ਪੰਨਾ:Alochana Magazine August 1964.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਾ ਸਕਦਾ ਹੈ ਕਿ ਉਸਦੇ ਵਿਚਾਰ ਅਨੁਸਾਰ ਪਲਾਟ, ਪਾਤਰ ਅਤੇ ਕਾਰਜ ਦੀ ਇਕਰਸ ਸੜਤਾ ਸੀ । ਪਰੰਤ ਅਜੇਹੀਆਂ ਦਲੀਲਾਂ ਬਹੁਤੀ ਕਾਟ ਨਹੀਂ ਕਰ ਸਕਦੀਆਂ । ਅੰਤ ਸਾਨੂੰ ਇਹ ਮੰਨਣਾ ਪਵੇਗਾ ਕਿ ਪਹਲੀ ਗੱਲ ਤਾਂ ਅਰਸਤੂ ਦੇ ਸਨਮੁੱਖ ਸਿਵਾਏ ਯੂਨਾਨੀ ਸਾਹਿੱਤ ਦੇ ਹੋਰ ਕਿਸੇ ਸਾਹਿੱਤ ਦਾ ਕੋਈ ਨਮੂਨਾ ਨਹੀਂ ਸੀ । ਇਹ ਸਾਹਿੱਤ ਕਿਨਾ ਵੀ ਮਹਾਨ ਕਿਉਂ ਨਾ ਹੋਵੇ ਇਸਦਾ ਖੇਤਰ ਅੱਜ ਦੇ ਸੰਸਾਰ ਦੇ ਸਮੁੱਚੇ ਸਾਹਿੱਤ ਦੇ ਟਾਕਰੇ ਤੇ ਬੜਾ ਸੀਮਿਤ ਸੀ । ਅਰਸਤੂ ਦਾ ਇਕ ਦੋ ਗੱਲਾਂ ਵਿੱਚ ਟਪਲਾ ਖਾ ਜਾਣਾ ਕੋਈ ਬੜੀ ਗੱਲ ਨਹੀਂ । ਜੇ ਉਸਨੇ Dante ਦੀ Divine comedy ਪੜੀ ਹੁੰਦੀ, ਸ਼ੇਕਸਪੀਅਰ ਦੇ ਡਰਾਮੇ ਪੜੇ ਹੁੰਦੇ ਅਤੇ ਸਕਾਟ, ਥੋਕਰੇ, ਡੂੰਮਾਜ ਅਤੇ ਬਲਜ਼ਾਤ (Scott, Thakéray, Dunas and Balzac) ਦੀਆਂ ਕਿਰਤਾਂ ਦਾ ਅਧਿਐਨ ਕੀਤਾ ਹੁੰਦਾ ਤਾਂ ਬਹੁਤ ਸੰਭਾਵਨਾ ਹੈ ਉਸਦੇ ਕਈ ਗੱਲਾਂ ਬਾਰੇ ਵਿਚਾਰ ਬਹੁਤ ਵੱਖਰੇ ਹੁੰਦੇ । ਇਸਤੋਂ ਉਪਰੰਤ ਅਰਸਤੂ ਨੇ ਇਸ ਗੱਲ ਦਾ ਖ਼ਿਆਲ ਨਹੀਂ ਕੀਤਾ ਜਾਪਦਾ ਕਿ ਨਾਨੀ ਸਾਹਿੱਤ ਤੋਂ ਬਿਨਾਂ ਕੋਈ ਹੋਰ ਸਾਹਿੱਤ ਵੀ ਹੋ ਸਕਦਾ ਹੈ ਜਾਂ ਸਾਹਿੱਤ ਦੇ ਚੰਦ ਯੂਨਾਨੀ ਰੂਪਾਂ ਤੋਂ ਇਲਾਵਾ ਸਾਹਿੱਤ ਦਾ ਕੋਈ ਹੋਰ ਰੂਪ ਵੀ ਹੋ ਸਕਦਾ ਹੈ । ਅਰਸਤ ਦੇ ਕਲਾ-fਸਿਧਾਂਤ ਦੀਆਂ ਊਣਤਾਈਆਂ ਕੁਝ ਵੀ ਹੋਣ, ਉਸਦੇ ਗੁਣ ਕਿਤੇ ਵੱਧ ਅਤੇ ਵਧੇਰੇ ਮਹੱਤਤਾ ਪੂਰਨ ਹਨ । ਪਹਿਲੀ ਗੱਲ ਤਾਂ ਇਹ ਕਿ ਅਰਸਤੁ ਕਾਵਕ ਸਿਧਾਂਤ ਦਾ ਅਸਲੋਂ ਜਨਮਦਾਤਾ ਹੈ । ਉਸਤੋਂ ਪਹਿਲਾਂ ਦੇ ਲਿਖਾਰੀਆਂ ਵਿਚ ਕਿਤੇ ਕਿਤੇ ਵਿਕੋਲਿਤਰੇ ਇਸ਼ਾਰੇ ਤਾਂ ਮਿਲਦੇ ਹਨ ਪਰ ਸਪਸ਼ਟ ਰੂਪ ਵਿਚ ਕਈ ਸਿਧਾਂਤ ਅਰਸਤ ਤੋਂ ਪਹਿਲਾਂ ਕਿਸੇ ਹੋਰ ਨੇ ਪੇਸ਼ ਨਹੀਂ ਕੀਤਾ । ਦੂਸਰੇ ਉਸਦਾ ਖੇਤਰ ਭਾਵੇਂ ਸੀਮਤ ਸੀ, ਉਸਦਾ ਵਿਸ਼ਾ ਮਹਾਨ ਸੀ । ਤੀਸਰੇ ਜੋ ਸਾਮਗਰੀ ਉਸਦੇ ਪਾਸ ਮੌਜੂਦ ਸੀ, ਉਸਨੇ ਬੜੇ ਮਨੋਵਿਗਿਆਨਕ ਢੰਗ ਨਾਲ ਉਸ ਵਿਚੋਂ ਸਾਮਾਨਯ ਨੇਮ ਕਦੇ ਹਨ ਜੋ ਅੱਜ ਵੀ ਬਹੁਤ ਹੱਦ ਤੱਕ ਸਮਾਲੋਚਕਾਂ ਦੀ ਅਗਵਾਈ ਕਰਦੇ ਹਨ । ਉਸਦਾ ਦੁਖਾਂਤ ਦੀ ਉਪਜ ਦਾ ਵਿਚਾਰ-ਕਿ ਇਹ ਨੇਕ ਪਾਤਰ ਦੀ ਭੁੱਲ ਜਾਂ ਕਮਜ਼ੋਰੀ ਤੋਂ ਉਪਜੇ-ਹੋਰ ਵੀ ਹੈਰਾਨ ਕਰ ਦੇਣ ਵਾਲਾ ਅਤੇ ਅਸਲੀਅਤ ਦੇ ਐਨ ਅਨਕੂਲ ਹੈ : ਉਹ ਵਰਡਜ਼ਵਰਥ (wordsworth) ਵਾਂਗ ਛੰਦ-ਬੰਦੀ ਨੂੰ ਕਾਵਿ ਲਈ ਬੇਲੋੜਾ ਸਮਝਣ ਦੀ ਭੁੱਲ ਨਹੀਂ ਕਰਦਾ । ਇਸ ਤੋਂ ਉਪਰੰਤ ਭਾਵੇਂ ਅਰਸਤੂ ਨੇ ਧਰਮ ਅਤੇ ਕਲਾ ਨੂੰ ਇਕੱਠਾ ਕਰ ਦਿੱਤਾ ਹੈ, ਪਰੰਤੂ ਉਸਨੇ ਹੋਰ ਯੂਨਾਨੀ ਲਿਖਾਰੀਆਂ ਵਾਂਗ (ਮਿਸਾਲ ਵਜੋਂ ਅਫ਼ਲਾਤੂਨ) ਧਾਰਮਿਕ ਵਿਚਾਰਾਂ ਨੂੰ ਆਪਣੇ ਸਿਧਾਂਤ ਤੇ ਛਾਣ ਨਹੀਂ ਦਿਤਾ। ਤਦ ਹੀ ਉਸਦਾ ਸਿਧਾਂਤ ਵਿਗਿਆਨਕ ਦ੍ਰਿਸ਼ਟੀ ਤੋਂ ਇਤਨਾ ਸਫਲ ਹੈ fਕ ਅਜ ਵੀ ਉਹ ਜ਼ਾ ਹੈ । ੪੧