ਪੰਨਾ:Alochana Magazine December 1960.pdf/10

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਅਤੇ ਫਿਰ ਆਖਦੇ ਹਨ : “ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਣ ਕਰੈ ॥ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੈ ॥ ੧੩੭੬ ਇਸ ਨੂੰ ਕਿਸੇ ਦਾ ਕਹਿਆ ਭੀ ਨਹੀਂ ਪੋਂਹਦਾ : ਅੰਧੇ ਏਕ ਨਾ ਲਾਗਈ ਜਿਉਂ ਬਾਂਸੁ ਬਜਾਈਐ ਫੂਕ ।’’-੧੩੭੨ । ਇਸ ਤਰ੍ਹਾਂ ਨਾਲ ਵਿਚਾਰਾਂ ਦੀ ਸਪਸ਼ਟਤਾ ਹਿਤ ਭਾਂਤ ਭਾਂਤ ਦੇ ਦਿਸ਼ਟਾਂਤਾਂ ਤੇ ਅਲੰਕਾਰਾਂ ਦੀ ਵਰਤੋਂ ਆਪ ਦੀ ਕਲਾ ਅੰਦਰ ਕਮਾਲ ਦੀ । ਰੋਚਕਤਾ ਪੈਦਾ ਕਰਨ ਤੋਂ ਇਲਾਵਾ ਆਪ ਦੇ ਵਿਸ਼ਾਲ ਜੀਵਨ ਤਜਰਬੇ ਦੀ ਲਖਾਇਕ ਹੈ । ਰੂਪਕ ਪੱਖ ਤੋਂ ਕਬੀਰ ਜੀ ਦੀ ਰਚਨਾ ਦੀ ਸੁੰਦਰਤਾ ਦੇ ਹੋਰ ਕਾਰਣ ਸਰੋਦੀ ਸ਼ਬਦ ਚੋਣ ਅਤੇ ਇਹਨਾਂ ਦੀ ਸੰਗੀਤਕ ਲੈਅ ਅੰਦਰ ਕੀਤੀ ਨੁਕਵੀਂ ਗੱਦ ਹੈ । ਅਤਿ ਸੂਝਵਾਨ ਢੋਲਚੀ ਦੇ ਢੋਲ ਨੂੰ ਰਸੀਲੀ ਲੈਅ ਅਤੇ ਪੂਰੇ ਵਜ਼ਨ ਤੱਲ ਅੰਦਰ ਲਗਾਏ ਡਗਿਆਂ ਵੀ ਇਹ ਸ਼ਬਦ ਆਪ ਦੀ ਰਸਨਾ ਤੋਂ ਨਿਕਲ ਕੇ ਸੋਤੇ ਦੀ ਸੂਰਤ ਨੂੰ ਆਪਣੇ ਵਿਚ ਬੰਦੇ ਤੁਰੇ ਜਾਂਦੇ ਹਨ । ਮੌਤ ਦੀ ਭਿਆਨਕਤਾ ਦਰਸਾਉਣ ਵਾਲੇ ਚਿਤਰ ਵੀ ਜਿਨ੍ਹਾਂ ਨੂੰ ਅਕਸਰ ਭੁਲ ਜਾਣ ਵਿਚ ਹੀ ਮਨੁਖ ਸੁਖ ਪ੍ਰਤੀਤ ਕਰਦਾ ਹੈ, ਸੁਆਦਲੇ ਲਗਦੇ ਹਨ ਅਤੇ ਇਸ ਤਰ੍ਹਾਂ ਇਨ੍ਹਾਂ ਵਿਚ ਟਿਕੀ ਸੂਰਤ ਰਚਨਾ ਕਰਤਾ ਦੇ ਖਿਆਲਾਂ ਤੇ ਭਾਵਾਂ ਨੂੰ ਵਧੇਰੇ ਕਬੂਲਦੀ ਹੈ ਜੋ ਇਕ ਅਤਿ ਉਚ ਪਾਏ ਦੇ ਸਾਹਿੱਤ ਦੀ ਨਿਸ਼ਾਨੀ ਹੁੰਦੀ ਹੈ : ਚਾਰਿ ਦਿਨ ਅਪਣੀ ਨਉਬਤਿ ਚਲੇ ਬਜਾਇ ॥ ਇਤਨਕੁ ਖਟੀਆ ਗਠੀਆ ਮਟੀਆ ਸੰਗਿ ਨ ਕਛੁ ਲੈ ਜਾਇ ॥ ਦਿਹਰੀ ਬੈਠੀ ਮਿਹਰੀ ਰੋਵੈ ਦੁਆਰੈ ਲਉ ਸੰਗ ਮਾਇ ॥ ਮਰਹਟ ਲਗਿ ਸਭੁ ਲੋਗੁ ਕੁਟੰਬੁ ਮਿਲਿ ਹੰਸੁ ਇਕੇਲਾ ਜਾਇ ॥ ਵੈ ਸੁਤ ਵੈ ਬਿਤ ਵੈ ਪੁਰ ਪਾਟਨ ਬਹੁਰਿ ਨ ਦੇਖੈ ਆਇ ॥ ਕਹਤੁ ਕਬੀਰੁ ਰਾਮ ਕੀ ਨ ਸਿਮਰਹੁ ਜਨਮੁ ਅਕਾਰਥ ਜਾਇ ॥"-੧੧੨੩ ਇਸੇ ਪਖ ਤੋਂ ਆਪ ਦੇ ਸ਼ਬਦ “ਕਿਉ ਲੀਜੈ ਗਢੁ ਬੰਕਾ ਭਾਈ, ਦੋਵਰ ਕੋਟ ਅਰੁ ਤੇਵਰ ਖਾਈ ।’-੧੧੮੩। ਅਤੇ ਇਕਤੁ ਪਤਰਿ ਭਰਿ ਉਰਕਟ ਕੁਰਕਟ ਇਕਤੁ ੫ ਭਰਿ ਪਾਨੀ-੪੭੬ ਵੇਖਣ ਯੋਗ ਹਨ । ਪਿਆਰ ਚਿਤਰ ਖਿਚਣ ਵਿਚ ਹੈ ਕਮਲੀਅਤ ਨੂੰ ਹਥ ਲਾਉਂਦੇ ਹਨ । ਇਕ ਬ੍ਰਿਹੋਂ ਕੁਠੀ ਦੇ ਅਲੰਕਾਰ ਵਿੱਚ ਹੈ ਆਪ ਰਾਮ ਨੂੰ ਮਿਲਨ ਦਾ ਤਰਲਾ ਇਉਂ ਲੈਂਦੇ ਹਨ : “ਪੰਥੁ ਨਿਹਾਰੈ ਕਾਮਨੀ ਲੋਚਨ ਭਰੀਲੇ ਉਸਾਸਾ ॥ ਉਰ ਨ ਭੀਜੈ ਪਗੁ ਨ ਖਿਸੈ ਹਰਿ ਦਰਸਨ ਦੀ ਆਸਾ ॥ ਉਡਹੁ ਨ ਕਾਗਾ ਕਾਰੇ, ਬਗਿ ਮਿਲੀਜੈ ਅਪੁਨੇ ਰਾਮ ਪਿਆਰੇ " ਭੀ ਅਪ