ਪੰਨਾ:Alochana Magazine August 1964.pdf/40

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਾਰੀਆਂ ਘਟਨਾਵਾਂ ਹੀ ਮਨਘੜਤ ਲੈ ਸਕਦਾ ਹੈ । ਥੋੜ ਏਧਰ ਓਧਰ ਦੀਆਂ ਘਟਨਾਵਾਂ ਇਕੱਤਰ ਕਰਕੇ ਬਣਾਇਆ ਪਲਾਟ ਭੈੜਾ ਹੁੰਦਾ ਹੈ । | ਦਖ਼ਤ ਦੇ ਕਾਰਜ ਦੀ ਸੰਪੂਰਨ ਅਤੇ ਸੰਭਵ ਹੋਣਾ ਹੀ ਕਾਫ਼ੀ ਨਹੀਂ, ਸਗੋਂ ਇਸਦਾ ਵਿਜ਼ਾ ਵੀ ਭੈ ਅਤੇ ਕਰੁਣਾ ਦੇ ਭਾਵ ਉਪਜਣ ਵਾਲਾ ਹੋਣਾ ਚਾਹੀਦ ਹੈ । ਸਾਦਾ ਪਲਾਟ (fਜਰ ਵਿੱਚ ਹਾਲਾਤ ਦਾ ਬਦਲ ਕੇ 1 ਅਤੇ ਪਹਿਚਾਣ ਦੇ ਤੱਤ ਨਾ ਹੋਣ) ਅਤੇ ਜਟਿਲ ਪਲਾਟ (ਜਿਸ ਵਿੱਚ ਇਹ ਦੋਵੇਂ ਤੱਤ ਮੌਜੂਦ ਹੋਣ) ਵਿਚਕਾਰ ਫਰਕ ਦਰਸਾਉਣ ਤੋਂ ਬਾਅਦ, ਅਰਸਤੂ ਦੱਸਦਾ ਹੈ ਕਿ ਦੂਸਰੀ ਕਿਸਮ ਚੰਗੇਰੀ ਹੈ । ਫੇਰ ਉਹ ਬੜੇ ਵਿਸਤਾਰ ਨਾਲ ਦਸਦਾ ਹੈ ਕਿ ਭਾਗ -fਰਿਵਰਤਨ ਅਤੇ ਪਹਿਚਾਣ ਪੇਸ਼ ਕਰਨ ਦਾ ਕਲਾਤਮਿਕ ਢੰਗ ਕੀ ਹੈ। ਉਸਦੇ ਵਿਚਾਰ ਅਨੁਸਾਰ ਦੋਵੇਂ ਕਾਰਜ ਵਿਚੋਂ ਉਪਜਣੇ ਚਾਹੀਦੇ ਹਨ । ਨਾਇਕ ਨੂੰ ਬੇਕਸੂਰ ਹੁੰਦਿਆਂ ਦੁੱਖ ਤਾਂ ਸੁੱਖ ਵੱਲ ਅਤੇ ਕਸੂਰਵਾਰ ਹੁੰਦਿਆਂ ਮੁੱਖ ਤੋਂ ਦੁੱਖ ਵੱਲ ਨਹੀਂ ਧਕੇਲਣਾ ਚਾਹੀਦਾ ਨਾਇਕ ਅਜਿਹਾ ਹੋਵੇ ਜਿਸਦਾ ਸਮਾਜ ਵਿੱਚ ਆਦਰਯੋਗ ਥਾਂ ਹੋਵੇ ਅਤੇ ਦੁਖਾਂਤ ਉਸਦੀ ਕਿਸੇ ਗਲਤੀ ਜਾਂ ਕਮਜ਼ੋਰੀ ਤੋਂ ਉਪਜਣਾ ਚਾਹੀਦਾ ਹੈ । ਤਰਸ ਅਤੇ ਭੈ ਵੀ ਪਲਾਟ ਦੀ ਅੰਦਰੂਨੀ ਬਣਤਰ ਵਿੱਚ - ਉਪਜਣੇ ਚਾਹੀਦੇ ਹਨ । ਇਹ ਗੱਲ ਅਰਸਤੂ ਕਈ ਮਿਸਾਲਾਂ ਦੇਕੇ ਸਿੱਧ ਕਰਦਾ ਹੈ । | ਇਸ ਤੋਂ ਬਾਅਦ ਪਾਤਰ ਦੀ ਵਾਰੀ ਆਉਂਦੀ ਹੈ । ਪਾਤਰ ਨੇਕ, (ਇਸਤਰੀਆਂ ਅਤੇ ਗੁਲਾਮ ਵੀ ਨੇਕ ਹੋ ਸਕਦੇ ਹਨ। ਮੁਨਾਸਿਬ, ਜੀਵਨ ਅਨੁਸਾਰ ਅਤੇ ਇਕ ਮੁਰ ਨਾ ਚਾਹੀਦਾ ਹੈ । ਏਥੇ ਵੀ ਸੰਭਾਵਨਾ ਉਤਨੇ ਹੀ ਮਹੱਤਵਪੂਰਣ ਹੈ ਜਿਤਨੀ ਪਲਾਟ ਲਈ । ਇਸ ਤੋਂ ਬਾਅਦ ਉਹ ਦੁਖਾਂਤ ਦੇ ਦੋ ਪੜਾਵਾਂ ਨੂੰ ਲੈਂਦਾ ਹੈ- ਗੁੰਝਲ ਅਤੇ ਇਸਦੇ ਖਲਣ ਦਾ ਜ਼ਿਕਰ ਕਰਦਾ ਹੈ । ਫਿਰ ਇਨ੍ਹਾਂ ਦੀਆਂ ਚਾਰ ਕਿਸਮਾਂ ਦਿੰਦਾ ਹੈਜਾਦਾ, ਜਟਿਲ, ਦਰਦਨਾਕ ਅਤੇ ਧਾਰਮਿਕ । ਅਰਸਤੁ ਦੁਖਾਂਤ ਕਵੀ ਨੂੰ ਵਿਸ਼ੇਸ਼ ਤਾਵਨੀ ਦਿੰਦਾ ਹੈ ਕਿ ਦੁਖਾਂਤ ਦੀ ਬs ਤਰ ਮਹਾਂਕਾਵਿ ਦੀਆਂ ਲੀਹਾਂ ਤੇ ਨਹੀਂ ਹੋਣੀ ਚਾਹੀਦੀ-ਭਾਵ ਇਹ ਕਿ ਇਸ ਵਿੱਚ ਭਾਂਤ ਭਾਂਤ ਪਲਾਟ ਇਕੱਤਰ ਨਹੀਂ ਕਰਨੇ ਦੇ । ਕੋਰਸ ਪਲਾਂਟ ਦਾ ਅੰਗ ਹੋਣਾ ਚਹੀਦਾ ਹੈ; ਪਲਾਟ ਨਾਲ ਵਾਧੂ ਜੋੜਿਆ ਨਹੀਂ। ਦੇ ਵਿਚਾਰ ਨੂੰ ਪ੍ਰੇਰਨਾ-ਕਲਾ (Rhetoricਦਾ ਅੰਗ ਦਰਸਾ ਕੇ, ਅਰਸਤੂ ਸ਼ਬਦਾਵਲੀ (diction) ਵੱਲ ਆਉਂਦਾ ਹੈ । ਇਹ ਚਰਚਾ ਵਿਸ਼ੇਸ਼ ਕਰਕੇ ਵਿਆਕਰਣਿਕ A ਅਲੰਕਾਰਾਂ ਦੀ ਕੁਝ ਚਰਚਾ ਤੋਂ ਬਾਅਦ, ਸ਼ੈਲੀ ਬਾਰੇ ਕੇਵਲ ਇਤਨਾ ਹੀ ਲਿਖਿਆ ਹੈ ਕਿ ਇਹ ਸਪਸ਼ਟ ਹੋਵੇ ਪਰੰਤੂ ਘਟੀਆ ਨਾ ਹੋਵੇ (Simple being mean) ਇਹ ਗੱਲ ਕਈ ਮਿਸਾਲਾਂ ਦੇ ਕੇ ਸਿਧ ਕੀਤੀ ਹੈ । without ਇਸਤੋਂ ਬਾਅਦ ਅਰਸਤੂ ਸੰਖੇਪ ਜਿਹਾ ਮਹਾਂ-ਕਾਵਿ ਦਾ ਜ਼ਿਕਰ ਕਰਦਾ ਹੈ । ਦਤ ਵਾਂਟ ਇਸ ਵਿੱਚ ਮੁੱਢ, ਮੱਧ ਅਤੇ ਅੰਤ ਵਾਲਾ ਇਕ ਕਾਰਜ (action) ਹੋਣਾ ੩੮