਰ” ਨਾਟਕ ਨਾਲ ਸੰਬੰਧਿਤ ਕੀਤਾ ਹੈ । ਉਨ੍ਹਾਂ ਅਨੁਸਾਰ ਇਸਦਾ ਵਿਸ਼ਾ :- (1) ਕਲਾ ਦੇ ਸਰੂਪ ਨੂੰ ਪੇਸ਼ ਕਰਨਾ ਤੇ ਉਸਦੀ ਅਸਲੀਅਤ ਦਾ ਨਿਰਣਾ ਕਰਨਾ ਅਤੇ ਉਸਦੇ ਗੁੱਝੇ ਭੇਦਾਂ ਨੂੰ ਕਲਾਕਾਰ ਦੇ ਅਮਲੀ ਵਿਵਹਾਰ ਰਾਹੀਂ ਪ੍ਰਗਟ ਕਰਨਾ ਹੈ , (2) ਨਗਨਵਾਦ ਦੀ ਵਿਆਖਿਆ , (3) ਕਲਾਕਾਰ ਦੀ ਸ਼ਖਸੀਅਤ ਦਾ ਅਧਿਐਨ ਹੈ , (4) ਇਸਤ੍ਰੀ ਮਰਦ ਦਾ ਪ੍ਰਸਪਰ ਸੰਬੰਧ ਤੇ ਸਮਾਜ ਵਿਚ ਸਥਾਨ ਹੈ । ਇਹ ਪ੍ਰਮੁੱਖ ਵਿਚਾਰ ਹਨ ਜੋ ਵਿਭਿੰਨ ਆਲੋਚਕਾਂ ਨੇ ਪੇਸ਼ ਕੀਤੇ ਹਨ । ਪਰ ਅਸਲ ਵਿੱਚ ਜੇ ਜ਼ਰਾ ਗਹੁ ਨਾਲ ਵਿਚਾਰਿਆ ਜਾਏ ਤਾਂ ਇਨ੍ਹਾਂ ਚਾਰਾਂ ਵਿਚੋਂ ਕੋਈ ਵੀ ਸਤੰਤਰ ਤੌਰ ਤੇ ਕਲਾਕਾਰ ਦਾ ਮੂਲ ਵਿਸ਼ਾ ਪ੍ਰਤੀਤ ਨਹੀਂ ਹੁੰਦਾ । ਇਸ ਲਈ ਜ਼ਰੂਰੀ ਹੈ ਕਿ ਇਨ੍ਹਾਂ ਸੰਬੰਧੀ ਨਿਆਇਪੂਰਵਕ ਵਿਚਾਰ ਕਰਕੇ ਫਿਰ ਜੋ ਮੂਲ ਵਿਸ਼ਾ ਕਲਾਕਾਰ ਦਾ ਬਣ ਸਕਦਾ ਹੈ, ਉਸਦਾ ਨਿਰਣਾ ਕੀਤਾ ਜਾਏ । ਸਭ ਤੋਂ ਪਹਲਾ ਵਿਚਾਰ ਜੋ ਪੇਸ਼ ਕੀਤਾ ਗਇਆ ਹੈ ਕਿ 'ਕਲਾਕਾਰ ਦਾ ਮੂਲ ਵਿਸ਼ਾ ਕਲਾ ਦੇ ਸਰੂਪ ਨੂੰ ਪੇਸ਼ ਕਰਕੇ ਉਸਦੀ ਅਸਲੀਅਤ ਦਾ ਨਿਰਣਾ ਕਰਕੇ ਉਸ