ਪਰ ਮਨੁਖ ਸਮਾਜ ਵਿਚ ਮੁਸ਼ਕਲ ਹੈ । ਦੂਜਾ ਰਿਸ਼ਤਾ ਇੰਦਰ ਅਤੇ ਚੰਦਰਮਾ ਰਾਹੀਂ ਭੈਣ ਭਰਾ ਦਾ ਪੇਸ਼ ਕੀਤਾ ਹੈ । ਇਹ ਠੀਕ ਹੈ ਕਿ ਭੈਣਾਂ ਸਦਾ ਭਰਾਵਾਂ ਦਾ ਪੱਖ ਪੂਰਦੀਆਂ ਆਈਆਂ ਹਨ ਪਰ ਜਿਵੇਂ ਇਥੇ ਚੰਦਰਮਾ ਆਪਣੇ ਭਰਾ ਦੀ ਕਮਪੂਰਤੀ ਲਈ ਕੰਮ ਕਰਦੀ ਹੈ, ਇਹ ਰਿਸ਼ਤਾ ਵੀ ਕਿਸੇ ਸਮਾਜ ਵਿਚ ਸਵੀਕਾਰ ਨਹੀਂ ਕੀਤਾ ਜਾ ਸਕਦਾ । ਤੀਜਾ ਰਿਸ਼ਤਾ ਚੰਦਰਮਾ ਅਤੇ ਅਹਿੱਲਿਆ ਦੀ ਮਤਰਤਾਈ ਹੈ । ਕੀ ਮਤਰਤਾ ਲਈ ਇਹੀ ਯੋਗ ਹੈ ਕਿ ਸਹੇਲਪੁਣੇ ਦਾ ਪਰਦਾ ਪਾਕੇ ਕਿਸੇ ਦੇ ਜੀਵਨ ਨੂੰ ਤਬਾਹ ਕਰਨ ਦਾ ਯਤਨ ਕੀਤਾ ਜਾਏ ਜਿਵੇਂ ਕਿ ਚੰਦਰਮਾ ਇੰਦਰ ਦੀ ਲੋਚਾ-ਪੂਰਤੀ ਲਈ ਅਹਿੱਲਿਆਂ ਨੂੰ ਕਾਬੂ ਕਰਨ ਦਾ ਕਿਰਦਾਰ ਪੇਸ਼ ਕਰਦੀ ਹੈ । ਅਜਿਹੀ ਮਿਤਤਾ ਦਾ ਸੰਬੰਧ ਵੀ ਕਿਸੇ ਸਭਿਅਕ ਸਮਾਜ ਵਿਚ ਕਬੂਲ ਨਹੀਂ ਹੋ ਸਕਦਾ । | ਹੁਣ ਇਸ ਵਿਚਾਰ ਤੋਂ ਬਾਅਦ ਜਦ ਇਹ ਸਪਸ਼ਟ ਹੋ ਜਾਂਦਾ ਹੈ ਕਿ ਨਾ ਤਾਂ ਇਹ ਸਮਾਜਿਕ ਸਥਿਤੀ ਅਤੇ ਨਾ ਹੀ ਇਸ ਮਰਦ ਦੇ ਪੇਸ਼ ਕੀਤੇ ਸੰਬੰਧ ਕਿਸੇ ਸਮਾਜ ਵਿਚ ਸਵੀਕਾਰ ਹਨ ਤੇ ਨਾ ਹੋ ਸਕਦੇ ਹਨ । ਇਸ ਲਈ ਇਸਨੂੰ ਨਾਟਕ ਦਾ ਵਿਸ਼ਾ ਕਹਿਣਾ ਵੀ ਕੋਈ ਜਚਦਾ ਨਹੀਂ। ਇਹ ਵੀ ਉਕਤ ਦਸਿਆਂ ਵਿਸ਼ਿਆਂ ਵਾਂਗ ਇਕ ਉਪ-ਵਿਸ਼ਾ ਹੈ ਜੋ ਕਿ ਅਸਲੀ ਕਿਸੇ ਹੋਰ ਵਿਸ਼ੇ ਨੂੰ ਉਘਾੜਨ ਦਾ ਯਤਨ ਕਰਦਾ ਹੈ । | ਇਥੋਂ ਤਕ ਸਪਸ਼ਟ ਹੋ ਜਾਂਦਾ ਹੈ ਕਿ “ਕਲਾਕਾਰ ਦਾ ਮੁਲ ਵਿਸ਼ਾ ਨਾ ਤਾਂ ਕਲਾ ਦੇ ਕਰਤਵ ਦਾ ਵਿਚਾਰ, ਨਾ ਕਲਾ ਵਿਚ ਨਗਨਵਾਦ ਦੀ ਵਿਆਖਿਆ ਤੇ ਨਾ ਹੀ ਇਸਤੀ ਮਰਦ ਦੇ ਰਿਸ਼ਤਿਆਂ ਨੂੰ ਸਮਾਜਕ ਸਥਿਤੀ ਅਨੁਸਾਰ ਵੇਖਣ ਦਾ ਯਤਨ ਅਤੇ ਨਾ ਹੀ ਕਲਾਕਾਰ ਦੀ ਸ਼ਖਸੀਅਤ ਦਾ ਅਧਿਐਨ ਹੈ । ਸਗੋਂ ਮਨੁੱਖੀ ਜੀਵਨ ਵਿਚਲੇ ਦਵੰਦ ਦਾ ਸਮਾਜਕ ਦੁਖਾਂਤ ਹੈ । ਇਥੇ ਜੋ ਚੀਜ਼ ਨਾਟਕ ਵਿਚ ਉਘੜਦੀ ਹੈ; ਉਹ ਇਹੀ ਹੈ ਕਿ ਜਦ ਤਕ ਇਨਸਾਨ , ਬੌਧਿਕ ਤੌਰ ਤੇ ਸੰਚਦਾ ਹੈ ਅਤੇ ਅਮਲੀ ਤੌਰ ਤੇ ਕੁਝ ਕਰਦਾ ਹੈ, ਉਦੋਂ ਤਕ ਇਸਦੇ ਜੀਵਨ ਵਿਚੋਂ ਦੁਖ ਜਾਂ ਔਕੜਾਂ ਕਦੇ ਦੂਰ ਨਹੀਂ ਹੋ ਸਕਦੀਆਂ । ਅੱਜ ਦੇ ਯੁੱਗ ਵਿਚ ਮਨੁੱਖ ਅੰਦਰ ਦੁਚਿਤੀ ਪ੍ਰਧਾਨ ਹੈ । ਜੀਵਨ ਵਿਚ ਇਕ ਐਹੀ ਸਥਿਤੀ ਉਪਜ ਰਹੀ ਹੈ ਕਿ ਅਸੀਂ ਪੁਰਾਣੀਆਂ ਕੀਮਤਾਂ ਦਾ ਇਕ ਦਮ ਤਿਆਗ ਕਰ ਰਹੇ ਹਾਂ ਤੇ ਨਵੀਆਂ ਕੀਮਤਾਂ ਅਨੁਸਾਰ ਆਪਣੇ ਆਪ ਨੂੰ ਢਾਲ ਨਹੀਂ ਸਕੇ ਪੁਰਾਣੀ ਪਰਾ ਨਾਲੋਂ ਟਟ ਕੇ ਜਦ ਕਿ ਹਾਲੀ ਤਕ ਅਸੀਂ ਬੌਧਿਕ ਤੌਰ ਤੇ ਅਪਣੇ ਲਈ ਕੋਈ ਹੋਰ ਆਧਾਰ ਨਹੀਂ ਰਖਦੇ ਤਾਂ ਜੀਵਨ ਵਿਚ ਇਹ ਵਿਸ਼ਾਦ ਜਾਂ ਦਵੰਦ ਉਪਜਣਾ ਸੁਭਾਵਿਕ ਹੈ । ਇਸੇ ਵਿਚਾਰ ਨੂੰ ਅੰਗ੍ਰੇਜ਼ੀ ਦੇ ਪ੍ਰਸਿਧ ਕਵੀ ਟੀ. ਐਸ. ਈਲੀਅਟ ਨੇ ਆਪਣੀ ਸੰਸਾਰ ਪ੍ਰਸਿਧ ਕਵਿਤਾ ‘Love Song of . Alfred Prufrock ਅਤੇ “Aollowman' ਆਦਿ ਵਿਚ ਪ੍ਰਗਟ ਕੀਤਾ ਹੈ । ਪਰਾਣੀ ਪਰਾ ਨੂੰ ਛੱਡ ਕੇ ਨਵੀਆਂ ਕੀਮਤਾਂ ਤੇ ਅਮਲ ਦਾ ਹਾਲੀ ਤਕ ਮਨੁਖ ਵਿਚ ਪੂਰੀ
ਪੰਨਾ:Alochana Magazine August 1964.pdf/33
ਦਿੱਖ